ਭਾਰਤ ਦੇ ਆਟੋਮੋਬਾਇਲ ਸੈਕਟਰ ''ਚ ਹੋ ਰਿਹਾ ਬਦਲਾਅ, EV ਨਾਲੋਂ 4 ਗੁਣਾ ਵਿਕ ਰਹੀਆਂ ਹਾਈਬ੍ਰਿਡ ਕਾਰਾਂ

Sunday, Jun 30, 2024 - 06:30 PM (IST)

ਭਾਰਤ ਦੇ ਆਟੋਮੋਬਾਇਲ ਸੈਕਟਰ ''ਚ ਹੋ ਰਿਹਾ ਬਦਲਾਅ, EV ਨਾਲੋਂ 4 ਗੁਣਾ ਵਿਕ ਰਹੀਆਂ ਹਾਈਬ੍ਰਿਡ ਕਾਰਾਂ

ਆਟੋ ਡੈਸਕ- ਭਾਰਤ ਦੇ ਆਟੋਮੋਬਾਇਲ ਸੈਕਟਰ ਦੇ ਟ੍ਰੈਂਡਸ 'ਚ ਕੁਝ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਦੇਸ਼ 'ਚ ਲੋਕ ਈ.ਵੀ. ਤੋਂ ਦੁਗਣੀ ਕੀਮਤ ਹੋਣ ਦੇ ਬਾਵਜੂਦ ਹਾਈਬ੍ਰਿਡ ਕਾਰਾਂ 'ਤੇ ਭਰੋਸਾ ਕਰ ਰਹੇ ਹਨ। ਅਪ੍ਰੈਲ-ਜੂਨ ਦੇ ਵਿਚਕਾਰ ਹਾਈਬ੍ਰਿਡ ਵਾਹਨਾਂ ਨੇ ਈ.ਵੀ. ਦੀ ਵਿਕਰੀ ਨੂੰ ਪਿੱਛੇ ਛੱਡ ਦਿੱਤਾ ਹੈ। ਵਾਹਨ ਡੈਸ਼ਬੋਰਡ ਦੇ ਡਾਟਾ ਮੁਤਾਬਕ, ਦੇਸ਼ 'ਚ ਅਪ੍ਰੈਲ ਤੋਂ 11 ਜੂਨ ਦੇ ਵਿਚਕਾਰ 7500 ਫੀਸਦੀ ਦੇ ਹਿਸਾਬ ਨਾਲ 15,000 ਈ.ਵੀ. ਵਿਕੀਆਂ, ਜਦੋਂਕਿ ਹਾਈਬ੍ਰਿਡ ਦੀ ਵਿਕਰੀ 59,814 ਰਹੀ। ਪਿਓਰ ਇਲੈਕਟ੍ਰਿਕ ਕਾਰਾਂ 8 ਲੱਖ ਰੁਪਏ ਤੋਂ ਸ਼ੁਰੂ ਹੁੰਦੀਆਂ ਹਨ, ਉਥੇ ਹੀ ਹਾਈਬ੍ਰਿਡ ਕਾਰਾਂ ਦੀ ਕੀਮਤ 17 ਲੱਖ ਰੁਪਏ ਤੋਂ ਸ਼ੁਰੂ ਹੈ। ਮਾਰਗਨ ਸਟੇਨਲੀ ਦੇ ਅਨੁਸਾਰ, ਫਰਵਰੀ ਤੋਂ ਅਮਰੀਕਾ 'ਚ ਈ.ਵੀ. ਵਿਕਰੀ ਦੀ ਤੁਲਨਾ 'ਚ ਹਾਈਬ੍ਰਿਡ ਦੀ ਵਿਕਰੀ 5 ਗੁਣਾ ਤੇਜੀ ਨਾਲ ਵਧੀ ਹੈ। 

ਆਟੋ ਕੰਪਨੀਆਂ ਵੀ ਹਾਈਬ੍ਰਿਡ 'ਤੇ ਕਰ ਰਹੀਆਂ ਫੋਕਸ

ਆਟੋ ਕੰਪਨੀਆਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋ ਮੋਬਾਇਲ ਮੈਨਿਊਫੈਕਟਰਰਜ਼ ਦੇ ਅੰਕੜਿਆਂ ਦੇ ਅਨੁਸਾਰ, ਭਾਰਤ 'ਚ ਹਾਈਬ੍ਰਿਡ ਕਾਰਾਂ ਦੀ ਵਿਕਰੀ ਪਿਛਲੇ ਸਾਲ 30 ਫੀਸਦੀ ਤੋਂ ਜ਼ਿਆਦਾ ਵਧੀ ਹੈ। ਇਹੀ ਵਜ੍ਹਾ ਹੈ ਕਿ ਮਾਰੂਤੀ ਸੁਜ਼ੂਕੀ, ਟੋਇਟਾ ਵਰਗੇ ਜਪਾਨੀ ਵਾਹਨ ਨਿਰਮਾਤਾ ਈ.ਵੀ. ਦੀ ਬਜਾਏ ਹਾਈਬ੍ਰਿਡ 'ਤੇ ਜ਼ੋਰ ਦੇ ਰਹੇ ਹਨ। ਹੁੰਡਈ ਵੀ 2026 ਤਕ ਭਆਰਤ 'ਚ ਆਪਣੀ ਪਹਿਲੀ ਹਾਈਬ੍ਰਿਡ ਕਾਰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। 

ਹਾਈਬ੍ਰਿਡ ਕਾਰ ਫਿਊਲ ਅਤੇ ਬੈਟਰੀ ਦੋਵਾਂ ਨਾਲ ਚੱਲਦੀ ਹੈ 

ਹਾਈਬ੍ਰਿਡ ਵਾਹਨ 'ਚ ਪੈਟਰੋਲ ਜਾਂ ਡੀਜ਼ਲ ਵਰਗੇ ਇੰਟਰਨਲ ਕੰਬਸ਼ਨ ਇੰਜਣ (ਆਈਸ) ਦੇ ਨਾਲ ਹੀ ਇਲੈਕਟ੍ਰਿਕ ਬੈਟਰੀ ਵੀ ਹੁੰਦੀ ਹੈ, ਜੋ ਵਾਹਨਾਂ ਦੀ ਰੇਂਜ ਅਤੇ ਫਿਊਲ ਐਫੀਸ਼ੀਐਂਸੀ ਵਧਾਉਣ 'ਚ ਮਦਦਗਾਰ ਹੈ। ਦੁਨੀਆ 'ਚ ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਤੋਂ ਇਲਾਵਾ ਸਟਰਾਂਗ ਹਾਈਬ੍ਰਿਡ, ਮਾਈਲਡ ਹਾਈਬ੍ਰਿਡ, ਪਲੱਗ ਇਨ ਹਾਈਬ੍ਰਿਡ ਅਤੇ ਪਿਓਰ ਇਲੈਕਟ੍ਰਿਕ ਵਾਹਨਾਂ ਦੀ ਲੋਕਪ੍ਰਿਯਤਾ ਵਧ ਰਹੀ ਹੈ। 


author

Rakesh

Content Editor

Related News