ਫਰਵਰੀ ''ਚ ਮੰਗਲ ਗ੍ਰਹਿ ''ਤੇ ''ਟ੍ਰੈਫਿਕ ਜਾਮ'', ਇਹਨਾਂ ਦੇਸ਼ਾਂ ਦੀਆਂ ਪਹੁੰਚ ਰਹੀਆਂ ਨੇ ਪੁਲਾੜ ਗੱਡੀਆਂ

Wednesday, Feb 10, 2021 - 06:22 PM (IST)

ਫਰਵਰੀ ''ਚ ਮੰਗਲ ਗ੍ਰਹਿ ''ਤੇ ''ਟ੍ਰੈਫਿਕ ਜਾਮ'', ਇਹਨਾਂ ਦੇਸ਼ਾਂ ਦੀਆਂ ਪਹੁੰਚ ਰਹੀਆਂ ਨੇ ਪੁਲਾੜ ਗੱਡੀਆਂ

ਦੁਬਈ (ਬਿਊਰੋ) :ਸੰਯੁਕਤ ਅਰਬ ਅਮੀਰਾਤ ਦੀ ਪੁਲਾੜ ਏਜੰਸੀ ਨੇ ਇਤਿਹਾਸ ਰਚਦੇ ਹੋਏ ਪਹਿਲੀ ਹੀ ਕੋਸ਼ਿਸ਼ ਵਿਚ ਆਪਣੀ ਪੁਲਾੜ ਗੱਡੀ ਨੂੰ ਮੰਗਲ ਦੇ ਪੰਧ ਵਿਚ ਸਫਲਤਾਪੂਰਵਕ ਪਹੁੰਚਾ ਦਿੱਤਾ ਹੈ। ਉੱਥੇ ਚੀਨ ਦੀ ਪੁਲਾੜ ਗੱਡੀ ਅੱਜ ਮਤਲਬ 10 ਫਰਵਰੀ ਨੂੰ ਕਿਸੇ ਵੀ ਸਮੇਂ ਮੰਗਲ ਗ੍ਰਹਿ ਦੇ ਪੰਧ ਵਿਚ ਦਾਖਲ ਹੋਵੇਗੀ ਜਦਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਪਰਸਿਵਰੇਂਸ ਮਾਰਸ ਰੋਵਰ 18 ਫਰਵਰੀ ਨੂੰ ਮੰਗਲ ਦੀ ਸਤਹਿ 'ਤੇ ਉਤਰੇਗਾ। ਵਿਗਿਆਨੀ ਨੇ ਟਿੱਪਣੀ ਕੀਤੀ ਹੈ ਕਿ ਤਿੰਨੇ ਦੇਸ਼ਾਂ ਦੇ ਮਿਸ਼ਨ ਮੰਗਲ ਗ੍ਰਹਿ 'ਤੇ ਸਮਾਜਿਕ ਦੂਰੀ ਦੀ ਪਾਲਣਾ ਕਰਨਗੇ। ਅੱਜ ਅਸੀਂ ਤੁਹਾਨੂੰ ਇਹਨਾਂ ਮਿਸ਼ਨਾਂ ਬਾਰੇ ਦੱਸਣ ਜਾ ਰਹੇ ਹਾਂ।

ਸੰਯੁਕਤ ਅਰਬ ਅਮੀਰਾਤ ਦਾ ਮੰਗਲ ਮਿਸ਼ਨ
ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਸਪੇਸ ਏਜੰਸੀ ਨੇ 9 ਫਰਵਰੀ ਦੀ ਰਾਤ 9 ਵਜੇ ਮੰਗਲ ਮਿਸ਼ਨ ਮਤਲਬ ਹੋਪ ਮਾਰਸ ਮਿਸ਼ਨ  (Hope Mars Mission)ਨੂੰ ਮੰਗਲ ਗ੍ਰਹਿ ਦੇ ਪੰਧ ਵਿਚ ਸਫਲਤਾਪੂਰਵਕ ਲਾਂਚ ਕੀਤਾ।

PunjabKesari

ਸਪੇਸ ਏਜੰਸੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਸਾਡੀ ਸੱਤ ਸਾਲ ਦੀ ਮਿਹਨਤ ਰੰਗ ਲਿਆਈ ਹੈ।ਇਸ ਮਿਸ਼ਨ ਨੂੰ 19 ਜੁਲਾਈ, 2020 ਵਿਚ ਲਾਂਚ ਕੀਤਾ ਗਿਆ ਸੀ।ਇਸ ਮਿਸ਼ਨ ਨੂੰ ਲਾਚ ਕਰਨ ਲਈ ਯੂ.ਏ.ਈ. ਨੇ ਜਾਪਾਨ ਦੇ ਤਾਂਗੇਸ਼ਿਮਾ ਸਪੇਸ ਸੈਂਟਰ ਤੋਂ ਮਿਤਸ਼ੁਬਿਸ਼ੀ ਹੈਵੀ ਇੰਡਸਟਰੀ ਰਾਕੇਟ ਤੋਂ ਛੱਡਿਆ ਗਿਆ ਸੀ। ਯੂ.ਏ.ਈ. ਦੇ ਵਿਗਿਆਨੀਆਂ ਨੂੰ ਆਸ ਹੈ ਕਿ ਇਹ ਦੋ ਸਾਲ ਤੱਕ ਮੰਗਲ ਗ੍ਰਹਿ ਦੇ ਪੰਧ ਵਿਚ ਕੰਮ ਕਰੇਗਾ। ਇਹ ਅਰਬ ਦੇਸ਼ ਦਾ ਪਹਿਲਾ ਮੰਗਲ ਮਿਸ਼ਨ ਹੈ।

