ਭਾਰਤੀ ਕ੍ਰਿਕਟ ਟੀਮ ਵੱਲੋਂ ਵਿਸ਼ਵ ਕੱਪ ਜਿੱਤਣ ’ਤੇ ਲੋਕਾਂ ਨੇ ਮਨਾਇਆ ਜਸ਼ਨ, ਕੀਤੀ ਆਤਿਸਬਾਜ਼ੀ

Sunday, Jun 30, 2024 - 06:17 PM (IST)

ਭਾਰਤੀ ਕ੍ਰਿਕਟ ਟੀਮ ਵੱਲੋਂ ਵਿਸ਼ਵ ਕੱਪ ਜਿੱਤਣ ’ਤੇ ਲੋਕਾਂ ਨੇ ਮਨਾਇਆ ਜਸ਼ਨ, ਕੀਤੀ ਆਤਿਸਬਾਜ਼ੀ

ਗੁਰਦਾਸਪੁਰ (ਵਿਨੋਦ) : ਭਾਰਤੀ ਕ੍ਰਿਕਟ ਟੀਮ ਦੇ ਦੱਖਣੀ ਅਫਰੀਕਾ ਨੂੰ ਹਰਾ ਕੇ ਦੂਜੀ ਵਾਰ ਵਿਸ਼ਵ ਕ੍ਰਿਕਟ ਕੱਪ ਜਿੱਤਣ ਤੋਂ ਬਾਅਦ ਗੁਰਦਾਸਪੁਰ ’ਚ ਵੀ ਲੋਕਾਂ ਨੇ ਰਾਤ ਨੂੰ ਧੂਮਧਾਮ ਨਾਲ ਜਸ਼ਨ ਮਨਾਇਆ। ਜਦੋਂ ਹੀ ਭਾਰਤੀ ਟੀਮ ਨੇ ਭਾਰੀ ਜੱਦੋ-ਜਹਿਦ ਤੋਂ ਬਾਅਦ ਮੈਚ ਜਿੱਤਿਆ ਤਾਂ ਸਥਾਨਕ ਹਨੂੰਮਾਨ ਵਿਚ ਲੋਕ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਲਗਾਉਂਦੇ ਨਜ਼ਰ ਆਏ।

ਲੋਕਾਂ ਨੇ ਉੱਥੇ ਆਤਿਸ਼ਬਾਜ਼ੀ ਚਲਾ ਕੇ ਜਸ਼ਨ ਮਨਾਇਆ। ਭਾਰਤੀ ਟੀਮ ਦੀ ਜਿੱਤ ’ਤੇ ਲੋਕਾਂ ਨੇ ਮਠਿਆਈਆਂ ਵੰਡੀਆਂ ਅਤੇ ਇਕ ਦੂਜੇ ਨੂੰ ਵਧਾਈ ਦਿੱਤੀ। ਜਿਸ ਤਰ੍ਹਾਂ ਲੋਕਾਂ ਨੇ ਮਠਿਆਈਆਂ, ਆਤਿਸ਼ਬਾਜ਼ੀ ਆਦਿ ਦਾ ਪ੍ਰਬੰਧ ਕੀਤਾ ਸੀ, ਉਸ ਤੋਂ ਲੱਗਦਾ ਹੈ ਕਿ ਗੁਰਦਾਸਪੁਰ ਦੇ ਲੋਕਾਂ ਨੇ ਟੀਮ ਦੀ ਜਿੱਤ ਯਕੀਨੀ ਬਣਾਉਣ ਲਈ ਪਹਿਲਾਂ ਤੋਂ ਹੀ ਤਿਆਰੀਆਂ ਕਰ ਲਈਆਂ ਸਨ।


author

Shivani Bassan

Content Editor

Related News