ਅਮਰੀਕਾ ਦੀਆਂ ਮੱਧ ਮਿਆਦ ਦੀਆਂ ਚੋਣਾਂ ''ਚ ਭਾਰਤੀ ਉਮੀਦਵਾਰ ਨਜ਼ਰਾਂ ''ਚ

11/05/2018 3:54:13 PM

ਵਾਸ਼ਿੰਗਟਨ (ਏਜੰਸੀ)— ਅਮਰੀਕਾ ਵਿਚ 6 ਨਵੰਬਰ ਨੂੰ ਮੱਧ ਮਿਆਦ ਦੀਆਂ ਚੋਣਾਂ ਲਈ ਵੋਟ ਪਾਏ ਜਾਣਗੇ। ਇਹ ਚੋਣਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹਨ। ਕੁਝ ਭਾਰਤੀ-ਅਮਰੀਕੀ ਵੀ ਚੋਣਾਂ ਵਿਚ ਕਿਮਸਤ ਅਜ਼ਮਾ ਰਹੇ ਹਨ। ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ ਉਮੀਦਵਾਰਾਂ 'ਤੇ ਟਿਕੀਆਂ ਹਨ। ਭਾਰਤੀ ਮੂਲ ਦੇ 12 ਉਮੀਦਵਾਰ ਇਸ ਵਾਰ ਚੋਣ ਮੈਦਾਨ ਵਿਚ ਹਨ ਅਤੇ ਇਨ੍ਹਾਂ ਵਿਚੋਂ ਚਾਰ ਅਜਿਹੇ ਹਨ ਜੋ ਦੁਬਾਰਾ ਅਮਰੀਕੀ ਕਾਂਗਰਸ ਲਈ ਚੋਣ ਲੜ ਰਹੇ ਹਨ। ਰੀਪਬਲਕਿਨ ਪਾਰਟੀ ਦੀ ਪੀਟ ਓਲਸਨ ਨਾਮ ਦੀ ਮਹਿਲਾ ਟੈਕਸਾਸ ਤੋਂ ਚੋਣ ਲੜ ਰਹੀ ਹੈ। ਉਨ੍ਹਾਂ ਨੇ ਆਪਣੇ ਡੈਮੋਕ੍ਰੈਟਿਕ ਵਿਰੋਧੀ ਉਮੀਦਵਾਰ ਨੂੰ 'ਭਾਰਤੀ-ਅਮਰੀਕੀ ਮੌਕਾਪ੍ਰਸਤ' ਕਿਹਾ। ਉਨ੍ਹਾਂ ਦੀ ਇਸ ਟਿੱਪਣੀ ਦੇ ਨਾਲ ਹੀ  ਚੋਣ ਪ੍ਰਚਾਰ ਦੀਆਂ ਸਰਗਰਮੀਆਂ ਵਿਚ ਤੇਜ਼ੀ ਆਈ ਹੈ। ਚੋਣ ਮੈਦਾਨ ਵਿਚ ਜਿੱਥੇ 10 ਭਾਰਤੀ ਡੈਮੋਕ੍ਰੈਟਿਕ ਪਾਰਟੀ ਤੋਂ ਹਨ ਉੱਥੇ 2 ਟਰੰਪ ਦੀ ਰੀਪਬਲਿਕਨ ਪਾਰਟੀ ਦੀ ਟਿਕਟ 'ਤੇ ਹਨ।