PunjabKesari

ਹੋਪ ਮਾਰਸ ਮਿਸ਼ਨ ਮੰਗਲ ਗ੍ਰਹਿ ਦੇ ਪੰਧ ਵਿਚ ਚੱਕਰ ਲਗਾਏਗਾ। ਇਸ ਮਿਸ਼ਨ ਦਾ ਡਿਜ਼ਾਈਨ, ਵਿਕਾਸ ਅਤੇ ਆਪਰੇਸ਼ਨ ਮੁਹੰਮਦ ਬਿਨ ਰਾਸ਼ਿਦ ਸਪੇਸ ਸੈਂਟਰ ਤੋਂ ਕੀਤਾ ਗਿਆ। ਇਸ ਗੱਡੀ ਵਿਚ ਤਿੰਨ ਤਰ੍ਹਾਂ ਦੇ ਇਮੇਜਰ ਲੱਗੇ ਹਨ, ਜੋ ਮੰਗਲ ਗ੍ਰਹਿ ਦੀਆਂ ਵੱਖ-ਵੱਖ ਤਸਵੀਰਾਂ ਲੈਣਗੇ।

ਚੀਨ ਦਾ ਮੰਗਲ ਮਿਸ਼ਨ
ਇਸੇ ਤਰ੍ਹਾਂ ਚੀਨ ਨੇ ਵੀ ਆਪਣੀ ਪੁਲਾੜ ਗੱਡੀ ਤਿਆਨਵੇਨ-1 (Tianwen-1) ਮੰਗਲ ਗ੍ਰਹਿ 'ਤੇ ਭੇਜੀ ਹੈ। ਚੀਨ ਨੇ ਇਸ ਗੱਡੀ ਨੂੰ 23 ਜੁਲਾਈ, 2020 ਨੂੰ ਲਾਂਚ ਕੀਤਾ ਸੀ। ਆਸ ਜ਼ਾਹਰ ਕੀਤੀ ਜਾ ਰਹੀ ਹੈ ਕਿ ਚੀਨ ਦਾ ਤਿਆਨਵੇਨ-1 ਅੱਜ ਮਤਲਬ 10 ਫਰਵਰੀ ਨੂੰ ਕਿਸੇ ਵੀ ਸਮੇਂ ਮੰਗਲ ਗ੍ਰਹਿ ਦੇ ਪੰਧ ਵਿਚ ਦਾਖਲ ਹੋਵੇਗਾ।

PunjabKesari

ਚੀਨ ਦੀ ਤਿਆਨਵੇਨ-1 ਗੱਡੀ ਵਿਚ ਇਕ ਰੋਵਰ ਹੈ ਜੋ ਮੰਗਲ ਗ੍ਰਹਿ ਦੀ ਸਤਹਿ 'ਤੇ ਖੋਜ ਕਰੇਗਾ ਪਰ ਇਸ ਦੀ ਲੈਂਡਿੰਗ ਮਈ ਦੇ ਮਹੀਨੇ ਵਿਚ ਕਰਾਈ ਜਾਵੇਗੀ। 

PunjabKesari

ਉਸ ਤੋਂ ਪਹਿਲਾਂ ਇਹ ਮੰਗਲ ਗ੍ਰਹਿ ਦੇ ਪੰਧ ਵਿਚ ਚੱਕਰ ਲਗਾਉਂਦੇ ਹੋਏ ਤਸਵੀਰਾਂ ਲਵੇਗਾ ਅਤੇ ਪਾਣੀ, ਬਰਫ, ਵਾਤਾਵਰਣ ਆਦਿ ਦੀਆਂ ਜਾਣਕਾਰੀਆਂ ਇਕੱਠੀਆਂ ਕਰੇਗਾ। ਚੀਨ ਦੇ ਤਿਆਨਵੇਨ-1 ਮੰਗਲ ਗ੍ਰਹਿ ਦੇ ਯੂਟੋਪਿਆ ਪਲੈਟਿਨਿਆ ਵਿਚ ਲੈਂਡ ਕਰੇਗਾ। ਜ਼ਮੀਨ 'ਤੇ ਉਤਰਨ ਬਾਅਦ ਲੈਂਡਰ ਤੋਂ ਇਕ ਰੋਵਰ ਬਾਹਰ ਨਿਕਲੇਗਾ। ਇਹ ਰੋਵਰ ਮਿੱਟੀ ਦਾ ਅਧਿਐਨ ਕਰੇਗਾ, ਨਾਲ ਹੀ ਉੱਥੇ ਮੌਜੂਦ ਖਣਿਜਾਂ ਦਾ ਅਧਿਐਨ ਕਰੇਗਾ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦਾ ਪਹਿਲਾ ਦੋਸ਼ੀ ਅੱਤਵਾਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ੍ਹ 'ਚ ਰਹੇਗਾ : ਹਾਈ ਕੋਰਟ

