ਅਮਰੀਕੀ ਔਰਤ ਨੇ ਸੁਣਾਈ ਹੱਡ-ਬੀਤੀ, ਸਾਬਕਾ ਪਾਕਿ ਗ੍ਰਹਿ ਮੰਤਰੀ ਲਣੇ 3 ਨੇਤਾਵਾਂ ਨੇ ਕੀਤਾ ਸੀ ਜਬਰ-ਜ਼ਨਾਹ

06/06/2020 10:26:17 PM

ਇਸਲਾਮਾਬਾਦ- ਪਾਕਿਸਤਾਨ ਸਥਿਤ ਇਕ ਅਮਰੀਕੀ ਬਲਾਗਰ ਸਿੰਥਿਆ ਡੀ ਰਿਚੀ ਨੇ ਵਿਰੋਧੀ ਪਾਕਿਸਤਾਨ ਪੀਪਲਸ ਪਾਰਟੀ (ਪੀਪੀਪੀ) ਦੇ ਤਿੰਨ ਸੀਨੀਅਰ ਨੇਤਾਵਾਂ 'ਤੇ ਬਲਾਤਕਾਰ ਕਰਨ ਤੇ ਉਸ 'ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਰਿਚੀ ਨੇ ਸ਼ੁੱਕਰਵਾਰ ਨੂੰ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਕਲਿਪ ਪੋਸਟ ਕਰਕੇ ਇਹ ਦੋਸ਼ ਲਾਇਆ ਤੇ ਜਲਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। 

ਰਿਚੀ ਨੇ ਦਾਅਵਾ ਕੀਤਾ ਕਿ 2011 ਵਿਚ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਵਲੋਂ ਮੇਰਾ ਬਲਾਤਕਾਰ ਕੀਤਾ ਗਿਆ। ਇਹ ਸਹੀ ਹੈ ਮੈਂ ਇਸ ਨੂੰ ਮੁੜ ਕਹਾਂਗੀ। ਤੱਤਕਾਲੀ ਗ੍ਰਹਿ ਮੰਤਰੀ ਨੇ ਮੇਰੇ ਨਾਲ ਬਲਾਤਕਾਰ ਕੀਤਾ। ਰਿਚੀ ਨੇ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਤੇ ਸਾਬਕਾ ਸਿਹਤ ਮੰਤਰੀ ਮਖਦੂਮ ਸ਼ਹਾਬੁਦੀਨ ਤੇ ਉਸ ਵੇਲੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਦੋਂ ਗਿਲਾਨੀ ਇਸਲਾਮਾਬਾਦ ਦੇ ਰਾਸ਼ਟਰਪਤੀ ਭਵਨ ਵਿਚ ਰਹਿ ਰਹੇ ਸਨ। ਰਿਚੀ ਦੀ ਇਸ ਫੇਸਬੁੱਕ ਪੋਸਟ ਤੋਂ ਬਾਅਦ ਉਨ੍ਹਾਂ ਦੇ ਅਤੇ ਪੀਪੀਪੀ ਦੇ ਵਿਚਾਲੇ ਪਹਿਲਾਂ ਤੋਂ ਚੱਲੀ ਆ ਰਹੀ ਕੜਵਾਹਟ ਹੋਰ ਵਧ ਗਈ ਹੈ। ਰਿਚੀ ਨੇ 28 ਮਈ ਨੂੰ ਇਕ ਟਵੀਟ 'ਤੇ ਸਾਬਕਾ ਪ੍ਰਧਾਨ ਮੰਤਰੀ ਤੇ ਮਰਹੂਮ ਪਾਰਟੀ ਨੇਤਾ ਬੇਨਜ਼ੀਰ ਭੁੱਟੋ 'ਤੇ ਇਕ ਟਿੱਪਣੀ ਕੀਤੀ ਸੀ ਜਿਸ ਨੂੰ ਪਾਰਟੀ ਨੇ ਮਾਣਹਾਨੀਕਾਰਕ ਦੱਸਦੇ ਹੋਏ ਉਨ੍ਹਾਂ 'ਤੇ ਫੈਡਰਲ ਜਾਂਚ ਏਜੰਸੀ (ਐਫ.ਆਈ.ਏ.) ਵਿਚ ਮਾਮਲਾ ਵੀ ਦਰਜ ਕਰਵਾਇਆ ਸੀ।

