ਅਮਰੀਕੀ ਜੇਲ੍ਹ ਚ ਵਾਰਡਨ ਨੇ ਮਹਿਲਾ ਕੈਦੀਆਂ ਦਾ ਜਿਊਣਾ ਕੀਤਾ ਔਖਾ, ਖਿੱਚਦਾ ਸੀ ਅਸ਼ਲੀਲ ਤਸਵੀਰਾਂ

Thursday, Aug 25, 2022 - 06:38 PM (IST)

ਅਮਰੀਕੀ ਜੇਲ੍ਹ ਚ ਵਾਰਡਨ ਨੇ ਮਹਿਲਾ ਕੈਦੀਆਂ ਦਾ ਜਿਊਣਾ ਕੀਤਾ ਔਖਾ, ਖਿੱਚਦਾ ਸੀ ਅਸ਼ਲੀਲ ਤਸਵੀਰਾਂ

ਵਾਸ਼ਿੰਗਟਨ (ਏ. ਐੱਨ. ਆਈ.)- ਕੈਲੀਫੋਰਨੀਆ ਵਿਚ ਮਹਿਲਾ ਜੇਲ੍ਹ ਵਾਰਡਨ ਰਹਿ ਚੁੱਕੇ ਰੇ ਗਾਰਸੀਆ ’ਤੇ ਮੰਗਲਵਾਰ ਨੂੰ ਦੋ ਹੋਰ ਮਹਿਲਾ ਕੈਦੀਆਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ਲਗਾਏ ਗਏ। ਉਸ ’ਤੇ ਪਹਿਲਾਂ ਹੀ ਕੈਦੀਆਂ ਦੇ ਸੈਕਸ ਸ਼ੋਸ਼ਣ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਨਗਨ ਕਰਨ ਦੇ ਦੋਸ਼ ਹਨ। 55 ਸਾਲ ਦੇ ਰੇ ਗਾਰਸੀਆ ਕੈਲੀਫੋਰਨੀਆ ਦੇ ਡਬਲਿਨ ਵਿਚ ਸੰਘੀ ਸੁਧਾਰ ਸੰਸਥਾਨ ਵਿਚ ਵਾਰਡਨ ਸੀ। ਇਕ ਜਾਂਚ ਵਿਚ ਇਥੇ ਸਾਲਾਂ ਤੋਂ ਕੈਦੀਆਂ ਨਾਲ ਦੁਰਵਿਵਹਾਰ ਕੀਤੇ ਜਾਣ ਦਾ ਖ਼ੁਲਾਸਾ ਹੋਇਆ। ਇਥੇ ਔਰਤਾਂ ਦੀ ਇਕਾਈ ਨੂੰ ਤਾਂ ਰੇ ਕਲੱਬ ਤੱਕ ਬੁਲਾਇਆ ਜਾਣ ਲੱਗਾ ਸੀ।

ਇਹ ਵੀ ਪੜ੍ਹੋ: ਯੂਕ੍ਰੇਨ ਨੂੰ ਲੈ ਕੇ ਭਾਰਤ ਦੀ ਅਹਿਮ ਰਣਨੀਤੀ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਰੂਸ ਖ਼ਿਲਾਫ਼ ਪਾਈ ਵੋਟ

ਨਿਆਂ ਵਿਭਾਗ ਨੇ ਮੰਗਲਵਾਰ ਨੂੰ ਗਾਰਸੀਆ ਦੇ ਖ਼ਿਲਾਫ਼ ਕੁਲ 7 ਲੋਕਾਂ ਨਾਲ ਸੈਕਸ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ। ਇਨ੍ਹਾਂ ਵਿਚ ਡਬਲਿਨ ਦੇ ਸੰਘੀ ਜੇਲ੍ਹ ਵਿਚ ਸਜ਼ਾ ਕੱਟ ਰਹੀ 3 ਮਹਿਲਾ ਕੈਦੀ ਵੀ ਸ਼ਾਮਲ ਸਨ। ਇਸ ਤੋਂ ਇਲਾਵਾ, ਉਸ ’ਤੇ ਸਰਕਾਰੀ ਅਧਿਕਾਰੀਆਂ ਨੂੰ ਝੂਠੇ ਬਿਆਨ ਦੇਣ ਦੇ ਵੀ ਦੋਸ਼ ਲੱਗੇ ਹਨ। ਗਾਰਸੀਆ ਨੂੰ ਪਿਛਲੇ ਸਾਲ ਸਤੰਬਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਸਨੇ ਇਕ ਮਹਿਲਾ ਕੈਦੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇੰਨਾ ਹੀ ਨਹੀਂ, ਉਸਨੇ ਇਕ ਹੋਰ ਕੈਦੀ ਨੂੰ ਨਗਨ ਕਰ ਕੇ ਉਸਨੂੰ ਪੋਜ਼ ਬਣਾਉਣ ਲਈ ਕਿਹਾ ਸੀ ਜਿਸ ਦੀਆਂ ਉਸਨੇ ਫੋਟੋਆਂ ਵੀ ਖਿੱਚੀਆਂ।

ਇਹ ਵੀ ਪੜ੍ਹੋ: ਹੁਣ ਫਿਨਲੈਂਡ ਦੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ ਟੌਪਲੈੱਸ ਔਰਤਾਂ ਦੀ ਫੋਟੋ ਹੋਈ ਵਾਇਰਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News