ਅਮਰੀਕਾ ਨੇ ਸੀਰੀਆ ''ਚ ਈਰਾਨ ਹਮਾਇਤੀ ਅੱਤਵਾਦੀਆਂ ''ਤੇ ਕੀਤਾ ਹਵਾਈ ਹਮਲਾ, 17 ਮਰੇ
Saturday, Feb 27, 2021 - 02:31 AM (IST)
ਤਹਿਰਾਨ/ਵਾਸ਼ਿੰਗਟਨ (ਏਜੰਸੀਆਂ)- ਅਮਰੀਕਾ ਨੇ ਇਰਾਕ ਦੀ ਸਰਹੱਦ ਨੇੜੇ ਈਰਾਨ ਹਮਾਇਤੀ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਵਾਈ ਹਮਲੇ ਕੀਤੇ। ਪੈਂਟਾਗਨ ਮੁਤਾਬਕ ਇਨ੍ਹਾਂ ਹਮਲਿਆਂ ਵਿਚ 17 ਵਿਅਕਤੀ ਮਾਰੇ ਗਏ।
ਇਹ ਖ਼ਬਰ ਪੜ੍ਹੋ- IPL ਲਈ 4-5 ਸਥਾਨਾਂ ’ਤੇ ਵਿਚਾਰ ਕਰ ਰਿਹੈ BCCI
ਈਰਾਨ ਦੇ ਇਕ ਪ੍ਰਸਾਰਕ ਨੇ ਸ਼ੁੱਕਰਵਾਰ ਦੱਸਿਆ ਕਿ ਹਵਾਈ ਹਮਲਾ ਇਰਾਕ ਦੀ ਸਰਹੱਦ ਨਾਲ ਲੱਗਦੇ ਇਲਾਕੇ ਅਲ ਬੁਕਾਮਲ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਵਲੋਂ ਸੱਤਾ ਸੰਭਾਲਣ ਪਿੱਛੋਂ ਅਮਰੀਕਾ ਵਲੋਂ ਕੀਤਾ ਗਿਆ ਇਹ ਪਹਿਲਾ ਹਵਾਈ ਹਮਲਾ ਹੈ। ਬਾਈਡੇਨ ਦਾ ਸੀਰੀਆ ਵਿਚ ਹਮਲੇ ਦਾ ਇਹ ਕਦਮ ਖੇਤਰ ਵਿਚ ਅਮਰੀਕੀ ਫੌਜੀ ਕਾਰਵਾਈ ਨੂੰ ਵਧਾਉਣ ਦਾ ਨਹੀਂ ਸਗੋਂ ਇਰਾਕ ਵਿਚ ਅਮਰੀਕੀ ਫੌਜੀਆਂ ਦੀ ਰਾਖੀ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਕਿਹਾ ਹੈ ਕਿ ਸਾਨੂੰ ਪਤਾ ਹੈ ਕਿ ਅਸੀਂ ਕਿਸ ਨੂੰ ਨਿਸ਼ਾਨਾ ਬਣਾਇਆ ਹੈ। ਸਾਨੂੰ ਭਰੋਸਾ ਹੈ ਕਿ ਜਿਸ ਥਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਦੀ ਵਰਤੋਂ ਸ਼ੀਆ ਅੱਤਵਾਦੀ ਹਵਾਈ ਹਮਲੇ ਕਰਨ ਲਈ ਕਰਦੇ ਹਨ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।