ਅਮਰੀਕੀ ਖ਼ੁਫੀਆ ਏਜੰਸੀ ਦਾ ਦਾਅਵਾ, ਭਾਰਤ ਨੇ 2020 ’ਚ ਠੋਸ ਵਿਦੇਸ਼ ਨੀਤੀ ਅਪਣਾਈ
Sunday, May 02, 2021 - 11:48 AM (IST)
ਵਾਸ਼ਿੰਗਟਨ(ਭਾਸ਼ਾ)- ਅਮਰੀਕਾ ਦੀ ਇਕ ਚੋਟੀ ਦੀ ਖੁਫ਼ੀਆ ਏਜੰਸੀ ਨੇ ਕਿਹਾ ਹੈ ਕਿ ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ 2020 ’ਚ ਇਕ ਠੋਸ ਵਿਦੇਸ਼ ਨੀਤੀ ਅਪਣਾਈ ਜੋ ਦੇਸ਼ ਦੀ ਸ਼ਕਤੀ ਪ੍ਰਦਰਸ਼ਿਤ ਕਰਨ ਅਤੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਹਿੰਦ ਮਹਾਸਾਗਰ ਖੇਤਰ ’ਚ ਸੁਰੱਖਿਆ ਪ੍ਰਦਾਤਾ ਦੇ ਰੂਪ ’ਚ ਇਸਦੀ ਧਾਰਣਾ ’ਤੇ ਕੇਂਦਰਿਤ ਸੀ। ‘ਡਿਫੈਂਸ ਇੰਟੈਲੀਜੈਂਸ ਏਜੰਸੀ’ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਨਵੀਂ ਦਿੱਲੀ ਨੇ ਹਮਲਾਵਰ ਚੀਨ ਦੇ ਖਿਲਾਫ਼ ਵੀ ਆਪਣੇ ਰੁਖ਼ ਨੂੰ ਸਖ਼ਤ ਕਰ ਲਿਆ।
ਇਹ ਵੀ ਪੜ੍ਹੋ : ਕੋਰੋਨਾ ਫੈਲਣ ਤੋਂ ਰੋਕਣ ਲਈ ਓਂਟਾਰੀਓ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਐਂਟਰੀ ਬੈਨ ਕਰੇਗਾ ਕੈਨੇਡਾ
ਏਜੰਸੀ ਦੇ ਨਿਰਦੇਸ਼ਕ ਸਕਾਟ ਬੈਰੀਅਰ ਨੇ ਕਿਹਾ ਕਿ ਜੂਨ ’ਚ ਗਲਵਾਨ ਘਾਟੀ ’ਚ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਝੜਪ ਤੋਂ ਬਾਅਦ ਨਵੀਂ ਦਿੱਲੀ ਨੇ 40,000 ਵਾਧੂ ਫੌਜੀ, ਤੋਪ, ਟੈਂਕ ਅਤੇ ਜਹਾਜ਼ ਤਾਇਨਾਤ ਕਰ ਦਿੱਤੇ ਅਤੇ ਵਿਵਾਦਪੂਰਨ ਖੇਤਰ ’ਚ ਰਣਨੀਤਕ ਪਹਾੜੀ ਇਲਾਕਿਆਂ ’ਤੇ ਆਪਣਾ ਕੰਟਰੋਲ ਕਰ ਲਿਆ ਅਤੇ ਅਦਨ ਦੀ ਖਾੜੀ ’ਚ ਚੀਨੀ ਜਹਾਜ਼ਾਂ ਦੇ ਜਵਾਬ ’ਚ ਭਾਰਤੀ ਸਮੁੰਦਰੀ ਫੌਜ ਜਹਾਜ਼ ਭੇਜ ਦਿੱਤਾ। ਬੈਰੀਅਰ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਭਾਰਤ ਨੇ ਚੀਨ ਦੇ ਖਿਲਾਫ਼ ਆਰਥਿਕ ਕਦਮ ਵੀ ਚੁੱਕੇ ਅਤੇ ਚੀਨੀ ਮੋਬਾਇਲ ਐਪ ’ਤੇ ਪਾਬੰਦੀ ਲਗਾ ਦਿੱਤੀ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਲੈ ਕੇ ਵੀ ਭਾਰਤ ਨੇ ਸਖ਼ਤ ਰੁਖ਼ ਅਪਣਾਇਆ ਅਤੇ ਭਾਰਤ ਵਿਰੋਧੀ ਅੱਤਵਾਦੀ ਸਮੂਹਾਂ ਦੀ ਮਦਦ ਬੰਦ ਨਾ ਕੀਤੇ ਜਾਣ ’ਤੇ ਡਿਪਲੋਮੈਟਿਕ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਗਸਤ 2019 ’ਚ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾਉਣ ਵਗਗਾ ਸਖ਼ਤ ਫੈਸਲਾ ਵੀ ਕੀਤਾ। ਬੈਰੀਅਰ ਨੇ ਕਿਹਾ ਕਿ ਕੰਟਰੋਲ ਲਾਈਨ ’ਤੇ ਭਾਰਤੀ ਫੌਜ ਦਾ ਤੋਪਖਾਣਾ ਪੂਰੇ ਸਾਲ ਪਾਕਿਸਤਾਨ ਸਥਿਤ ਸ਼ੱਕੀ ਅੱਤਵਾਦੀ ਕੈਂਪਾਂ ਅਤੇ ਪਾਕਿਸਤਾਨੀ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਾ ਰਿਹਾ।
ਇਹ ਵੀ ਪੜ੍ਹੋ : ਡਾ. ਫਾਊਚੀ ਦੀ ਸਲਾਹ, ਕੋਰੋਨਾ ਦੇ ਭਿਆਨਕ ਮੰਜ਼ਰ ਦਰਮਿਆਨ ਭਾਰਤ ’ਚ ਲੱਗੇ ਕੁੱਝ ਹਫ਼ਤਿਆਂ ਲਈ 'ਤਾਲਾਬੰਦੀ'
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।