PunjabKesari

ਭਾਰਤੀਆਂ ਦੀ ਜਿੱਤ ਟਰੰਪ ਨੂੰ ਕਰੇਗੀ ਕਮਜ਼ੋਰ
ਮੰਗਲਵਾਰ ਨੂੰ ਹੋਣ ਵਾਲੀਆਂ ਚੋਣਾਂ ਦੇ ਨਤੀਜੇ ਭਾਵੇਂ ਕੁਝ ਵੀ ਹੋਣ ਪਰ ਅਮਰੀਕਾ ਵਿਚ ਰਹਿੰਦੀ 4 ਮਿਲੀਅਨ ਭਾਰਤੀ ਭਾਈਚਾਰੇ ਦੀ ਆਬਾਦੀ ਲਈ ਇਹ ਕਿਸੇ ਮੀਲ ਦੇ ਪੱਥਰ ਤੋਂ ਘੱਟ ਨਹੀਂ ਹੈ। ਇਨ੍ਹਾਂ ਚੋਣਾਂ ਵਿਚ ਅਮਰੀਕੀ ਰਾਜਨੀਤੀ ਵਿਚ ਵੱਧਦੀ ਭਾਰਤੀ ਭਾਈਚਾਰੇ ਦੀ ਲੀਡਰਸ਼ਿਪ ਦਾ ਵੀ ਸੰਕੇਤ ਮਿਲਦਾ ਹੈ। ਜ਼ਿਆਦਾ ਭਾਰਤੀ ਉਮੀਦਵਾਰ ਡੈਮੋਕ੍ਰੈਟਿਕ ਪਾਰਟੀ ਦੇ ਹਨ ਜੋ ਪ੍ਰਤੀਨਿਧੀ ਸਭਾ ਵਿਚ ਡੈਮੋਕ੍ਰੈਟਿਕ ਪਾਰਟੀ ਦਾ ਭਵਿੱਖ ਤੈਅ ਕਰਨਗੇ। ਜੇ ਡੈਮੋਕ੍ਰੈਟਿਕ ਪਾਰਟੀ ਨੂੰ 23 ਸੀਟਾਂ ਮਿਲ ਜਾਂਦੀਆਂ ਹਨ ਤਾਂ ਪ੍ਰਤੀਨਿਧੀ ਸਭਾ ਦਾ ਕੰਟਰੋਲ ਰੀਪਬਲਿਕਨ ਪਾਰਟੀ ਦੀ ਜਗ੍ਹਾ ਡੈਮੋਕ੍ਰੈਟਿਕ ਪਾਰਟੀ ਦੇ ਕੋਲ ਆ ਜਾਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਫਿਰ ਇਹ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਰਾਰਾ ਝਟਕਾ ਲੱਗੇਗਾ।  

PunjabKesari

10 ਭਾਰਤੀ ਡੈਮੋਕ੍ਰੈਟਿਕ ਤੇ 2 ਰੀਪਬਲਿਕਨ ਪਾਰਟੀ ਤੋਂ  
12 ਵਿਚੋਂ ਚਾਰ ਭਾਰਤੀ-ਅਮਰੀਕੀ ਉਮੀਦਵਾਰ ਅਜਿਹੇ ਹਨ ਜੋ ਦੁਬਾਰਾ ਚੋਣ ਲੜ ਰਹੇ ਹਨ। ਏਮੀ ਬੇਰਾ ਤੇ ਖੰਨਾ ਕੈਲੀਫੋਰਨੀਆ ਤੋਂ ਰਾਜਾ ਕ੍ਰਿਸ਼ਨਾਮੂਰਤੀ ਇਲੀਨਿਆਜ਼ ਤੇ ਪ੍ਰਮਿਲਾ ਜੈਪਾਲ ਵਾਸ਼ਿੰਗਟਨ ਤੋਂ ਚੋਣ ਲੜ ਰਹੀ ਹੈ। ਇਹ ਚਾਰੇ ਉਮੀਦਵਾਰ ਡੈਮੋਕ੍ਰੈਟਿਕ ਪਾਰਟੀ ਦੇ ਹਨ। ਬਾਕੀ ਦੇ 6 ਉਮੀਦਵਾਰਾਂ ਵਿਚ ਪ੍ਰੇਸਟਨ ਕੁਲਕਰਨੀ ਤੇ ਅਫਤਾਬ ਪੁਰੇਵਾਲ ਓਹਾਓ ਤੋਂ, ਹੀਰਲ ਟਿਪੇਰੇਨੀ ਤੇ ਅਨੀਤਾ ਮਲਿਕ ਐਰੀਜੋਨਾ, ਸੰਜੈ ਪਟੇਲ ਫਲੋਰੀਡਾ ਤੇ ਚਿੰਤਨ ਦੇਸਾਈ ਆਰਾਕੰਸਾਸ ਤੋਂ ਚੋਣ ਲੜ ਰਹੇ ਹਨ। ਰੀਪਬਲਿਕਨ ਪਾਰਟੀ ਦੇ ਬੈਨਰ ਹੇਠ ਜੋ ਭਾਰਤੀ-ਅਮਰੀਕੀ ਚੋਣ ਮੈਦਾਨ ਵਿਚ ਹਨ ਉਨ੍ਹਾਂ ਵਿਚ ਕਨੈਕਟੀਕਟ ਤੋਂ ਹੈਰੀ ਅਰੋੜਾ ਤੇ ਜਤਿੰਦਰ ਦਿਵਾਂਗਵੇਕਰ ਇਲੀਨਿਆਜ਼ ਤੋਂ ਚੋਣ ਲੜ ਰਹੇ ਹਨ। ਜਤਿੰਦਰ, ਡੈਮੋਕ੍ਰੈਟਿਕ ਪਾਰਟੀ ਦੇ ਕ੍ਰਿਸ਼ਨਾਮੂਰਤੀ ਨੂੰ ਚੁਣੌਤੀ ਦੇ ਰਹੇ ਹਨ।

