ਅਮਰੀਕਾ ਰਾਸ਼ਟਰਪਤੀ ਚੋਣ ਮਾਮਲਾ : ਟਰੰਪ ਜਿੱਤਣ ''ਤੇ ਵਿਵੇਕ ਰਾਮਾਸਵਾਮੀ ਨਹੀਂ ਹੋਣਗੇ ਕੈਬਨਿਟ ’ਚ ਸ਼ਾਮਲ
Tuesday, Dec 26, 2023 - 10:31 AM (IST)
ਵਾਸ਼ਿੰਗਟਨ - ਅਮਰੀਕਾ ’ਚ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਕਿਹਾ ਹੈ ਕਿ ਉਹ ‘ਪਲਾਨ ਬੀ ਵਿਅਕਤੀ’ ਨਹੀਂ ਹਨ। ਜੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 2024 ਦੀਆਂ ਚੋਣਾਂ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਵ੍ਹਾਈਟ ਹਾਊਸ ਵਾਪਸ ਲੈ ਲੈਂਦੇ ਹਨ ਤਾਂ ਉਹ ਕਿਸੇ ਵੀ ਅਧਿਕਾਰਤ ਸਮਰੱਥਾ ਵਿੱਚ ਟਰੰਪ ਦੀ ਕੈਬਨਿਟ ਵਿੱਚ ਸ਼ਾਮਲ ਨਹੀਂ ਹੋਣਗੇ। ਰਾਮਾਸਵਾਮੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਜੀ. ਓ. ਪੀ. ਫੋਕਸ ‘ਪ੍ਰਾਇਮਰੀਜ਼’ ਭਾਵ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰਾਂ ਵਿਚਕਾਰ ਮਹੱਤਵਪੂਰਨ ਵਿਸ਼ਿਆਂ ’ਤੇ ਜਨਤਕ ਬਹਿਸ ਨੂੰ ਜਿੱਤਣ ’ਤੇ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਨੂੰ ਕੀਤਾ ਯਾਦ, ਕਿਹਾ- ਹੋਣਾ ਨੀ ਦਰਵੇਸ਼ ਕੋਈ ਮੇਰੇ ਦਸ਼ਮੇ
ਮਾਹਿਰਾਂ ਦਾ ਕਹਿਣਾ ਹੈ ਕਿ ਰਾਮਾਸਵਾਮੀ ਆਪਣੀ ਮੁਹਿੰਮ ਦੀ ਖਿੱਚ ਗੁਆ ਚੁੱਕੇ ਹਨ ਕਿਉਂਕਿ ਉਨ੍ਹਾਂ ਦੀ ਵਿਰੋਧੀ ਭਾਰਤੀ ਮੂਲ ਦੀ ਅਮਰੀਕੀ ਨਿੱਕੀ ਹੈਲੀ ਵ੍ਹਾਈਟ ਹਾਊਸ ਹਾਸਲ ਕਰਨ ਦੀ ਦੌੜ ਵਿਚ ਵੋਟਰਾਂ ਅਤੇ ਜੀ.ਓ.ਪੀ ਵਿਚ ਇੱਕ ਪ੍ਰਮੁੱਖ ਪਸੰਦ ਵਾਲੇ ਉਮੀਦਵਾਰ ਵਜੋਂ ਵਜੋਂ ਉਭਰੀ ਹੈ।
ਇਹ ਖ਼ਬਰ ਵੀ ਪੜ੍ਹੋ - ਸਤਵਿੰਦਰ ਬੁੱਗਾ ਦੇ ਭਰਾ ਨੇ ਕੀਤੀ ਬਗਾਵਤ, ਕਿਹਾ- ਇਨਸਾਫ਼ ਨਾ ਮਿਲਿਆ ਤਾਂ ਨਹੀਂ ਕਰਾਂਗਾ ਪਤਨੀ ਦਾ ਸਸਕਾਰ
38 ਸਾਲਾ ਰਾਮਾਸਵਾਮੀ ਉਨ੍ਹਾਂ ਕੁਝ ਜੀ.ਓ.ਪੀ. ਰਾਸ਼ਟਰਪਤੀ ਦੇ ਉਮੀਦਵਾਰਾਂ ਵਿੱਚੋਂ ਇੱਕ ਹਨ ਜੋ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪਿੱਛੇ ਚੱਲ ਰਹੇ ਹਨ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇੱਕ ਤੋਂ ਬਾਅਦ ਇੱਕ ਚੋਣਾਂ ਵਿੱਚ ਸਾਬਕਾ ਰਾਸ਼ਟਰਪਤੀ ਦੀ ਮਜ਼ਬੂਤ ਲੀਡ ਕਾਰਨ ਆਖਰ ਉਨ੍ਹਾਂ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਬਹਿਸ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।