ਪੁਰਸ਼ਾਂ ਦੀ ਕਦੇ ਜਵਾਬਦੇਹੀ ਕਿਉਂ ਨਹੀਂ ਹੁੰਦੀ?
ਰਿਚੀ ਨੇ ਇਹ ਟਿੱਪਣੀ ਮਾਡਲ ਉਜਮਾ ਖਾਨ ਤੇ ਇਕ ਮਹਿਲਾ ਦੇ ਵਿਚਾਲੇ ਹਿੰਸਕ ਟਕਰਾਅ 'ਤੇ ਹੋ ਰਹੀ ਚਰਚਾ ਦੌਰਾਨ ਕੀਤੀ ਸੀ। ਮਹਿਲਾ ਨੇ ਮਾਡਲ 'ਤੇ ਦੋਸ਼ ਲਾਇਆ ਸੀ ਕਿ ਉਜਮਾ ਦੇ ਉਸ ਦੇ ਪਤੀ ਨਾਲ ਸਬੰਧ ਰਹੇ ਹਨ ਤੇ ਇਸ ਆਧਾਰ 'ਤੇ ਉਹ ਮਾਡਲ ਦੇ ਖਿਲਾਫ ਆਪਣੇ ਹਿੰਸਕ ਵਿਵਹਾਰ ਨੂੰ ਜਾਇਜ਼ ਠਹਿਰਾ ਰਹੀ ਸੀ। ਰਿਚੀ ਨੇ ਟਵਿੱਟਰ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਉਸੇ ਨੂੰ ਝਲਕਾਉਂਦਾ ਹੈ ਜੋ ਬੇਨਜ਼ੀਰ ਭੁੱਟੋ ਕਰਦੀ ਸੀ ਜਦੋਂ ਉਨ੍ਹਾਂ ਦੇ ਪਤੀ ਧੋਖਾ ਦਿੰਦੇ ਸਨ। ਮਹਿਲਾਵਾਂ ਨਾਲ ਬਲਾਤਕਾਰ ਦੇ ਲਈ ਪਹਿਰੇਦਾਰ ਸਨ। ਔਰਤਾਂ ਇਸ ਬਲਾਤਕਾਰ ਸੰਸਕ੍ਰਿਤੀ ਨੂੰ ਸਵਿਕਾਰ ਕਿਉਂ ਕਰਦੀਆਂ ਹਨ? ਪੁਰਸ਼ਾਂ ਦੀ ਕਦੇ ਜਵਾਬਦੇਹੀ ਕਿਉਂ ਨਹੀਂ ਹੁੰਦੀ? ਨਿਆ ਪ੍ਰਣਾਲੀ ਕਿੱਥੇ ਹੈ?

ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਪੀਪੀਪੀ ਨੇ ਉਸੇ ਦਿਨ ਭੁੱਟੋ 'ਤੇ ਟਿੱਪਣੀ ਕਰਨ ਨੂੰ ਲੈ ਕੇ ਰਿਚੀ ਦੇ ਖਿਲਾਫ ਐਫ.ਆਈ.ਏ. ਦੇ ਸਾਹਮਣੇ ਮਾਮਲਾ ਦਰਜ ਕਰਵਾਇਆ ਸੀ। ਇਕ ਹੋਰ ਪੋਸਟ ਵਿਚ ਰਿਚੀ ਨੇ ਕਿਹਾ ਕਿ ਉਸ ਦੇ ਨਾਲ ਬਲਾਤਕਾਰ 'ਮਿਨਿਸਟਰਸ ਇੰਕਲੇਵ' ਵਿਚ ਮਲਿਕ ਦੇ ਘਰ ਵਿਚ 2011 ਵਿਚ ਹੋਇਆ ਸੀ। ਉਨ੍ਹਾਂ ਲਿਖਿਆ ਕਿ ਮੈਨੂੰ ਲੱਗਦਾ ਸੀ ਕਿ ਉਥੇ ਮੇਰੇ ਵੀਜ਼ਾ ਨੂੰ ਲੈ ਕੇ ਇਕ ਬੈਠਕ ਸੀ ਪਰ ਮੈਨੂੰ ਫੁੱਲ ਦਿੱਤੇ ਗਏ ਤੇ ਨਸ਼ੀਲਾ ਪਦਾਰਥ। ਉਨ੍ਹਾਂ ਇਹ ਵੀ ਕਿਹਾ ਕਿ ਉਹ ਚੁੱਪ ਰਹੀ ਕਿਉਂਕਿ ਤੱਤਕਾਲੀ ਪੀਪੀਪੀ ਸਰਕਾਰ ਵਿਚ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ।

