ਚੀਨ ਲਈ ਫ਼ਾਇਦੇ ਦਾ ਸੌਦਾ ਸੀ ਅਫ਼ਨਿਗਸਤਾਨ ''ਚ US ਦੀ ਮੌਜੂਦਗੀ, ਵਾਪਸੀ ਨਾਲ ਵਧੇਗਾ ਡਰੈਗਨ ਨੂੰ ਖ਼ਤਰਾ

Friday, Jun 25, 2021 - 06:08 PM (IST)

ਬੀਜਿੰਗ- ਪਾਕਿਸਤਾਨ ਦੇ ਸਾਬਕਾ ਰਾਜਦੂਤ ਅਬਦੁੱਲ ਬਾਸਿਤ ਨੇ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਚੀਨ 'ਤੇ ਜੇਹਾਦੀ ਹਮਲਿਆਂ 'ਚ ਤੇਜ਼ੀ ਆਉਣ ਦਾ ਖ਼ਦਸ਼ਾ ਜਤਾਇਆ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ 'ਚ ਛਪੇ ਇਕ ਲੇਖ 'ਚ ਉਨ੍ਹਾਂ ਨੇ ਲਿਖਿਆ ਹੈ ਕਿ 9/11 ਹਮਲੇ ਤੋਂ ਬਾਅਦ ਚੀਨ ਦੀ ਅਫ਼ਗਾਨ ਪਾਲਿਸੀ ਪੂਰੀ ਤਰ੍ਹਾਂ ਨਾਲ ਅੱਤਵਾਦੀਆਂ ਦੇ ਖ਼ਾਤਮੇ ਅਤੇ ਇਸ ਖੇਤਰ 'ਚ ਸਥਿਰਤਾ ਬਣਾਏ ਰੱਖਣ ਦੀ ਰਹੀ ਹੈ। ਉਨ੍ਹਾਂ ਲਿਖਿਆ ਹੈ ਕਿ ਅਮਰੀਕੀ ਫ਼ੌਜ ਦੀ ਗੈਰ-ਮੌਜੂਦਗੀ 'ਚ ਚੀਨ 'ਚ ਅੱਤਵਾਦੀ ਹਮਲੇ ਵਧ ਸਕਦੇ ਹਨ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਇਸ ਖੇਤਰ 'ਚ ਅਮਰੀਕੀ ਫ਼ੌਜ ਦੀ ਗੈਰ-ਮੌਜੂਦਗੀ ਨਾਲ ਚੀਨ ਨੂੰ ਇਸ ਖੇਤਰ 'ਚ ਆਪਣਾ ਪ੍ਰਭਾਵ ਵਧਾਉਣ ਦਾ ਵੀ ਪੂਰਾ ਮੌਕਾ ਮਿਲ ਸਕਦਾ ਹੈ। ਇਸ ਲਈ ਅਫ਼ਗਾਨਿਸਤਾਨ 'ਚ ਹੋਣ ਵਾਲੀ ਉੱਥਲ-ਪੁੱਥਲ ਦਾ ਅਸਰ ਸ਼ਿਨਜਿਆਂਗ ਪ੍ਰਾਂਤ 'ਤੇ ਵੀ ਪਵੇਗਾ। ਇਹ ਪ੍ਰਾਂਤ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਮਿਲਦਾ ਹੈ। ਇੰਨਾ ਹੀ ਨਹੀਂ ਅਫ਼ਗਾਨਿਸਤਾਨ 'ਚ ਜਿਸ ਤਰ੍ਹਾਂ ਅਫ਼ਗਾਨਿਸਤਾਨ ਇਕ ਵਾਰ ਫਿਰ ਆਪਣੇ ਪੈਰ ਪਸਾਰਨ 'ਚ ਲੱਗਾ ਹੋਇਆ ਹੈ, ਉਸ ਅਨੁਸਾਰ ਉਹ ਬੀਜਿੰਗ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਤਾਲਿਬਾਨ ਆਪਣੇ ਇਲਾਕੇ 'ਚ ਆਪਣੇ ਹਿਸਾਬ ਨਾਲ ਹੀ ਹਕੂਮਤ ਕਰਦਾ ਹੈ, ਉੱਥੇ ਦੂਜੇ ਨਿਯਮ ਲਾਗੂ ਨਹੀਂ ਹੁੰਦੇ ਹਨ।

