ਸੱਤਿਆ ਨਡੇਲਾ ਨੇ ਕੀਤਾ ਜੌਰਜ ਫਲਾਈਡ ਦਾ ਸਮਰਥਨ, ਕੀਤਾ ਇਹ ਟਵੀਟ

6/2/2020 11:52:30 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਅਫਰੀਕੀ ਮੂਲ ਦੇ ਵਿਅਕਤੀ ਜੌਰਜ ਫਲਾਈਡ ਦੀ ਹੱਤਿਆ ਦੇ ਬਾਅਦ ਹਾਲਾਤ ਤੇਜ਼ੀ ਨਾਲ ਵਿਗੜਦੇ ਜਾ ਰਹੇ ਹਨ। ਰਾਸ਼ਟਰਪਤੀ ਟਰੰਪ ਨੇ ਸਥਿਤੀ 'ਤੇ ਕੰਟਰੋਲ ਲਈ ਫੌ਼ਜ ਦੀ ਮਦਦ ਲੈਣ ਦਾ ਐਲਾਨ ਕੀਤਾ ਹੈ।ਇਸ ਵਿਚ ਮਾਈਕ੍ਰੋਸਾਫਟ ਦੇ ਸੀ.ਈ.ਓ ਸੱਤਿਆ ਨਡੇਲਾ ਨੇ ਕਿਹਾ,''ਸਾਡੇ ਸਮਾਜ ਵਿਚ ਨਫਰਤ ਅਤੇ ਨਸਲਵਾਦ ਦੇ ਲਈ ਕੋਈ ਜਗ੍ਹਾ ਨਹੀਂ ਹੈ।'' ਨਡੇਲਾ ਦਾ ਇਹ ਬਿਆਨ 46 ਸਾਲਾ ਗੈਰ ਗੋਰੇ ਜੌਰਜ ਫਲਾਈਡ ਦੀ ਮਿਨੇਸੋਟਾ ਵਿਚ ਪੁਲਸ ਹਿਰਾਸਤ ਵਿਚ ਮੌਤ ਦੇ ਬਾਅਦ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਆਇਆ। 

 

ਪੜ੍ਹੋ ਇਹ ਅਹਿਮ ਖਬਰ- ਦੱਖਣੀ ਅਫਰੀਕਾ : ਦੁਕਾਨ 'ਚੋਂ 18 ਹਜ਼ਾਰ ਡਾਲਰ ਦੀ ਸ਼ਰਾਬ ਚੋਰੀ

ਨਡੇਲਾ ਨੇ ਸੋਮਵਾਰ ਨੂੰ ਇਕ ਟਵੀਟ ਕੀਤਾ, ਜਿਸ ਵਿਚ ਲਿਖਿਆ,'' ਸਾਡੇ ਸਮਾਜ ਵਿਚ ਨਫਰਤ ਅਤੇ ਨਸਲਵਾਦ ਦੇ ਲਈ ਕੋਈ ਜਗ੍ਹਾ ਨਹੀਂ ਹੈ। ਹਮਦਰਦੀ ਅਤੇ ਆਪਸੀ ਸਮਝ ਇਕ ਸ਼ਰੂਆਤ ਹੈ ਪਰ ਸਾਨੂੰ ਹੋਰ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।'' ਨਡੇਲਾ ਨੇ ਕਿਹਾ ਕਿ ਮੈਂ ਕਾਲੇ ਅਤੇ ਅਫਰੀਕੀ-ਅਮਰੀਕੀ ਭਾਈਚਾਰੇ ਦੇ ਨਾਲ ਖੜ੍ਹਾ ਹਾਂ ਅਤੇ ਅਸੀਂ ਆਪਣੀ ਕੰਪਨੀ ਵਿਚ ਅਤੇ ਆਪਣੇ ਭਾਈਚਾਰਿਆਂ ਵਿਚ ਅਜਿਹਾ ਕਰਨ ਲਈ ਵਚਨਬੱਧ ਹਾਂ। ਇਸ ਤੋਂ ਇਕ ਦਿਨ ਪਹਿਲਾਂ ਗੂਗਲ ਦੇ ਸੀ.ਈ.ਓ. ਸੁੰਦਰ ਪਿਚਈ ਨੇ ਵੀ ਅਫਰੀਕੀ-ਅਮਰੀਕੀ ਭਾਈਚਾਰੇ ਦੇ ਨਾਲ ਇਕਜੁੱਟਤਾ ਜ਼ਾਹਰ ਕੀਤੀ ਸੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਹਾਲਾਤ ਬੇਕਾਬੂ, ਫ਼ੌਜ ਦੀ ਮਦਦ ਲੈਣ ਲਈ ਤਿਆਰ ਟਰੰਪ

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Content Editor Vandana