ਅਮਰੀਕਾ ਨੇ 10 ਰੂਸੀ ਡਿਪਲੋਮੈਟਾਂ ਨੂੰ ਕੱਢਿਆ, ਕੰਪਨੀਆਂ ਅਤੇ ਲੋਕਾਂ ''ਤੇ ਲਾਈਆਂ ਨਵੀਆਂ ਪਾਬੰਦੀਆਂ

4/15/2021 11:28:30 PM

ਵਾਸ਼ਿੰਗਟਨ-ਰੂਸ ਅਤੇ ਅਮਰੀਕਾ ਦਰਮਿਆਨ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਯੂਕ੍ਰੇਨ ਸਰਹੱਦ 'ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਇਕ-ਦੂਜੇ ਵਿਰੁੱਧ ਖੜੀਆਂ ਹੋ ਗਈਆਂ ਹਨ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਵੀਰਵਾਰ ਨੂੰ 10 ਰੂਸੀ ਡਿਪਲੋਮੈਟਾਂ ਨੂੰ ਦੇਸ਼ 'ਚੋਂ ਕੱਢ ਦਿੱਤਾ ਹੈ। ਨਾਲ ਹੀ ਰੂਸ ਦੇ ਕਰੀਬ ਤਿੰਨ ਦਰਜਨ ਲੋਕਾਂ ਅਤੇ ਕੰਪਨੀਆਂ ਵਿਰੁੱਧ ਸਖਤ ਪਾਬੰਦੀ ਲਾ ਦਿੱਤੀ ਹੈ। ਅਮਰੀਕਾ ਨੇ ਪਿਛਲੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਦਖਲਅੰਦਾਜ਼ੀ ਕਰਨ ਅਤੇ ਸੰਘੀ ਏਜੰਸੀਆਂ 'ਚ ਸੰਨ੍ਹ ਲਾਉਣ ਲਈ ਰੂਸ ਨੂੰ ਜਵਾਬਦੇਹੀ ਠਹਿਰਾਉਣ ਦੀ ਦਿਸ਼ਾ 'ਚ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ-ਅਮਰੀਕੀ ਬੈਂਕ ਨੇ ਕੰਜ਼ਿਉਮਰ ਬੈਂਕਿੰਗ ਤੋਂ ਨਿਕਲਣ ਦਾ ਕੀਤਾ ਐਲਾਨ,4 ਹਜ਼ਾਰ ਨੌਕਰੀਆਂ 'ਤੇ ਖਤਰਾ

ਕਈ ਹਫਤਿਆਂ ਤੋਂ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਹੋਣ ਦੇ ਸੰਕੇਤ ਸੀ। ਅਮਰੀਕਾ ਵੱਲੋਂ ਚੋਣਾਂ 'ਚ ਦਖਲਅੰਦਾਜ਼ੀ ਅਤੇ ਹੈਕਿੰਗ ਨੂੰ ਲੈ ਕੇ ਜਵਾਬੀ ਕਾਰਵਾਈ ਕਰਦੇ ਹੋਏ ਰੂਸ ਵਿਰੁੱਧ ਪਹਿਲੀ ਵਾਰ ਪਾਬੰਦੀਸ਼ੁਦਾ ਕਾਰਵਾਈ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਰੂਸੀ ਸੰਨ੍ਹ ਨੇ ਵਿਆਪਕ ਤੌਰ 'ਤੇ ਇਸਤੇਮਾਲ ਹੋਣ ਵਾਲੇ ਸਾਫਟਵੇਅਰ 'ਚ ਸੰਨ੍ਹ ਲਾਈ ਸੀ। ਉਨ੍ਹਾਂ ਦਾ ਮਕਸਦ ਘਟੋ-ਘੱਟ 9 ਏਜੰਸੀਆਂ ਦੇ ਨੈੱਟਵਰਕਾਂ ਨੂੰ ਹੈਕ ਕਰਨਾ ਸੀ।

ਇਹ ਵੀ ਪੜ੍ਹੋ-ਦੱਖਣੀ ਅਫਰੀਕਾ 'ਚ ਹੁਣ ਨਹੀਂ ਲੱਗੇਗੀ ਜਾਨਸਨ ਐਂਡ ਜਾਨਸਨ ਦੀ ਕੋਰੋਨਾ ਵੈਕਸੀਨ

ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਅਮਰੀਕੀ ਸਰਕਾਰ ਦੀ ਗੁਪਤ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ। ਅਮਰੀਕੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਾਡ ਟਰੰਪ ਦੀ ਮਦਦ ਲਈ ਇਕ ਮੁਹਿੰਮ ਨੂੰ ਮਨਜ਼ੂਰੀ ਦਿੱਤੀ ਸੀ ਤਾਂ ਕਿ ਟਰੰਪ ਫਿਰ ਤੋਂ ਰਾਸ਼ਟਰਪਤੀ ਬਣ ਸਕੇ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਰੂਸ ਜਾਂ ਕਿਸੇ ਹੋਰ ਨੇ ਵੋਟਿੰਗ 'ਚ ਜਾਂ ਨਤੀਜਿਆਂ 'ਚ ਹੇਰਾਫੇਰੀ ਕੀਤੀ।

ਇਹ ਵੀ ਪੜ੍ਹੋ-ਇਰਾਕ ਦੀ ਰਾਜਧਾਨੀ ਬਗਦਾਦ 'ਚ ਧਮਾਕਾ, 1 ਦੀ ਮੌਤ ਤੇ 12 ਜ਼ਖਮੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor Karan Kumar