ਹੈਰਾਨ ਕਰ ਸਕਦੇ ਹਨ ਚੋਣ ਨਤੀਜੇ
ਇਨ੍ਹਾਂ ਸਾਰਿਆਂ ਦੇ ਇਲਾਵਾ ਸ਼ਿਵਾ ਅਯਾਦੁਰਾਈ ਵੀ ਮੈਸਾਚੁਸੇਟਸ ਤੋਂ ਅਮਰੀਕੀ ਸੈਨੇਟ ਲਈ ਲੜ ਰਹੇ ਹਨ। ਸ਼ਿਵਾ ਅਜ਼ਾਦ ਉਮੀਦਵਾਰ ਹਨ ਅਤੇ ਇੱਥੋਂ ਦੀ ਸੈਨੇਟਰ ਐਲੀਜ਼ਾਬੇਥ ਵਾਰੇਨ ਵਿਰੁੱਧ ਚੋਣ ਲੜ ਰਹੇ ਹਨ। ਐਲੀਜ਼ਾਬੇਥ ਇਕ ਡੈਮੋਕ੍ਰੇਟ ਹੈ ਜੋ ਸਾਲ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਨੂੰ ਚੁਣੌਤੀ ਦੇ ਸਕਦੀ ਹੈ। 'ਭਾਰਤੀ-ਅਮਰੀਕੀ ਇੰਪੈਕਟ ਫੰਡ' ਦੇ ਗੌਤਮ ਰਾਘਵਨ ਨੇ ਕਿਹਾ,''ਸਾਨੂੰ ਉਮੀਦ ਹੈ ਕਿ ਜੋ ਭਾਰਤੀ ਦੁਬਾਰਾ ਚੋਣ ਮੈਦਾਨ ਵਿਚ ਹਨ ਉਹ ਦੁਬਾਰਾ ਜਿੱਤ ਸਕਦੇ ਹਨ।'' ਭਾਰਤ-ਅਮਰੀਕੀ ਇੰਪੈਕਟ ਫੰਡ ਇਕ ਅਜਿਹੀ ਸੰਸਥਾ ਹੈ ਜੋ ਡੈਮੋਕ੍ਰੈਟਿਕ ਉਮੀਦਵਾਰਾਂ ਲਈ ਮਦਦ ਉਪਲਬਧ ਕਰਵਾਉਂਦੀ ਹੈ। ਗੌਤਮ ਦਾ ਕਹਿਣਾ ਹੈ ਕਿ ਅਮਰੀਕੀ ਕਾਂਗਰਸ ਲਈ ਤਿੰਨ ਭਾਰਤੀ ਉਮੀਦਵਾਰ ਚੋਣ ਜਿੱਤ ਸਕਦੇ ਹਨ ਭਾਵੇਂਕਿ ਉਹ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰਦੇ ਕਿ ਚੋਣ ਨਤੀਜੇ ਹੈਰਾਨ ਕਰ ਦੇਣ ਵਾਲੇ ਵੀ ਹੋ ਸਕਦੇ ਹਨ।


Vandana

Content Editor

Related News