ਅਮਰੀਕਾ ਦੀਆਂ ਮੈਕਸੀਕੋ ਅਤੇ ਕੈਨੇਡਾ ਨਾਲ ਲਗਦੀਆਂ ਸਰਹੱਦਾਂ ਫਿਲਹਾਲ ਰਹਿਣਗੀਆਂ ਬੰਦ

Wednesday, Jun 23, 2021 - 10:15 AM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਮੈਕਸੀਕੋ ਅਤੇ ਕੈਨੇਡਾ ਨਾਲ ਲੱਗਦੀਆਂ ਅਮਰੀਕਾ ਦੀਆਂ ਸਰਹੱਦਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਘੱਟੋ ਘੱਟ ਇੱਕ ਹੋਰ ਮਹੀਨੇ ਲਈ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਲਈ ਬੰਦ ਰੱਖਿਆ ਜਾਵੇਗਾ। ਮਾਰਚ 2020 ਤੋਂ ਲਾਗੂ ਇਹਨਾਂ ਪਾਬੰਦੀਆਂ ਵਿੱਚ ਵਾਧੇ ਦੀ ਘੋਸ਼ਣਾ ਹੋਮਲੈਂਡ ਸਿਕਿਓਰਿਟੀ ਵਿਭਾਗ (ਡੀ ਐੱਚ ਐੱਸ) ਨੇ ਟਵਿੱਟਰ 'ਤੇ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੇ ਚੋਟੀ ਦੇ 10 ਮਹਿੰਗੇ ਸ਼ਹਿਰਾਂ ਦੀ ਸੂਚੀ ਜਾਰੀ, ਜਾਣੋ ਕਿਸਨੂੰ ਮਿਲਿਆ ਪਹਿਲਾ ਦਰਜਾ

ਡੀ ਐੱਚ ਐੱਸ ਨੇ ਆਪਣੀ ਘੋਸ਼ਣਾ ਵਿੱਚ ਦੱਸਿਆ ਕਿ ਕੋਵਿਡ-19 ਦੇ ਫੈਲਣ ਨੂੰ ਘਟਾਉਣ ਲਈ, ਅਮਰੀਕਾ 21 ਜੁਲਾਈ ਤੱਕ ਗੈਰ ਜ਼ਰੂਰੀ ਯਾਤਰਾ ਸੰਬੰਧੀ ਕੈਨੇਡਾ ਅਤੇ ਮੈਕਸੀਕੋ ਸਰਹੱਦ ਨਾਲ ਪਾਬੰਦੀਆਂ ਨੂੰ ਵਧਾ ਰਿਹਾ ਹੈ, ਜਦਕਿ ਜ਼ਰੂਰੀ ਵਪਾਰ ਅਤੇ ਯਾਤਰਾ ਲਈ ਪਹੁੰਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸਦੇ ਇਲਾਵਾ ਏਜੰਸੀ ਅਨੁਸਾਰ ਅਮਰੀਕੀ ਅਧਿਕਾਰੀ ਦੋਵੇਂ ਸਰਹੱਦੀ ਦੇਸ਼ਾਂ ਦੇ ਅਧਿਕਾਰੀਆਂ ਨਾਲ ਦੁਬਾਰਾ ਸਰਹੱਦੀ ਰਣਨੀਤੀਆਂ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ। ਪਿਛਲੇ ਹਫਤੇ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਸੀ ਕਿ 75% ਕੈਨੇਡੀਅਨਾਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਅਤੇ 20 ਪ੍ਰਤੀਸ਼ਤ ਲੋਕਾਂ ਨੂੰ ਪੂਰੀ ਖੁਰਾਕ ਮਿਲਣ ਤੱਕ ਸਰਹੱਦ ਬੰਦ ਰਹੇਗੀ।

ਨੋਟ-ਅਮਰੀਕਾ ਦੀਆਂ ਮੈਕਸੀਕੋ ਅਤੇ ਕੈਨੇਡਾ ਨਾਲ ਲਗਦੀਆਂ ਸਰਹੱਦਾਂ ਇੱਕ ਹੋਰ ਮਹੀਨੇ ਲਈ ਰਹਿਣਗੀਆਂ ਬੰਦ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News