ਅਮਰੀਕਾ : ਭਾਰਤੀ ਮੂਲ ਦਾ ਵਿਅਕਤੀ ਤਿੰਨ ਨਾਬਾਲਗਾਂ ਦੇ ਕਤਲ ਦਾ ਪਾਇਆ ਗਿਆ ਦੋਸ਼ੀ, ਕੀਤਾ ਸੀ ਮਜ਼ਾਕ

Sunday, Apr 30, 2023 - 03:23 PM (IST)

ਅਮਰੀਕਾ : ਭਾਰਤੀ ਮੂਲ ਦਾ ਵਿਅਕਤੀ ਤਿੰਨ ਨਾਬਾਲਗਾਂ ਦੇ ਕਤਲ ਦਾ ਪਾਇਆ ਗਿਆ ਦੋਸ਼ੀ, ਕੀਤਾ ਸੀ ਮਜ਼ਾਕ

ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਘਰ ਦੇ ਦਰਵਾਜ਼ੇ ਦੀ ਘੰਟੀ ਵਜਾ ਕੇ ਉਸ ਨਾਲ ਮਜ਼ਾਕ ਕਰਨ ਵਾਲੇ ਅੱਲੜ੍ਹ ਉਮਰ ਦੇ ਤਿੰਨ ਨੌਜਵਾਨਾਂ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ। ਇਹ ਜਾਣਕਾਰੀ ਮੀਡੀਆ 'ਚ ਆਈ ਇਕ ਖ਼ਬਰ ਤੋਂ ਮਿਲੀ। 'ਨਿਊਯਾਰਕ ਪੋਸਟ' ਦੀ ਖ਼ਬਰ ਮੁਤਾਬਕ ਰਿਵਰਸਾਈਡ ਕਾਉਂਟੀ ਨਿਵਾਸੀ ਅਨੁਰਾਗ ਚੰਦਰਾ ਨੂੰ ਸ਼ੁੱਕਰਵਾਰ ਨੂੰ ਕਤਲ ਦੀ ਕੋਸ਼ਿਸ਼ ਅਤੇ ਕਤਲ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਮੰਨਿਆ ਗਿਆ। 

ਖ਼ਬਰ ਵਿੱਚ ਦੱਸਿਆ ਗਿਆ ਕਿ ਇਹ ਘਟਨਾ 19 ਜਨਵਰੀ, 2020 ਨੂੰ ਵਾਪਰੀ, ਜਦੋਂ ਨਾਬਾਲਗਾਂ ਦੇ ਇੱਕ ਸਮੂਹ ਨੇ ਮਜ਼ਾਕ ਕਰਦੇ ਹੋਏ ਚੰਦਰਾ ਦੇ ਘਰ ਦੀ ਘੰਟੀ ਵਜਾਈ। ਚੰਦਰਾ ਨੇ ਦੱਸਿਆ ਕਿ ਘੰਟੀ ਵਜਾ ਕੇ ਭੱਜਣ ਤੋਂ ਪਹਿਲਾਂ ਇਕ ਨਾਬਾਲਗ ਨੇ ਉਸ ਦਾ ਮਜ਼ਾਕ ਉਡਾਇਆ ਸੀ। ਉਸ ਨੇ ਤਿੰਨੋਂ ਨਾਬਾਲਗਾਂ ਨੂੰ ਆਪਣੀ ਕਾਰ ਨਾਲ ਕੁਚਲ ਕੇ ਮਾਰ ਦਿੱਤਾ। ਖ਼ਬਰ ਵਿੱਚ ਦੱਸਿਆ ਗਿਆ ਕਿ ਇਸ ਘਟਨਾ ਵਿੱਚ 16 ਸਾਲ ਦੇ ਤਿੰਨੋਂ ਨਾਬਾਲਗ ਮਾਰੇ ਗਏ ਸਨ। ਜਿਸ ਦਿਨ ਹਾਦਸਾ ਵਾਪਰਿਆ ਚੰਦਰਾ ਨੇ ਸ਼ਰਾਬ ਪੀਤੀ ਹੋਈ ਸੀ। ਉਸਨੇ ਕਿਹਾ ਕਿ ਉਹ ਮਜ਼ਾਕ ਤੋਂ "ਬਹੁਤ ਪਰੇਸ਼ਾਨ" ਸੀ ਅਤੇ ਦਾਅਵਾ ਕੀਤਾ ਕਿ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਚੱਲਦੀ ਬੱਸ 'ਚ ਡਰਾਈਵਰ ਹੋਇਆ ਬੇਹੋਸ਼, 7ਵੀਂ ਜਮਾਤ ਦੇ ਵਿਦਿਆਰਥੀ ਨੇ ਬਚਾਈ ਬੱਚਿਆਂ ਦੀ ਜਾਨ (ਵੀਡੀਓ)

ਉਸ ਨੇ ਸ਼ਰਾਰਤੀ ਮੁੰਡਿਆਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਕਾਰ ਨੰੂ ਟੱਕਰ ਮਾਰ ਸੜਕ ਤੋਂ ਇਕ ਪਾਸੇ ਡੇਗ ਦਿੱਤਾ। ਚੰਦਰਾ ਨੇ ਇਹ ਵੀ ਦੱਸਿਆ ਕਿ ਕਾਰ ਨੂੰ ਪਿੱਛੇ ਤੋਂ ਟੱਕਰ ਮਾਰਨ ਤੋਂ ਬਾਅਦ ਨਹੀਂ ਰੁਕਿਆ ਕਿਉਂਕਿ ਉਸ ਨੂੰ ਲੱਗਾ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ। ਖ਼ਬਰਾਂ ਮੁਤਾਬਕ ਹਾਦਸੇ ਵਿਚ 18 ਸਾਲਾ ਡਰਾਈਵਰ ਸਮੇਤ 13 ਸਾਲਾ ਦੋ ਯਾਤਰੀ ਵਾਲ-ਵਾਲ ਬਚ ਗਏ। ਚੰਦਰਾ ਇਸ ਹਾਦਸੇ ਤੋਂ ਪਹਿਲਾਂ 2020 ਵਿੱਚ ਘਰੇਲੂ ਹਿੰਸਾ ਦੀ ਘਟਨਾ ਦੇ ਸਬੰਧ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News