ਇਸ ਲੇਖ 'ਚ ਕਿਹਾ ਗਿਆ ਹੈ ਕਿ ਚੀਨ ਹਮੇਸ਼ਾ ਤੋਂ ਹੀ ਅਮਰੀਕੀ ਨੀਤੀਆਂ ਦਾ ਆਲੋਚਕ ਰਿਹਾ ਹੈ। ਉਹ ਹਮੇਸ਼ਾ ਤੋਂ ਹੀ ਅਫ਼ਗਾਨਿਸਤਾਨ 'ਚ ਅਮਰੀਕਾ ਵਲੋਂ ਕੀਤੇ ਗਏ ਡਰੋਨ ਹਮਲਿਆਂ ਦੀ ਨਿੰਦਾ ਕਰਦਾ ਰਿਹਾ ਹੈ। ਚੀਨ ਦਾ ਕਹਿਣਾ ਹੈ ਕਿ ਅਮਰੀਕਾ ਵਲੋਂ ਕੀਤੇ ਗਏ ਇਸ ਤਰ੍ਹਾਂ ਦੇ ਹਮਲੇ ਖੇਤਰ ਦੀ ਸਥਿਰਤਾ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਦੂਜੇ ਦੇਸ਼ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਹਨ। ਬਾਸਿਤ ਨੇ ਲਿਖਿਆ ਹੈ ਕਿ ਇਸ ਦੇ ਬਾਵਜੂਦ ਅਫ਼ਗਾਨਿਸਤਾਨ 'ਚ ਅਮਰੀਕਾ ਅਤੇ ਨਾਟੋ ਫ਼ੌਜ ਦੀ ਮੌਜੂਦਗੀ ਚੀਨ ਲਈ ਕਈ ਮਾਇਨਿਆਂ 'ਚ ਫ਼ਾਇਦੇ ਦਾ ਹੀ ਸੌਦਾ ਸੀ। ਅਮਰੀਕੀ ਮੌਜੂਦਗੀ ਦੀ ਬਦੌਲਤ ਹੀ ਚੀਨ ਆਪਣੇ ਬੀ.ਆਰ.ਆਈ. ਪ੍ਰਾਜੈਕਟ 'ਤੇ ਬਿਨਾਂ ਰੁਕੇ ਅਤੇ ਬਿਨਾਂ ਕਿਸੇ ਅੱਤਵਾਦੀ ਹਮਲੇ ਦੀ ਚਿੰਤਾ ਦੇ ਕੰਮ ਕਰ ਸਕਿਆ ਸੀ। ਇਹ ਪ੍ਰਾਜੈਕਟ ਪਾਕਿਸਤਾਨ ਦੇ ਬਲੂਚਿਸਤਾਨ ਪ੍ਰਾਂਤ ਤੋਂ ਹੋ ਕੇ ਲੰਘਦਾ ਹੈ। ਅਮਰੀਕਾ ਦੇ ਅਫ਼ਗਾਨਿਸਤਾਨ ਤੋਂ ਜਾਣ ਤੋਂ ਬਾਅਦ ਚੀਨ ਲਈ ਇਸ ਪ੍ਰਾਜੈਕਟ ਦੀ ਸੁਰੱਖਿਆ ਬਾਰੇ ਵੀ ਖ਼ਤਰਾ ਵਧ ਜਾਵੇਗਾ। ਆਪਣੇ ਲੇਖ 'ਚ ਉਨ੍ਹਾਂ ਲਿਖਿਆ ਹੈ ਕਿ ਅਮਰੀਕਾ ਦੇ ਅਫ਼ਗਾਨਿਸਤਾਨ 'ਚ ਰਹਿੰਦੇ ਹੋਏ ਚੀਨ ਨੂੰ ਕਦੇ ਵੀ ਅੱਤਵਾਦੀਆਂ ਨਾਲ ਸਿੱਧੇ ਤੌਰ 'ਤੇ 2-4 ਨਹੀਂ ਹੋਣਾ ਪਿਆ ਸੀ, ਜੋ ਉਸ ਲਈ ਕਾਫ਼ੀ ਰਾਹਤ ਦੀ ਗੱਲ ਸੀ। ਅਮਰੀਕਾ ਦੇ ਇੱਥੋਂ ਜਾਣ ਤੋਂ ਬਾਅਦ ਉਸ ਨੂੰ ਇਹ ਹਮਲੇ ਝੱਲਣੇ ਹੋਣਗੇ। ਬਾਸਿਤ ਨੇ ਲਿਖਿਆ ਹੈ ਕਿ ਸ਼ਿਨਜਿਆਂਗ ਪ੍ਰਾਂਤ 'ਚ ਉਈਗਰ ਮੁਸਲਮਾਨਾਂ ਨਾਲ ਹੋ ਰਹੇ ਰਵੱਈਏ ਨੂੰ ਲੈ ਕੇ ਪਹਿਲਾਂ ਹੀ ਚੀਨ ਨੂੰ ਅੱਤਵਾਦੀ ਸੰਗਠਨ ਚੇਤਵਾਨੀ ਦੇ ਚੁਕੇ ਹਨ। ਇਹੀ ਕਾਰਨ ਹੈ ਕਿ ਅਮਰੀਕਾ ਦੇ ਅਫ਼ਗਾਨਿਸਤਾਨ ਤੋਂ ਚੱਲੇ ਜਾਣ ਤੋਂ ਬਾਅਦ ਇੱਥੇ ਵੱਡੇ ਅਤੇ ਜ਼ਬਰਦਸਤ ਬਦਲਾਅ ਦੇਖਣ ਨੂੰ ਮਿਲਣਗੇ।


DIsha

Content Editor

Related News