ਅਮਰੀਕਾ : 9 ਸਾਲਾ ਕੁੜੀ ਦੀ ਕੋਰੋਨਾ ਨਾਲ ਮੌਤ, ਨਹੀਂ ਸੀ ਕੋਈ ਬੀਮਾਰੀ

07/26/2020 6:14:58 PM

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਕੋਰੋਨਾਵਾਇਰਸ ਦੇ ਮਾਮਲੇ 43 ਲੱਖ ਤੋਂ ਵਧੇਰੇ ਹੋ ਚੁੱਕੇ ਹਨ। ਇਹ ਮਾਮਲੇ ਹਾਲੇ ਵੀ ਲਗਾਤਾਰ ਵੱਧ ਰਹੇ ਹਨ। ਰੋਜ਼ 60 ਤੋਂ 70 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅਮਰੀਕਾ ਵਿਚ ਕੋਰੋਨਾ ਨਾਲ ਕਈ ਅਜਿਹੇ ਲੋਕਾਂ ਦੀ ਵੀ ਮੌਤ ਹੋ ਚੁੱਕੀ ਹੈ ਜਿਹਨਾਂ ਨੂੰ ਪਹਿਲਾਂ ਤੋਂ ਕੋਈ ਬੀਮਾਰੀ ਨਹੀਂ ਸੀ। ਇੱਥੇ ਦੱਸ ਦਈਏ ਕਿ ਪਹਿਲਾਂ ਤੋਂ ਕਿਸੇ ਬੀਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਖਤਰਾ ਸਮਝਿਆ ਜਾਂਦਾ ਹੈ। ਹੁਣ ਅਮਰੀਕਾ ਦੇ ਫਲੋਰੀਡਾ ਸ਼ਹਿਰ ਵਿਚ 9 ਸਾਲ ਦੀ ਇਕ ਕੁੜੀ ਦੀ ਮੌਤ ਹੋ ਗਈ ਹੈ। 

ਕੁੜੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੂੰ ਪਹਿਲਾਂ ਤੋਂ ਕੋਈ ਬੀਮਾਰੀ ਨਹੀਂ ਸੀ। ਨਿਊਯਾਰਕ ਰਾਜ ਦੇ ਬਾਅਦ ਅਮਰੀਕਾ ਦੇ ਫਲੋਰੀਡਾ ਵਿਚ ਕੋਰੋਨਾਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਫਲੋਰੀਡਾ ਵਿਚ 4.1 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 5,778 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਨਿਊਯਾਰਕ ਵਿਚ 4.3 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਕੋਰੋਨਾ ਨਾਲ 32 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਫਲੋਰੀਡਾ ਵਿਚ 9 ਸਾਲ ਦੀ ਕਿਮੋਰਾ ਕਿੰਮੀ ਲਿਨਮ ਦੀ ਮੌਤ ਹੋ ਗਈ ਹੈ। ਕਿੰਮੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈਕਿ ਉਸ ਨੂੰ ਪਹਿਲਾਂ ਤੋਂ ਕੋਈ ਬੀਮਾਰੀ ਨਹੀਂ ਸੀ ਅਤੇ ਉਸ ਨੇ ਖੁਦ ਨੂੰ ਘਰ ਵਿਚ ਬੰਦ ਰੱਖਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਯੂ.ਏ.ਈ. : ਭਾਰਤੀ ਜੋੜਾ ਫਲੈਟ 'ਚ ਮਿਲਿਆ ਮ੍ਰਿਤਕ

ਸੀ.ਐੱਨ.ਐੱਨ. ਦੀ ਰਿਪੋਰਟ ਦੇ ਮੁਤਾਬਕ, ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿੰਮੀ ਫਲੋਰੀਡਾ ਦੀ ਸਭ ਤੋਂ ਘੱਟ ਉਮਰ ਦੀ ਕੁੜੀ ਹੈ ਜਿਸ ਦੀ ਕੋਰੋਨਾ ਨਾਲ ਮੌਤ ਹੋਈ ਹੈ। ਉੱਥੇ ਫਲੋਰੀਡਾ ਵਿਚ ਹੁਣ ਤੱਕ 23 ਹਜ਼ਾਰ ਤੋਂ ਵਧੇਰੇ ਨਾਬਾਲਗ ਬੱਚੇ ਪੀੜਤ ਪਾਏ ਜਾ ਚੁੱਕੇ ਹਨ। 18 ਜੁਲਾਈ ਨੂੰ ਹੀ ਕਿੰਮੀ ਨੇ ਆਖਰੀ ਸਾਹ ਲਿਆ ਸੀ। ਕਾਫੀ ਤੇਜ਼ ਬੁਖਾਰ ਹੋਣ 'ਤੇ ਮਾਂ ਕਿੰਮੀ ਨੂੰ ਹਸਪਤਾਲ ਲੈ ਕੇ ਗਈ ਸੀ ਪਰ ਡਾਕਟਰਾਂ ਨੇ ਉਸ ਨੂੰ ਘਰ ਭੇਜ ਦਿੱਤਾ ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਕਿੰਮੀ ਦੇ ਪਰਿਵਾਰ ਵਾਲਿਆਂ ਦੇ ਮੁਤਾਬਕ ਉਹਨਾਂ ਨੂੰ ਨਹੀਂ ਪਤਾ ਕਿ ਕਿੰਮੀ ਕਿਵੇਂ ਪੀੜਤ ਹੋ ਗਈ। ਪੂਰੀਆਂ ਗਰਮੀਆਂ ਵਿਚ ਨਾ ਤਾਂ ਉਹ ਸਕੂਲ ਗਈ ਅਤੇ ਨਾ ਹੀ ਬਾਹਰ ਕਿਸੇ ਟੂਰ 'ਤੇ।ਸਰਕਾਰੀ ਰਿਕਾਰਡ ਦੇ ਮੁਤਾਬਕ ਕਿੰਮੀ ਅਜਿਹੇ ਕਿਸੇ ਵਿਅਕਤੀ ਦੇ ਸੰਪਰਕ ਵਿਚ ਵੀ ਨਹੀਂ ਆਈ ਸੀ ਜਿਸ ਨੂੰ ਕੋਰੋਨਾ ਸੀ। ਉੱਥੇ ਕਿੰਮੀ ਦੀ ਮਾਂ ਦੇ ਟੈਸਟ ਦਾ ਨਤੀਜਾ ਖਬਰ ਲਿਖੇ ਜਾਣ ਤੱਕ ਨਹੀਂ ਆਇਆ ਸੀ।


Vandana

Content Editor

Related News