ਅਮਰੀਕੀ ਲੜਾਕੂ ਜਹਾਜ਼ਾਂ ਨੇ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਕੀਤਾ ਅਭਿਆਸ

Wednesday, Oct 11, 2017 - 11:25 AM (IST)

ਸਿਓਲ— ਉੱਤਰੀ ਕੋਰੀਆ ਦੇ ਪ੍ਰਮਾਣੂੰ ਅਤੇ ਮਿਜ਼ਾਇਲ ਪ੍ਰੋਗਰਾਮਾਂ ਨੂੰ ਲੈ ਕੇ ਜਾਰੀ ਤਣਾਅ ਦੌਰਾਨ ਮੰਗਲਵਾਰ ਰਾਤ ਨੂੰ ਅਮਰੀਕਾ ਦੇ ਲੜਾਕੂ ਜਹਾਜ਼ਾਂ ਨੇ ਕੋਰੀਆਈ ਟਾਪੂ 'ਤੇ ਉਡਾਣ ਭਰੀ। ਦੱਖਣੀ ਕੋਰੀਆ ਦੇ ਚੀਫ ਆਫ ਸਟਾਫ ਨੇ ਬੁੱਧਵਾਰ ਨੂੰ ਦੱਸਿਆ ਕਿ ਅਮਰੀਕਾ ਦੇ ਗਵਾਮ ਹਵਾਈ ਪੱਟੀ ਤੋਂ ਬੀ-1 ਦੋ ਲੜਾਕੂ ਜਹਾਜ਼ਾਂ ਦੇ ਉਡਾਣ ਭਰਨ ਦੌਰਾਨ ਦੱਖਣੀ ਕੋਰੀਆ ਦੀ ਫੌਜ ਦੇ ਦੋ ਐੱਫ-15 ਲੜਾਕੂ ਜਹਾਜ਼ ਵੀ ਇਕੱਠੇ ਸਨ। ਉੱਧਰ ਅਮਰੀਕਾ ਦੀ ਫੌਜ ਨੇ ਇਕ ਵੱਖਰੇ ਬਿਆਨ 'ਚ ਕਿਹਾ ਕਿ ਅਮਰੀਕਾ ਨੇ ਜਾਪਾਨ ਅਤੇ ਦੱਖਣੀ ਕੋਰੀਆ ਦੇ ਦੋ ਲੜਾਕੂ ਜਹਾਜ਼ਾਂ ਨਾਲ ਸਾਂਝਾ ਅਭਿਆਸ ਕੀਤਾ। ਅਮਰੀਕਾ ਦੇ ਜਹਾਜ਼ ਫੌਜ ਦੇ ਅਧਿਕਾਰੀ ਮੇਜਰ ਪੈਟ੍ਰਿਕ ਐਪਲਗੇਟ ਨੇ ਕਿਹਾ,''ਸਾਡੇ ਮਿੱਤਰ ਰਾਸ਼ਟਰਾਂ ਜਾਪਾਨ ਅਤੇ ਦੱਖਣੀ ਕੋਰੀਆ ਦੇ ਨਾਲ ਰਾਤ 'ਚ ਹੋਣ ਵਾਲਾ ਇਹ ਸਾਂਝਾ ਅਭਿਆਸ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਜਾਣ ਵਾਲਾ ਇਕ ਮਹੱਤਵਪੂਰਣ ਪ੍ਰੀਖਣ ਹੈ ਅਤੇ ਇਹ ਹਰ ਦੇਸ਼ ਦੇ ਜਹਾਜ਼ਾਂ ਦੇ ਹੁਨਰ ਨੂੰ ਦਰਸਾਉਂਦਾ ਹੈ।''


Related News