ਭਾਰਤੀ ਮੂਲ ਦੇ MPs ਨੇ ਹਿੰਦੂਆਂ ਵਿਰੁੱਧ ਅਪਰਾਧਾਂ ’ਚ ਵਾਧੇ ’ਤੇ ਅਮਰੀਕੀ ਨਿਆਂ ਵਿਭਾਗ ਤੋਂ ਮੰਗਿਆ ਵੇਰਵਾ

04/03/2024 1:06:10 PM

ਵਾਸ਼ਿੰਗਟਨ (ਏ. ਐੱਨ. ਆਈ.) : ਅਮਰੀਕਾ ਵਿਚ 5 ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਨੇ ਨਿਆ ਵਿਭਾਗ ਅਤੇ ਸੰਘੀ ਜਾਂਚ ਏਜੰਸੀ (ਐੱਫ.ਬੀ.ਆਈ.) ਤੋਂ ਇਸ ਸਾਲ ਦੇਸ਼ ਵਿਚ ਹਿੰਦੂਆਂ ਦੇ ਵਿਰੁੱਧ ਹੋਏ ਨਫ਼ਰਤੀ ਅਪਰਾਧਾਂ ਅਤੇ ਮੰਦਰਾਂ ਵਿਚ ਭੰਨਤੋੜ ਦੀਆਂ ਘਟਨਾਵਾਂ ਵਿਚ ਵਾਧੇ ’ਤੇ ਵੇਰਵਾ ਮੰਗਿਆ ਹੈ। ਇਨ੍ਹਾਂ ਸੰਸਦ ਮੈਂਬਰਾਂ ਵਿਚ ਪ੍ਰਮਿਲਾ ਜੈਪਾਲ, ਸ਼੍ਰੀ ਥਾਣੇਦਾਰ, ਰਾਜਾ ਕ੍ਰਿਸ਼ਨਮੂਰਤੀ, ਰੋ ਖੰਨਾ, ਅਤੇ ਅਮੀ ਬੇਰਾ ਸ਼ਾਮਲ ਹਨ।

ਇਹ ਵੀ ਪੜ੍ਹੋ: ਅੱਤਵਾਦੀ ਚੈਨਲ ਹੈ ‘ਅਲ ਜਜ਼ੀਰਾ’, ਇਜ਼ਰਾਈਲ ’ਚ ਇਸ ਦਾ ਸੰਚਾਲਨ ਬੰਦ ਕੀਤਾ ਜਾਵੇਗਾ : ਨੇਤਨਯਾਹੂ

5 ਸੰਸਦ ਮੈਂਬਰਾਂ ਨੇ ਨਿਆਂ ਵਿਭਾਗ ਦੇ ਨਾਗਰਿਕ ਅਧਿਕਾਰ ਡਵੀਜ਼ਨ ਦੇ ਕ੍ਰਿਸਟਨ ਕਲਾਰਕ ਨੂੰ ਲਿਖਿਆ, ‘ਨਿਊਯਾਰਕ ਤੋਂ ਲੈ ਕੇ ਕੈਲੀਫੋਰਨੀਆ ਤੱਕ ਮੰਦਰਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਨੇ ਹਿੰਦੂ ਅਮਰੀਕੀਆਂ ਨੂੰ ਡੂੰਘੀ ਚਿੰਤਾ ਵਿਚ ਪਾ ਦਿੱਤਾ ਹੈ। ਇਨ੍ਹਾਂ ਪ੍ਰਭਾਵਿਤ ਭਾਈਚਾਰਿਆਂ ਦੇ ਆਗੂਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਨ੍ਹਾਂ ਘਟਨਾਵਾਂ ਵਿਚ ਸ਼ਾਮਲ ਸ਼ੱਕੀ ਵਿਅਕਤੀਆਂ ਦਾ ਕੋਈ ਸੁਰਾਗ ਨਹੀਂ ਲੱਗ ਰਿਹਾ, ਜਿਸ ਕਾਰਨ ਬਹੁਤ ਸਾਰੇ ਲੋਕ ਡਰ ਅਤੇ ਸਹਿਮ ਵਿਚ ਰਹਿ ਰਹੇ ਹਨ। ਸਾਡਾ ਭਾਈਚਾਰਾ ਇਨ੍ਹਾਂ ਪੱਖਪਾਤ-ਪ੍ਰੇਰਿਤ ਅਪਰਾਧਾਂ ਵਿਚ ਕਾਨੂੰਨ ਲਾਗੂ ਕਰਨ ਦੇ ਤਾਲਮੇਲ ਬਾਰੇ ਚਿੰਤਤ ਹੈ ਅਤੇ ਸਵਾਲ ਕਰਦਾ ਹੈ ਕਿ ਕੀ ਸੰਘੀ ਏਜੰਸੀ ਕਾਨੂੰਨ ਦੇ ਅਧੀਨ ਬਰਾਬਰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਚਿਤ ਨਿਗਰਾਨੀ ਕਰ ਰਹੀ ਹੈ।’ ਪੱਤਰ ਵਿਚ ਕਿਹਾ ਗਿਆ ਹੈ ਕਿ ਘਟਨਾਵਾਂ ਅਤੇ ਉਨ੍ਹਾਂ ਨੂੰ ਅੰਜਾ਼ਮ ਦੇਣ ਦਾ ਸਮਾਂ, ਉਨ੍ਹਾਂ ਦੇ ਇਰਾਦਿਆਂ ਨੂੰ ਲੈ ਕੇ ਸਵਾਲ ਖੜ੍ਹੇ ਕਰਦੇ ਹਨ। ਇਸ ਵੇਲੇ ਪ੍ਰਤੀਨਿਧੀ ਸਭਾ ਵਿਚ 5 ਭਾਰਤੀ-ਅਮਰੀਕੀ ਸੰਸਦ ਮੈਂਬਰ ਹਨ। ਅਜਿਹਾ ਬਹੁਤ ਘੱਟ ਹੀ ਦੇਖਣ ਨੂੰ ਮਿਲਦਾ ਹੈ ਕਿ ਸਾਰੇ ਪੰਜੇ ਸੰਸਦ ਮੈਂਬਰ ਕਿਸੇ ਮੁੱਦੇ ’ਤੇ ਇਕੱਠੇ ਆਏ।

ਇਹ ਵੀ ਪੜ੍ਹੋ: ਸਕੂਲ ਦੇ ਬਾਹਰ ਖੜ੍ਹੇ ਬੱਚਿਆਂ ਨੂੰ ਟਰੱਕ ਨੇ ਦਰੜਿਆ, 6 ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

 

 

 


cherry

Content Editor

Related News