ਅਮਰੀਕਾ 'ਚ ਕੋਵਿਡ ਮਾਮਲੇ 6 ਮਹੀਨੇ ਦੇ ਉੱਚ ਪੱਧਰ 'ਤੇ, ਵਿਦੇਸ਼ੀ ਯਾਤਰੀਆਂ ਲਈ ਟੀਕਾਕਰਨ ਪ੍ਰੋਗਰਾਮ

Friday, Aug 06, 2021 - 01:01 PM (IST)

ਅਮਰੀਕਾ 'ਚ ਕੋਵਿਡ ਮਾਮਲੇ 6 ਮਹੀਨੇ ਦੇ ਉੱਚ ਪੱਧਰ 'ਤੇ, ਵਿਦੇਸ਼ੀ ਯਾਤਰੀਆਂ ਲਈ ਟੀਕਾਕਰਨ ਪ੍ਰੋਗਰਾਮ

ਵਾਸ਼ਿੰਗਟਨ (ਬਿਊਰੋ): ਸੰਯੁਕਤ ਰਾਜ ਅਮਰੀਕਾ ਵਿਚ ਦੈਨਿਕ ਕੋਵਿਡ-19 ਮਾਮਲੇ 6 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਏ ਹਨ। ਬੁੱਧਵਾਰ ਨੂੰ ਅਮਰੀਕਾ ਨੇ 100,000 ਤੋਂ ਵੱਧ ਇਨਫੈਕਸ਼ਨਾਂ ਦੇ ਮਾਮਲੇ ਦਰਜ ਕੀਤੇ ਕਿਉਂਕਿ ਡੈਲਟਾ ਵੈਰੀਐਂਟ ਨੇ ਫਲੋਰੀਡਾ ਅਤੇ ਹੋਰ ਰਾਜਾਂ ਨੂੰ ਘੱਟ ਟੀਕਾਕਰਨ ਦਰ ਕਾਰਨ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਬੁੱਧਵਾਰ ਨੂੰ ਰਿਪੋਰਟ ਕੀਤੇ ਗਏ ਰਾਇਟਰਜ਼ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਨਵੇਂ ਮਾਮਲਿਆਂ ਦੀ 7 ਦਿਨ ਦੀ ਔਸਤ ਲੱਗਭਗ 95,000 ਤੱਕ ਪਹੁੰਚ ਗਈ। ਇਕ ਮਹੀਨੇ ਤੋਂ ਘੱਟ ਸਮੇਂ ਵਿਚ ਪੰਜ ਗੁਣਾ ਵਾਧਾ ਦਰਜ ਕੀਤਾ ਗਿਆ। 

ਸਭ ਤੋਂ ਘੱਟ ਕੋਵਿਡ ਟੀਕਾਕਰਨ ਦਰ ਵਾਲੇ ਸੱਤ ਅਮਰੀਕੀ ਰਾਜ- ਫਲੋਰੀਡਾ, ਟੈਕਸਾਸ, ਮਿਸੌਰੀ, ਅਰਕੰਸਾਸ, ਲੂਸੀਆਨਾ, ਅਲਬਾਮਾ ਅਤੇ ਮਿਸੀਸਿਪੀ ਪਿਛਲੇ ਹਫ਼ਤੇ ਦੇਸ਼ ਦੇ ਅੱਧੇ ਨਵੇਂ ਮਾਮਲਿਆਂ ਅਤੇ ਹਸਪਤਾਲ ਵਿਚ ਦਾਖਲ ਹੋਣ ਵਾਲਿਆਂ ਲਈ ਜ਼ਿੰਮੇਵਾਰ ਹਨ। ਅਮਰੀਕਾ ਦੇ ਚੋਟੀ ਦੇ ਛੂਤ ਰੋਗ ਮਾਹਰ ਡਾਕਟਰ ਐਨਥਨੀ ਫੌਸੀ ਨੇ ਬੁੱਧਵਾਰ ਨੂੰ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿਚ ਜ਼ਿਆਦਾ ਛੂਤਕਾਰੀ ਡੈਲਟਾ ਵੈਰੀਐਂਟ ਕਾਰਨ ਮਾਮਲੇ ਰੋਜ਼ਾਨਾ ਦੁੱਗਣੇ ਹੋ ਸਕਦੇ ਹਨ। ਇਕ ਦਿਨ ਪਹਿਲਾਂ ਉਹਨਾਂ ਨੇ ਚਿਤਾਵਨੀ ਦਿੱਤੀ ਸੀ ਕਿ ਆਉਣ ਵਾਲੇ ਹਫ਼ਤਿਆਂ ਵਿਚ ਮਾਮਲੇ ਦੁੱਗਣੇ ਮਤਲਬ 2 ਲੱਖ ਰੋਜ਼ਾਨਾ ਹੋ ਸਕਦੇ ਹਨ। 