ਰਿਚੀ ਨੇ ਅਮਰੀਕੀ ਦੂਤਘਰ ਵਿਚ ਦਿੱਤੀ ਸੀ ਜਾਣਕਾਰੀ
ਪੀਪੀਪੀ 2008 ਤੋਂ 2013 ਤੱਕ ਸੱਤਾ ਵਿਚ ਸੀ ਤੇ ਗਿਲਾਨੀ ਜੂਨ 2012 ਤੱਕ ਪ੍ਰਧਾਨ ਮੰਤਰੀ ਸਨ, ਉਨ੍ਹਾਂ ਨੂੰ ਅਦਾਲਤ ਦੇ ਹੁਕਮ ਨੂੰ ਨਾ ਮੰਨਣ 'ਤੇ ਸੁਪਰੀਮ ਕੋਰਟ ਨੇ ਅਹੁਦੇ ਤੋਂ ਹਟਾ ਦਿੱਤਾ ਸੀ। ਰਿਚੀ ਨੇ ਇਹ ਵੀ ਕਿਹਾ ਕਿ ਉਸ ਨੇ ਇਸ ਘਟਨਾ ਬਾਰੇ 2011 ਵਿਚ ਪਾਕਿਸਤਾਨ ਸਥਿਤ ਅਮਰੀਕੀ ਦੂਤਘਰ ਵਿਚ ਜਾਣਕਾਰੀ ਦਿੱਤੀ ਸੀ ਪਰ ਹਾਲਾਤਾਂ ਦਾ ਠੋਸ ਸਰੂਪ ਵਿਚ ਨਾ ਹੋਣ ਤੇ ਅਮਰੀਕਾ ਤੇ ਪਾਕਿਸਤਾਨ ਦੇ ਵਿਚਾਲੇ ਜਟਿਲ ਸਬੰਧਾਂ ਦੇ ਕਾਰਣ ਪ੍ਰਤੀਕਿਰਿਆ ਵਿਚ ਕਮੀ ਸੀ। ਪੀਪੀਪੀ ਦੇ ਨਾਲ ਆਪਣੀ ਲੜਾਈ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਇਹ ਅਸਲ ਵਿਚ ਟਵੀਟ ਦੇ ਬਾਰੇ ਨਹੀਂ ਹੈ ਬਲਕਿ ਉਨ੍ਹਾਂ ਲੋਕਾਂ ਦੇ ਬਾਰੇ ਹੈ ਜੋ ਜਾਣਦੇ ਹਨ ਕਿ ਉਹ ਪਾਕਿਸਤਾਨ ਵਿਚ ਬਹੁਤ ਲੋਕਾਂ ਦੇ ਬਾਰੇ ਵਿਚ ਕਾਫੀ ਕੁਝ ਜਾਣਦੀ ਹੈ।
ਡਾਨ ਅਖਬਾਰ ਨੇ ਰਿਚੀ ਦੇ ਹਵਾਲੇ ਨਾਲ ਕਿਹਾ ਕਿ ਇਹ ਉਨ੍ਹਾਂ ਲੋਕਾਂ ਬਾਰੇ ਹੈ ਜੋ ਔਰਤਾਂ ਤੇ ਕਮਜ਼ੋਰ ਲੋਕਾਂ ਦੀ ਵਰਤੋਂ ਕਰਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਗਿਲਾਨੀ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਹ ਇਸ ਤਰ੍ਹਾ ਦੇ ਦੋਸ਼ਾਂ 'ਤੇ ਜਵਾਬ ਦੇਣ 'ਤੇ ਵੀ ਵਿਚਾਰ ਕਰ ਰਹੇ ਹਨ।

ਦਰਜ ਹੋਇਆ ਮਾਣਹਾਨੀ ਦਾ ਮਾਮਲਾ
ਏ.ਆਰ.ਵਾਈ. ਨਿਊਜ਼ ਨਾਲ ਗੱਲ ਕਰਦਿਆਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜਦੋਂ ਰਿਚੀ ਦੇ ਨਾਲ ਕਥਿਤ ਤੌਰ 'ਤੇ ਗਲਤ ਵਤੀਰਾ ਹੋਇਆ ਤਾਂ ਉਹ ਰਾਸ਼ਟਰਪਤੀ ਭਵਨ ਵਿਚ ਕੀ ਕਰ ਰਹੀ ਸੀ ਤੇ ਉਹ ਪਾਕਿਸਤਾਨ ਵਿਚ ਕਿਉਂ ਰਹਿ ਰਹੀ ਸੀ। ਗਿਲਾਨੀ ਨੇ ਦੋਸ਼ ਲਾਇਆ ਕਿ ਉਹ ਰਾਜਨੇਤਾਵਾਂ ਦਾ ਅਕਸ ਖਰਾਬ ਕਰਨ ਦੀ ਮੁਹਿੰਮ ਤਹਿਤ ਪਾਕਿਸਤਾਨ ਆਈ ਸੀ। ਉਨ੍ਹਾਂ ਨੇ ਪੁੱਛਿਆ ਕਿ ਕਿਸ ਨੇ ਉਨ੍ਹਾਂ ਨੂੰ ਰਾਜਨੇਤਾਵਾਂ ਦਾ ਅਕਸ ਖਰਾਬ ਕਰਨ ਦਾ ਅਧਿਕਾਰ ਦਿੱਤਾ? ਉਨ੍ਹਾਂ ਕਿਹਾ ਕਿ ਰਿਚੀ ਉਨ੍ਹਾਂ ਦਾ ਅਕਸ ਖਰਾਬ ਕਰ ਰਹੀ ਹੈ ਕਿਉਂਕਿ ਉਨ੍ਹਾਂ ਦੇ ਦੋ ਬੇਟਿਆਂ 'ਤੇ ਭੁੱਟੋ 'ਤੇ ਇਤਰਾਜ਼ਯੋਗ ਟਵੀਟ ਨੂੰ ਲੈ ਕੇ ਉਸ ਦੇ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਦੋ ਸਾਬਕਾ ਮੰਤਰੀਆਂ ਨੇ ਹਾਲਾਂਕਿ ਹੁਣ ਤੱਕ ਦੋਸ਼ ਦਾ ਕੋਈ ਜਵਾਬ ਨਹੀਂ ਦਿੱਤਾ ਹੈ।


Baljit Singh

Content Editor

Related News