ਅਮਰੀਕਾ ਨੇ ਨਕਦੀ ਸੰਕਟ ''ਚ ਫਸੇ ਪਾਕਿਸਤਾਨ ਲਈ ਸ਼ਰਤ ਦੇ ਨਾਲ IMF ਪੈਕੇਜ ਦੇਣ ''ਤੇ ਦਿੱਤਾ ਜ਼ੋਰ

06/19/2019 5:20:32 PM

ਵਾਸ਼ਿੰਗਟਨ — ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ(IMF) 'ਚ ਰਾਹਤ ਪੈਕੇਜ ਨੂੰ ਲੈ ਕੇ ਹੋਏ ਸਮਝੌਤੇ ਦੀਆਂ ਖਬਰਾਂ ਵਿਚਕਾਰ ਅਮਰੀਕਾ ਨੇ ਪਾਕਿਸਤਾਨ ਨੂੰ ਸ਼ਰਤਾਂ ਦੇ ਨਾਲ ਵਿੱਤੀ ਮਦਦ ਦੇਣ 'ਤੇ ਜ਼ੋਰ ਦਿੱਤਾ ਹੈ। ਪਾਕਿਸਤਾਨ ਨੇ ਪਿਛਲੇ ਮਹੀਨੇ 6 ਅਰਬ ਡਾਲਰ ਦੇ ਰਾਹਤ ਪੈਕੇਜ ਲਈ IMF ਦੇ ਨਾਲ ਸਮਝੌਤਾ ਕੀਤਾ ਸੀ। ਇਸ ਰਾਸ਼ੀ ਦੀ ਵਰਤੋਂ ਪਾਕਿਸਤਾਨ ਆਪਣੇ ਵਿੱਤੀ ਸੰਕਟ ਨੂੰ ਦੂਰ ਕਰਨ ਅਤੇ ਡੁੱਬ ਰਹੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਰੇਗਾ। ਅਮਰੀਕਾ ਨੇ ਮੁਦਰਾ ਫੰਡ ਵਰਗੇ ਗਲੋਬਲ ਕਰਜ਼ਾਦਾਤਾਵਾਂ ਨੂੰ ਸਾਵਧਾਨ ਕੀਤਾ ਹੈ ਕਿ ਪਾਕਿਸਤਾਨ ਇਸ ਵਿੱਤੀ ਸਹਾਇਤਾ ਦੀ ਵਰਤੋਂ ਚੀਨ ਕੋਲੋਂ ਲਏ ਗਏ ਕਰਜ਼ੇ ਨੂੰ ਚੁਕਾਉਣ ਲਈ ਕਰ ਸਕਦਾ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦੀ ਸੀਨੀਅਰ ਅਧਿਕਾਰੀ(ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ) ਐਲਿਸ ਜੀ ਵੇਲਸ ਨੇ ਕਿਹਾ, 'ਸ਼ਰਤਾਂ ਨਾਲ ਪੈਕੇਜ ਨੂੰ ਲੈ ਕੇ ਚਰਚਾ ਹੈ। ਸਾਨੂੰ ਲੱਗਦਾ ਹੈ ਕਿ ਪਾਕਿਸਤਾਨ ਲਈ ਸ਼ਰਤਾਂ ਦੇ ਨਾਲ IMF ਪੈਕੇਜ ਸਹੀ ਰਹੇਗਾ।    

ਸੰਸਦੀ ਮੈਂਬਰਾਂ ਦੇ ਪ੍ਰਸ਼ਨਾਂ ਦੇ ਜਵਾਬ ਵਿਚ ਪਿਛਲੇ ਹਫਤੇ ਉਨ੍ਹਾਂ ਨੇ ਵਿਦੇਸ਼ ਮਾਮਲਿਆਂ ਦੀ ਉਪ-ਕਮੇਟੀ ਨੂੰ ਦੱਸਿਆ, 'ਅਮਰੀਕਾ ਨੂੰ IMF ਪੈਕੇਜ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਹੈ, ਪਰ IMF ਅਤੇ ਪਾਕਿਸਤਾਨ ਸਰਕਾਰ ਇਕ ਸਮਝੌਤੇ 'ਤੇ ਪਹੁੰਚੇ ਹਨ। ' ਉਨ੍ਹਾਂ ਨੇ ਕਿਹਾ ਕਿ ਯਕੀਨੀ ਤੌਰ 'ਤੇ ਇਸ ਨੂੰ ਲੈ ਕੇ ਅਸੀਂ ਸਖਤ ਰੁਖ ਅਪਣਾਇਆ ਹੈ। ਵੇਲਸ ਨੇ ਡਾ. ਸ਼ਕੀਲ ਅਫਰੀਦੀ ਦੀ ਰਿਹਾਈ ਤੱਕ ਪਾਕਿਸਤਾਨ ਨੂੰ IMF ਤੋਂ ਮਿਲਣ ਵਾਲੇ ਕਰਜ਼ੇ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਦੀਆਂ ਖਬਰਾਂ ਨੂੰ ਰੱਦ ਕਰ ਦਿੱਤਾ। ਸ਼ਕੀਲ ਅਫਰੀਦੀ ਓਸਾਮਾ ਬਿਨ ਲਾਦੇਨ ਦੀ ਭਾਲ 'ਚ ਅਮਰੀਕੀ ਏਜੰਸੀ ਸੀ.ਆਈ.ਏ. ਦੀ ਸਹਾਇਤਾ ਕਰਨ ਦੇ ਦੋਸ਼ ਵਿਚ ਜੇਲ 'ਚ ਹੈ। ਉਨ੍ਹਾਂ ਨੇ ਕਿਹਾ, ' ਸਾਡਾ ਮੰਨਣਾ ਹੈ ਕਿ ਅਫਰੀਦੀ ਦੀ ਗ੍ਰਿਫਤਾਰੀ ਗਲਤ ਅਤੇ ਅਢੁਕਵੀਂ ਹੈ। ਸੰਸਦ ਦਾ ਸਹਾਇਤਾ ਨਾਲ ਅਸੀਂ ਪਹਿਲਾਂ ਹੀ ਪਾਕਿਸਤਾਨ ਦੀ 30 ਕਰੋੜ ਦੀ ਸਹਾਇਤਾ ਰੋਕ ਦਿੱਤੀ ਹੈ।


Related News