ਅਮਰੀਕਾ : ਫੂਡ ਫੈਸਟੀਵਲ ਗੋਲੀਬਾਰੀ ਮਾਮਲੇ ''ਚ 19 ਸਾਲਾ ਨੌਜਵਾਨ ਜ਼ਿੰਮੇਵਾਰ

Tuesday, Jul 30, 2019 - 10:18 AM (IST)

ਅਮਰੀਕਾ : ਫੂਡ ਫੈਸਟੀਵਲ ਗੋਲੀਬਾਰੀ ਮਾਮਲੇ ''ਚ 19 ਸਾਲਾ ਨੌਜਵਾਨ ਜ਼ਿੰਮੇਵਾਰ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਐਤਵਾਰ ਨੂੰ ਫੂਡ ਫੈਸਟੀਵਲ ਵਿਚ ਹੋਈ ਗੋਲੀਬਾਰੀ ਦੇ ਪਿੱਛੇ 19 ਸਾਲਾ ਇਕ ਨੌਜਵਾਨ ਬੰਦੂਕਧਾਰੀ ਨੂੰ ਜ਼ਿੰਮੇਵਾਰ ਪਾਇਆ ਗਿਆ ਹੈ। ਇਸ ਘਟਨਾ ਵਿਚ 2 ਬੱਚਿਆਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 12 ਹੋਰ ਲੋਕ ਜ਼ਖਮੀ ਹੋ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਏ.ਕੇ.-47 ਰਾਈਫਲ ਨਾਲ ਲੈਸ ਸੈਂਟਿਨੋ ਵਿਲੀਅਮ ਲੇਗਨ ਨਾਮਕ ਹਮਲਾਵਰ ਨੇ ਐਤਵਾਰ ਨੂੰ ਕੈਲੀਫੋਰਨੀਆ ਦੇ ਗਿਲਰਾਏ ਗਾਰਲਿਕ ਫੈਸਟੀਵਲ ਵਿਚ ਅੰਨ੍ਹੇਵਾਹ ਗੋਲੀਬਾਰੀ ਕੀਤੀ। 

ਗੋਲੀਬਾਰੀ ਸ਼ੁਰੂ ਕਰਨ ਦੇ ਇਕ ਮਿੰਟ ਦੇ ਅੰਦਰ ਹੀ ਪੁਲਸ ਨੇ ਹਮਲਾਵਰ ਨੂੰ ਢੇਰੀ ਕਰ ਦਿੱਤਾ ਸੀ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਸੀ ਕਿ ਹਮਲੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ ਹੈ ਪਰ ਮੀਡੀਆ ਖਬਰਾਂ ਮੁਤਾਬਕ ਜਾਂਚ ਕਰਤਾ ਲੇਗਨ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਇੰਸਟਾਗ੍ਰਾਮ 'ਤੇ 4 ਦਿਨ ਪਹਿਲਾਂ ਬਣਾਇਆ ਗਿਆ ਇਕ ਅਕਾਊਂਟ ਵੀ ਹੈ ਜਿਸ ਵਿਚ ਉਸ ਨੇ ਗੋਰਿਆਂ ਨੂੰ ਸਭ ਤੋਂ ਵਧੀਆ ਦੱਸਣ ਵਾਲੀ ਇਕ ਕਿਤਾਬ ਦਾ ਜ਼ਿਕਰ ਕੀਤਾ ਸੀ। ਗਿਰਲਾਏ ਪੁਲਸ ਪ੍ਰਮੁੱਖ ਸਕੌਟ ਸਮਿਥੀ ਨੇ ਕਿਹਾ ਕਿ ਪੁਲਸ ਇਕ ਦੂਜੇ ਸ਼ੱਕੀ ਦੀ ਵੀ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੇ ਸ਼ਾਇਦ ਲੇਗਨ ਦੀ ਮਦਦ ਕੀਤੀ ਹੋਵੇ।


author

Vandana

Content Editor

Related News