H-1B ਵੀਜ਼ਾ ਪ੍ਰਕਿਰਿਆ ਨੂੰ ਹੋਰ ਸੁਖਾਲਾ ਕਰਨ ਦਾ US ਥਿੰਕ ਟੈਂਕ ਨੇ ਭਰਿਆ ਹੁੰਗਾਰਾ

02/06/2020 4:29:38 PM

ਵਾਸ਼ਿੰਗਟਨ (ਬਿਊਰੋ): ਯੂ.ਐੱਸ. ਆਧਾਰਿਤ ਥਿੰਕ ਟੈਂਕ ਨੇ ਅਮਰੀਕੀ ਕੰਪਨੀਆਂ ਨੂੰ ਪੇਸ਼ੇਵਰ ਵਿਦੇਸ਼ੀ ਕਾਮਿਆਂ ਤੱਕ ਪਹੁੰਚਣ ਅਤੇ ਨਵੀਨਤਾ ਨੂੰ ਵਧੇਰੇ ਉਤਸ਼ਾਹਿਤ ਕਰਨ ਲਈ ਵਿਵਸਥਿਤ ਐੱਚ-1ਬੀ ਵੀਜ਼ਾ ਪ੍ਰਕਿਰਿਆ ਨੂੰ ਹੋਰ ਸੁਖਾਲਾ ਕਰਨ ਦਾ ਹੁੰਗਾਰਾ ਦਿੱਤਾ ਹੈ। 

ਆਰਥਿਕ ਵਿਕਾਸ ਲਈ ਕਮੇਟੀ ਕਾਨਫਰੰਸ ਬੋਰਡ, ਜੋਕਿ ਨਿਊਯਾਰਕ ਆਧਾਰਿਤ ਥਿੰਕ ਟੈਂਕ ਦਾ ਜਨਤਕ ਨੀਤੀ ਕੇਂਦਰ ਹੈ, ਨੇ ਪਿਛਲੇ ਹਫਤੇ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਤਬਦੀਲੀ ਦਾ ਜ਼ਿਕਰ ਕੀਤਾ।ਰਿਪੋਰਟ ਵਿਚ ਐੱਚ-1 ਬੀ ਵਰਕਰਾਂ ਲਈ ਸਥਾਈ ਰਿਹਾਇਸ਼ ਦਾ ਬਿਹਤਰ ਮਾਰਗ, ਚੋਟੀ ਦੀਆਂ ਅੰਤਰਰਾਸ਼ਟਰੀ ਭਰਤੀਆਂ ਲਈ ਇਕ ਫਾਸਟ ਟ੍ਰੈਕ ਐਂਟਰੀ ਵੀਜ਼ਾ ਪ੍ਰੋਗਰਾਮ ਅਤੇ ਜਗ੍ਹਾ ਆਧਾਰਿਤ ਵੀਜ਼ਾ ਲਈ ਸਾਲਾਨਾ ਅਲਾਟਮੈਂਟ ਸ਼ਾਮਲ ਹੈ। 

ਕਾਨਫਰੰਸ ਬੋਰਡ ਦੇ ਟਰੱਸਟੀਜ਼ ਕਾਰੋਬਾਰੀ ਅਧਿਕਾਰੀ ਹਨ ਅਤੇ ਉਹ ਸੀ.ਈ.ਡੀ. ਦੀਆਂ ਇਹਨਾਂ ਸਿਫਾਰਿਸ਼ਾਂ ਨੂੰ ਜ਼ਰੂਰੀ ਨਹੀਂ ਮੰਨਦੇ। ਮੈਥੇਮੈਟਿਕਾ ਦੇ ਪ੍ਰਧਾਨ ਤੇ ਸੀ.ਈ.ਓ. ਅਤੇ ਸੀ.ਈ.ਡੀ. ਦੀ ਵਰਕਫੋਰਸ ਸਬਕਮੇਟੀ ਦੇ ਉੱਚ ਅਧਿਕਾਰੀ ਪਾਲ ਡੇਕਰ ਨੇ ਕਿਹਾ,''ਇਕ ਅਨੁਮਾਨ ਮੁਤਾਬਕ 2016 ਵਿਚ ਅਮਰੀਕੀ ਆਰਥਿਕ ਉਤਪਾਦਨ ਵਿਚ ਵਿਦੇਸ਼ੀ ਲੇਬਰ ਦਾ ਸਿੱਧਾ ਯੋਗਦਾਨ ਤਕਰੀਬਨ 2 ਟ੍ਰਿਲੀਅਨ ਡਾਲਰ ਦੇ ਲੱਗਭਗ ਸੀ।'' ਡੇਕਰ ਨੇ ਕਿਹਾ,''ਇਮੀਗ੍ਰੇਸ਼ਨ ਨੀਤੀਆਂ ਸੁਖਾਲੀਆਂ ਹੋਣ ਨਾਲ ਵਿਦੇਸ਼ੀ ਵਰਕਰ ਹੋਰ ਵੀ ਵਧੇਰੇ ਯੋਗਦਾਨ ਦੇ ਸਕਦੇ ਹਨ, ਜਿਸ ਨਾਲ ਉਹਨਾਂ ਦੀ ਅਤੇ ਅਮਰੀਕੀ ਅਰਥਵਿਵਸਥਾ ਦੋਹਾਂ ਦੀ ਖੁਸ਼ਹਾਲੀ ਵਧੇਗੀ।'' 

ਸੀ.ਈ.ਡੀ. ਦੀਆਂ ਸਿਫਾਰਿਸ਼ਾਂ ਅਜਿਹੇ ਸਮੇਂ ਵਿਚ ਸਾਹਮਣੇ ਆਈਆਂ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਮੀਗ੍ਰੇਸ਼ਨ 'ਤੇ ਪਾਬੰਦੀਆਂ ਵਧਾ ਦਿੱਤੀਆਂ ਹਨ ਅਤੇ ਉਹਨਾਂ ਦਾ ਪੂਰਾ ਧਿਆਨ ਰਾਸ਼ਟਰਪਤੀ ਚੋਣਾਂ 'ਤੇ ਹੈ। ਮੌਜੂਦਾ ਸਮੇਂ ਵਿਚ ਅਮਰੀਕਾ ਵੱਲੋਂ 85,000 ਐੱਚ-1ਬੀ ਵੀਜ਼ਾ ਜਾਰੀ ਕੀਤੇ ਗਏ ਹਨ ਜਿਹਨਾਂ ਵਿਚ 65,000 ਗੈਰ ਪ੍ਰਵਾਸੀ ਅਤੇ 20,000 ਮਾਸਟਰ ਡਿਗਰੀ ਦੇ ਬਿਨੈਕਾਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਹਨਾਂ 85,000 ਵੀਜ਼ਿਆਂ ਲਈ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੂੰ 2 ਲੱਖ ਤੋਂ ਵਧੇਰੇ ਅਰਜ਼ੀਆਂ ਪ੍ਰਾਪਤ ਹੋਈਆਂ ਸਨ।


Vandana

Content Editor

Related News