ਸ਼ਿਵ ਭਗਤ ਦੇ ਹੌਂਸਲੇ ਨੂੰ ਸਲਾਮ, ਹਾਦਸੇ ''ਚ ਦੋਵੇਂ ਪੈਰ ਗੁਆਉਣ ਵਾਲਾ ਇਹ ਸ਼ਖ਼ਸ ਕਰ ਰਿਹੈ ਅਮਰਨਾਥ ਦੀ 12ਵੀਂ ਯਾਤਰਾ
Sunday, Jun 30, 2024 - 05:39 PM (IST)
ਬਾਲਟਾਲ (ਭਾਸ਼ਾ)- ਰਾਜਸਥਾਨ ਦੇ ਜੈਪੁਰ ਵਾਸੀ ਆਨੰਦ ਸਿੰਘ ਨੇ 2002 'ਚ ਇਕ ਹਾਦਸੇ 'ਚ ਆਪਣੇ ਦੋਵੇਂ ਪੈਰ ਗੁਆ ਦਿੱਤੇ ਸਨ। ਭਗਵਾਨ ਸ਼ਿਵ ਦੇ ਭਗਤ ਆਨੰਦ ਸਿੰਘ 3,880 ਮੀਟਰ ਦੀ ਉੱਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਦੀ ਆਪਣੀ 12ਵੀਂ ਯਾਤਰਾ 'ਤੇ ਨਿਕਲੇ ਹਨ। ਉਨ੍ਹਾਂ ਕਿਹਾ,''ਮੈਂ 2010 'ਚ ਬਾਬਾ ਦੇ ਦਰਬਾਰ 'ਚ ਆਉਣਾ ਸ਼ੁਰੂ ਕੀਤਾ ਸੀ। 2013 'ਚ ਕੇਦਾਰਨਾਥ 'ਚ ਹੜ੍ਹ ਆਉਣ ਕਾਰਨ ਅਤੇ 2 ਸਾਲ ਤੱਕ ਕੋਰੋਨਾ ਮਹਾਮਾਰੀ ਕਾਰਨ ਜਦੋਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ, ਉਦੋਂ ਮੈਂ ਯਾਤਰਾ ਨਹੀਂ ਕਰ ਸਕਿਆ ਸੀ।
ਦੋਵੇਂ ਪੈਰਾਂ ਤੋਂ ਦਿਵਿਆਂਗ ਆਨੰਦ ਸਿੰਘ ਬੈਠਣ ਲਈ ਟਰੱਕ ਦੇ ਟਾਇਰ ਦੇ ਇਕ ਕੱਟੇ ਹੋਏ ਹਿੱਸੇ ਦਾ ਇਸਤੇਮਾਲ ਕਰਦੇ ਹਨ ਅਤੇ ਤੁਰਨ ਲਈ ਆਪਣੇ ਹੱਥਾਂ ਦਾ ਸਹਾਰਾ ਲੈਂਦੇ ਹਨ। ਆਨੰਦ ਸਿੰਘ ਨੇ ਕਿਹਾ,''ਪਹਿਲੇ 4 ਜਾਂ 5 ਸਾਲ ਤੱਕ ਮੈਂ ਆਪਣੇ ਹੱਥਾਂ ਨਾਲ ਖ਼ੁਦ ਨੂੰ ਘਸੀਟਦੇ ਹੋਏ ਤੁਰਦਾ ਸੀ ਪਰ ਹੁਣ ਮੇਰੇ ਲਈ ਇਹ ਮੁਸ਼ਕਲ ਹੋ ਗਿਆ ਹੈ। ਮੈਂ ਪਾਲਕੀ 'ਚ ਯਾਤਰਾ ਕਰਦਾ ਹਾਂ।'' ਭਗਵਾਨ ਸ਼ਿਵ ਨਾਲ ਆਪਣੇ ਵਿਸ਼ੇਸ਼ ਸੰਬੰਧ 'ਤੇ ਚਾਨ੍ਹਣਾ ਪਾਉਂਦੇ ਹੋਏ ਉਨ੍ਹਾਂ ਕਿਹਾ,''ਇਹ ਬੰਧਨ ਹਰ ਸਾਲ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਸ ਲਈ ਮੈਂ ਇੱਥੇ ਆਉਂਦਾ ਹਾਂ।'' ਆਨੰਦ ਸਿੰਘ ਨੇ ਸੰਕਲਪ ਲਿਆ ਹੈ ਕਿ ਜਦੋਂ ਤੱਕ ਉਹ ਸਮਰੱਥ ਹੈ, ਉਦੋਂ ਤੱਕ ਅਮਰਨਾਥ ਦੀ ਯਾਤਰਾ ਕਰਦੇ ਰਹਿਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e