ਹਿਟਲਰ ਵਾਂਗ ਮੁੱਛਾਂ ਰੱਖਦਾ ਸੀ ਕੈਪੀਟਲ ਹਿੱਲ ਦੰਗੇ ’ਚ ਸ਼ਾਮਲ ਹੋਣ ਵਾਲਾ ਦੋਸ਼ੀ

Tuesday, Mar 16, 2021 - 04:33 PM (IST)

ਹਿਟਲਰ ਵਾਂਗ ਮੁੱਛਾਂ ਰੱਖਦਾ ਸੀ ਕੈਪੀਟਲ ਹਿੱਲ ਦੰਗੇ ’ਚ ਸ਼ਾਮਲ ਹੋਣ ਵਾਲਾ ਦੋਸ਼ੀ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਕੈਪੀਟਲ ਹਿੱਲ (ਸੰਸਦ ਕੰਪਲੈਕਸ) ’ਚ ਜਨਵਰੀ ਨੂੰ ਹੋਏ ਦੰਗੇ ’ਚ ਸ਼ਾਮਲ ਹੋਣ ਵਾਲਾ ਦੋਸ਼ੀ ਟਿਮੋਥੀ ਹੇਲ ਕੁਸਨੇੱਲੀ ਨਾਜ਼ੀ ਨਾਲ ਹਮਦਰਦੀ ਰੱਖਣ ਵਾਲੇ ਦੇ ਤੌਰ ’ਤੇ ਜਾਣਿਆ ਜਾਂਦਾ ਸੀ ਅਤੇ ਹਿਟਲਰ ਵਾਂਗ ਮੁੱਛਾਂ ਰੱਖਦਾ ਸੀ। ਇਹ ਜਾਣਕਾਰੀ ਫੌਜੀ ਸੰਗਠਨ ’ਚ ਉਸਦੇ ਨਾਲ ਕੰਮ ਕਰਨ ਵਾਲੇ ਲੋਕਾਂ ਨੇ ਸੰਘੀ ਜਾਂਚਕਰਤਾਵਾਂ ਨੂੰ ਪੁੱਛਗਿੱਛ ਦੌਰਾਨ ਦਿੱਤੀ ਹੈ।

ਏਜੰਸੀਆਂ ਮੁਤਾਬਕ 30 ਸਾਲਾ ਕੁਸਨੇੱਲੀ 6 ਜਨਵਰੀ ਨੂੰ ਕਥਿਤ ਤੌਰ ’ਤੇ ਕੈਪੀਟਲ (ਅਮਰੀਕਾ ਸੰਸਦ ਭਵਨ) ’ਚ ਦਾਖਲ ਹੋਣ ਵਾਲੇ ਦਿਨ ਤੱਕ ਸਮੁੰਦਰੀ ਫੌਜੀ ਅੱਡੇ ’ਤੇ ਸੁਰੱਖਿਆ ਕੰਟ੍ਰੈਕਟਰ ਦੇ ਤੌਰ ’ਤੇ ਕੰਮ ਕਰ ਰਿਹਾ ਸੀ। ਸੰਘੀ ਵਕੀਲਾਂ ਵਲੋਂ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਦੀ ਅਦਾਲਤ ’ਚ ਜਮ੍ਹਾ ਕਰਵਾਏ ਗਏ ਦਸਤਾਵੇਜ਼ਾਂ ਮੁਤਾਬਕ ਨਿਊਜਰਸੀ ਦੇ ਕੋਲਟ ਨੇਕ ਸਥਿਤ ਸਮੁੰਦਰੀ ਫੌਜ ਹਥਿਆਰ ਕੇਂਦਰ ’ਚ ਕੰਮ ਕਰਦੇ ਦੋਸ਼ੀ ਦੇ ਸਹਿਕਰਮੀਆਂ ਨੇ ਜਾਂਚਕਰਤਾਵਾਂ ਨੂੰ ਦੱਸਿਆ ਕੁਸਨੇੱਲੀ ਸ਼ਵੇਤਾਂ ਨੂੰ ਸਰਵਸ਼੍ਰੇਸ਼ਟ ਸਮਝਦਾ ਹੈ। ਵਕੀਲਾਂ ਨੇ ਦਸਤਾਵੇਜ਼ਾਂ ਨਾਲ ਕੁਸਨੇੱਲੀ ਦੇ ਮੋਬਾਈਲ ਫੋਨ ’ਚ ਮੌਜੂਦ ਫੋਟੋਆਂ ਵੀ ਪੇਸ਼ ਕੀਤੀਆਂ, ਜਿਸ ਵਿਚ ਉਸਨੇ ਹਿਟਲਰ ਵਾਂਗ ਮੁੱਛਾਂ ਰੱਖੀਆਂ ਹੋਈਆਂ ਹਨ।


author

cherry

Content Editor

Related News