UN ਡੇਅ : ਸੰਯੁਕਤ ਰਾਸ਼ਟਰ ''ਚ ਗੂੰਜੀ ਰਾਮ ਧੁਨ (ਵੀਡੀਓ)

Thursday, Oct 25, 2018 - 04:49 PM (IST)

UN ਡੇਅ : ਸੰਯੁਕਤ ਰਾਸ਼ਟਰ ''ਚ ਗੂੰਜੀ ਰਾਮ ਧੁਨ (ਵੀਡੀਓ)

ਸੰਯੁਕਤ ਰਾਸ਼ਟਰ (ਬਿਊਰੋ)— ਸਭ ਤੋਂ ਵੱਡੇ ਗਲੋਬਲ ਸੰਗਠਨ ਦੀ ਸਥਾਪਨਾ ਦੀ 73ਵੀਂ ਵਰ੍ਹੇਗੰਢ ਦੇ ਮੌਕੇ 'ਤੇ ਸੰਯੁਕਤ ਰਾਸ਼ਟਰ ਵਿਚ ਬੁੱਧਵਾਰ ਨੂੰ 'ਸੀਤਾ ਰਾਮ' ਦੀ ਧੁਨ ਗੂੰਜੀ। ਸੰਯੁਕਤ ਰਾਸ਼ਟਰ ਡੇਅ ਦੇ ਮੌਕੇ 'ਤੇ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਵਿਚ ਸਰੋਦ ਵਾਦਕ ਉਸਤਾਦ ਅਮਜ਼ਦ ਅਲੀ ਖਾਨ ਅਤੇ ਉਨ੍ਹਾਂ ਦੇ ਬੇਟਿਆਂ ਦੇ ਅਮਾਨ ਅਲੀ ਬੰਗਸ਼ ਤੇ ਅਯਾਨ ਅਲੀ ਬੰਗਸ਼ ਨੇ ਸ਼ਾਨਦਾਰ ਪੇਸ਼ਕਾਰੀ ਦਿੱਤੀ। ਇੱਥੇ ਦੱਸ ਦਈਏ ਕਿ ਇਸ ਸਾਲ ਦਾ ਥੀਮ 'ਸ਼ਾਂਤੀ ਅਤੇ ਅਹਿੰਸਾ ਦੀ ਪਰੰਪਰਾ' ਰੱਖਿਆ ਗਿਆ ਸੀ। ਖਾਸ ਗੱਲ ਇਹ ਹੈ ਕਿ ਥੀਮ ਦੀ ਚੋਣ ਭਾਰਤ ਨੇ ਕੀਤੀ, ਜੋ ਰਾਸ਼ਟਰਪਤੀ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਪ੍ਰੇਰਿਤ ਹੈ।

 

ਪ੍ਰੋਗਰਾਮ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨਿਓ ਗੁਤਾਰੇਸ ਨੇ ਹਾਲ ਹੀ ਵਿਚ ਕੀਤੀ ਆਪਣੀ ਨਵੀਂ ਦਿੱਲੀ ਦੀ ਯਾਤਰਾ ਦਾ ਜ਼ਿਕਰ ਕੀਤਾ। ਉਸ ਸਮੇਂ ਉਹ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਵੀ ਗਏ ਸਨ। ਉਨ੍ਹਾਂ ਨੇ ਬਾਪੂ ਨੂੰ ਦੁਨੀਆ ਦਾ ਮਹਾਨ ਨੇਤਾ ਦੱਸਿਆ। ਗੁਤਾਰੇਸ ਨੇ ਦੱਸਿਆ ਕਿ ਅੱਜ ਦਾ ਥੀਮ ਮਹਾਤਮਾ ਗਾਂਧੀ ਦੀ ਵਿਰਾਸਤ ਨੁੰ ਸੱਚੀ ਸ਼ਰਧਾਂਜਲੀ ਹੈ।

 

ਸੰਯੁਕਤ ਰਾਸ਼ਟਰ ਦੇ ਸਥਾਈ ਪ੍ਰਤੀਨਿਧੀ ਸੈਯਦ ਅਕਬਰੂਦੀਨ ਨੇ ਕਿਹਾ ਕਿ ਭਾਰਤ ਦੀ ਸੰਗੀਤ ਵਿਰਾਸਤ ਕਈ ਸੱਭਿਆਚਾਰਾਂ ਦਾ ਸੁਮੇਲ ਹੈ। ਇਹ ਸਾਡੀ ਸੱਭਿਆਚਾਰਕ ਵਿਭਿੰਨਤਾ, ਸਾਡੇ ਮੁੱਲਾਂ, ਆਪਸੀ ਸਮਝ, ਸਹਿਣਸ਼ੀਲਤਾ, ਸਦਭਾਵਨਾ ਨਾਲ ਰਹਿਣ ਦੀ ਸ਼ੈਲੀ ਨੂੰ ਸਾਹਮਣੇ ਰੱਖਦਾ ਹੈ। ਅਕਬਰੂਦੀਨ ਨੇ ਸੰਯੁਕਤ ਰਾਸ਼ਟਰ ਵਿਚ ਹੋਏ ਸੱਭਿਆਚਾਰਕ ਪ੍ਰੋਗਰਾਮਾਂ ਦੇ ਕਈ ਵੀਡੀਓਜ਼ ਵੀ ਸ਼ੇਅਰ ਕੀਤੇ ਹਨ।


Related News