ਕਪੂਰਥਲਾ ਪੁਲਸ ਵੱਲੋਂ ਗੈਂਗਸਟਰਾਂ ਵਿਰੁੱਧ ਵੱਡੇ ਪੱਧਰ ''ਤੇ ਛਾਪੇਮਾਰੀ, 8 ਗ੍ਰਿਫਤਾਰ
Sunday, Nov 16, 2025 - 10:21 PM (IST)
ਸੁਲਤਾਨਪੁਰ ਲੋਧੀ (ਸੋਢੀ)- ਜ਼ਿਲ੍ਹਾ ਕਪੂਰਥਲਾ ਦੇ ਐੱਸ.ਐੱਸ.ਪੀ. ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਕਪੂਰਥਲਾ ਪੁਲਸ ਵੱਲੋਂ ਵੱਖ-ਵੱਖ ਥਾਵਾਂ 'ਤੇ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਗਈ ਤੇ ਚਰਚਿਤ ਵੱਡੇ ਖਤਰਨਾਕ ਗੈਂਗ ਨਾਲ ਸਬੰਧਤ 8 ਗੈਂਗਸਟਰ ਕਾਬੂ ਕਰਨ ਦੀ ਖਬਰ ਹੈ।
ਇਸ ਸਬੰਧੀ ਪੁਲਸ ਵੱਲੋਂ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਲੋੜੀਂਦੇ ਗੈਂਗ ਦੇ ਗੁਰਗੇ ਕਾਬੂ ਕਰਨ ਲਈ ਗੁਪਤ ਤੌਰ 'ਤੇ ਆਪ੍ਰੇਸ਼ਨ ਚਲਾਇਆ ਗਿਆ ਸੀ ਤੇ ਉਕਤ ਖਤਰਨਾਕ ਗੈਂਗ ਦੇ 8 ਗੁਰਗੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵੱਲੋਂ ਅੱਜ ਕਾਬੂ ਕੀਤੇ ਗਏ ਮੁਲਜ਼ਮਾਂ ਵਿਚ ਵਿਕਰਮਜੀਤ ਸਿੰਘ ਉਰਫ ਬਿੱਕੀ, ਗੁਲਸ਼ਨ ਕੁਮਾਰ, ਅਜੇ ਕੁਮਾਰ ਉਰਫ ਬਿੱਲਾ, ਹਰਵਿੰਦਰ ਸਿੰਘ ਉਰਫ ਬਬਲੂ, ਤੀਰਥ ਸਿੰਘ ਉਰਫ ਡੋਨ, ਕਰਨ ਕੁਮਾਰ ਉਰਫ ਗੋਲਡੀ, ਜਸ਼ਨਦੀਪ ਸਿੰਘ ਉਰਫ ਬੱਲੂ, ਬਲਜੀਤ ਸਿੰਘ ਉਰਫ ਬੋਬੀ ਨੂੰ ਕਾਬੂ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੀਨੀਅਰ ਪੁਲਸ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੱਲ੍ਹ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ।