ਪੜ੍ਹੋ ਇਹ ਅਹਿਮ ਖਬਰ-ਆਸਟ੍ਰੇਲੀਆ 'ਚ 'ਡੈਲਟਾ' ਵੈਰੀਐਂਟ ਦਾ ਪ੍ਰਕੋਪ, ਮਾਮਲਿਆਂ 'ਚ ਵਾਧਾ ਜਾਰੀ

ਅਮਰੀਕੀ ਸਿਹਤ ਅਤੇ ਮਨੁੱਖ ਸੇਵਾ ਵਿਭਾਗ  (HHS) ਦੇ ਅੰਕੜਿਆਂ ਮੁਤਾਬਕ ਫਲੋਰੀਡਾ ਜੋ ਨਵੇਂ ਇਨਫੈਕਸ਼ਨਾਂ ਦੇ ਕੇਂਦਰ ਦੇ ਰੂਪ ਵਿਚ ਉਭਰਿਆ ਹੈ, ਨੇ ਵੀਰਵਾਰ ਨੂੰ 12,373 ਮਾਮਲੇ ਰਿਪੋਰਟ ਕੀਤੇ। ਅਮਰੀਕੀ ਰਾਜ ਦੀ ਤੁਲਨਾ ਵਿਚ ਫਲੋਰੀਡਾ ਵਿਚ ਵਾਇਰਸ ਨਾਲ ਜ਼ਿਆਦਾ ਬੱਚੇ ਹਸਪਤਾਲ ਵਿਚ ਦਾਖਲ ਹਨ। ਇਨਫੈਕਸ਼ਨਾਂ ਦੀ ਵੱਧਦੀ ਗਿਣਤੀ ਨੇ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਕਰਮਚਾਰੀਆਂ ਅਤੇ ਗਾਹਕਾਂ ਲਈ ਟੀਕਿਆਂ ਦੀ ਲੋੜ ਲਈ ਪ੍ਰੇਰਿਤ ਕੀਤਾ ਅਤੇ ਕੁਝ ਨੇ ਵਰਕਰਾਂ ਦੇ ਦਫਤਰ ਪਰਤਣ ਦੀ ਯੋਜਨਾ ਵਿਚ ਦੇਰੀ ਕੀਤੀ ਹੈ।

ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਰਾਇਟਰਜ਼ ਨੂੰ ਬੁੱਧਵਾਰ ਨੂੰ ਦੱਸਿਆ ਕਿ ਇਸ ਦੌਰਾਨ, ਬਾਈਡੇਨ ਪ੍ਰਸ਼ਾਸਨ ਇੱਕ ਯੋਜਨਾ ਵਿਕਸਿਤ ਕਰ ਰਿਹਾ ਹੈ ਤਾਂ ਜੋ ਅਮਰੀਕਾ ਆਉਣ ਵਾਲੇ ਲੱਗਭਗ ਸਾਰੇ ਵਿਦੇਸ਼ੀ ਸੈਲਾਨੀਆਂ ਨੂੰ ਕੋਵਿਡ-19 ਖ਼ਿਲਾਫ਼ ਪੂਰੀ ਤਰ੍ਹਾਂ ਟੀਕਾ ਲਗਾਇਆ ਜਾ ਸਕੇ। ਇਸ ਯੋਜਨਾ ਨੂੰ ਯਾਤਰਾ ਪਾਬੰਦੀਆਂ ਹਟਾਉਣ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ ਜੋ ਵਿਸ਼ਵ ਦੇ ਬਹੁਤ ਸਾਰੇ ਲੋਕਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਦਾ ਹੈ। ਅਧਿਕਾਰੀ ਨੇ ਕਿਹਾ,''ਬਾਈਡੇਨ ਪ੍ਰਸ਼ਾਸਨ ਕੋਲ ਅੰਤਰ -ਕਾਰਜਕਾਰੀ ਸਮੂਹ ਹਨ ਜੋ ਕੰਮ ਕਰ ਰਹੇ ਹਨ, ਜਦੋਂ ਅਸੀਂ ਯਾਤਰਾ ਨੂੰ ਦੁਬਾਰਾ ਖੋਲ੍ਹ ਸਕਦੇ ਹਾਂ ਤਾਂ ਇੱਕ ਨਵੀਂ ਪ੍ਰਣਾਲੀ ਤਿਆਰ ਕਰਨ ਲਈ।" 


author

Vandana

Content Editor

Related News