ਅਮਰੀਕਾ ਦਾ ਮੰਗਲ ਮਿਸ਼ਨ
ਅਮਰੀਕੀ ਸਪੇਸ ਏਜੰਸੀ ਨਾਸਾ ਦਾ ਮਾਰਸ ਮਿਸ਼ਨ ਪਰਸਿਵਰੇਂਸ 18 ਫਰਵਰੀ ਨੂੰ ਮੰਗਲ ਗ੍ਰਹਿ 'ਤੇ ਲੈਂਡ ਕਰੇਗਾ। ਨਾਸਾ ਦੇ ਮਾਰਸ ਮਿਸ਼ਨ ਦਾ ਨਾਮ ਪਰਸਿਵਰੇਂਸ ਮਾਰਸ ਰੋਵਰ ਅਤੇ ਇੰਜੀਨਿਊਟੀ ਹੈਲੀਕਾਪਟਰ (Perseverance Mars rover & Ingenuity helicopter) ਹੈ। ਪਰਸਿਵਰੇਂਸ ਮਾਰਸ ਰੋਵਰ 1000 ਕਿਲੋਗ੍ਰਾਮ ਵਜ਼ਨੀ ਹੈ ਜਦਕਿ ਹੈਲੀਕਾਪਟਰ 2 ਕਿਲੋਗ੍ਰਾਮ ਵਜ਼ਨ ਦਾ ਹੈ।

PunjabKesari

ਮਾਰਸ ਰੋਵਰ ਪਰਮਾਣੂ ਊਰਜਾ ਨਾਲ ਚੱਲੇਗਾ ਮਤਲਬ ਪਹਿਲੀ ਵਾਰ ਕਿਸੇ ਰੋਵਰ ਵਿਚ ਪਲੂਟੋਨਿਅਮ ਨੂੰ ਬਾਲਣ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ। ਇਹ ਰੋਵਰ ਮੰਗਲ ਗ੍ਰਹਿ 'ਤੇ 10 ਸਾਲ ਤੱਕ ਕੰਮ ਕਰੇਗਾ। ਇਸ ਵਿਚ 7 ਫੁੱਟ ਦਾ ਰੋਬੋਟਿਕ ਆਰਮ, 23 ਕੈਮਰੇ ਅਤੇ ਇਕ ਡ੍ਰਿਲ ਮਸ਼ੀਨ ਹੈ। ਇਹ ਮੰਗਲ ਗ੍ਰਹਿ ਦੀਆਂ ਤਸਵੀਰਾਂ, ਵੀਡੀਓ ਅਤੇ ਨਮੂਨੇ ਲੈਣਗੇ।

 

ਭਾਰਤੀ ਮੂਲ ਦੀ ਵਨੀਜਾ ਰੂਪਾਨੀ (17) ਨੇ ਹੈਲੀਕਾਪਟਰ ਨੂੰ ਇੰਜੀਨਿਊਟੀ ਨਾਮ ਦਿੱਤਾ ਹੈ। ਹਿੰਦੀ ਵਿਚ ਇਸ ਦਾ ਮਤਲਬ ਕਿਸੇ ਵਿਅਕਤੀ ਦਾ ਖੋਜੀ ਚਰਿੱਤਰ ਹੈ। ਵਨੀਜਾ ਅਲਬਾਮਾ ਨੌਰਥ ਪੋਰਟ ਵਿਚ ਹਾਈ ਸਕੂਲ ਜੂਨੀਅਰ ਹੈ। ਮੰਗਲ ਹੈਲੀਕਾਪਟਰ ਦੇ ਨਾਮਕਰਨ ਲਈ ਨਾਸਾ ਨੇ 'ਨੇਮ ਦੀ ਰੋਵਰ' ਨਾਮ ਦਾ ਇਕ ਮੁਕਾਬਲਾ ਆਯੋਜਿਤ ਕੀਤਾ ਸੀ ਜਿਸ ਵਿਚ 28000 ਭਾਗੀਦਾਰ ਸ਼ਾਮਲ ਹੋਏ ਸਨ। ਇਸ ਵਿਚ ਵਨੀਜਾ ਵੱਲੋਂ ਦੱਸ ਗਏ ਨਾਮ ਨੂੰ ਫਾਈਨਲ ਘੋਸਿਤ ਕੀਤਾ ਗਿਆ।

ਨੋਟ- ਮੰਗਲ ਗ੍ਰਹਿ 'ਤੇ ਪਹੁੰਚ ਰਹੀਆਂ UAE, ਚੀਨ ਅਤੇ ਅਮਰੀਕਾ ਦੀਆਂ ਪੁਲਾੜ ਗੱਡੀਆਂ, ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News