ਬ੍ਰਾਜ਼ੀਲ ''ਚ ਰਿਸ਼ਵਤਖੋਰੀ ਦਾ ਅਨੋਖਾ ਜੁਗਾੜ, ਕਿੱਸ ਕਰਨ ਦੇ ਵੀ 3 ਤਰੀਕੇ

Monday, Jul 07, 2025 - 05:59 PM (IST)

ਬ੍ਰਾਜ਼ੀਲ ''ਚ ਰਿਸ਼ਵਤਖੋਰੀ ਦਾ ਅਨੋਖਾ ਜੁਗਾੜ, ਕਿੱਸ ਕਰਨ ਦੇ ਵੀ 3 ਤਰੀਕੇ

ਬ੍ਰਾਸੀਲੀਆ- ਰਿਸ਼ਵਤਖੋਰੀ ਜਿਹੀ ਬੁਰਾਈ ਹਰ ਦੇਸ਼ ਵਿਚ ਮੌਜੂਦ ਹੈ। ਪਰ ਇਹ ਵੀ ਕਈ ਢੰਗਾਂ ਨਾਲ ਕੀਤੀ ਜਾਂਦੀ ਹੈ। ਦੁਨੀਆ ਭਰ ਦੇ ਦੇਸ਼ਾਂ ਵਿੱਚ ਰਿਸ਼ਵਤਖੋਰੀ ਸੰਬੰਧੀ ਕਾਨੂੰਨ ਹਨ ਅਤੇ ਇਸਦੇ ਲਈ ਜੇਲ੍ਹ ਦੀ ਸਜ਼ਾ ਵੀ ਹੈ। ਬ੍ਰਾਜ਼ੀਲ ਵਿੱਚ ਵੀ ਰਿਸ਼ਵਤਖੋਰੀ ਵੀ ਇੱਕ ਅਪਰਾਧ ਹੈ, ਪਰ ਇੱਥੇ 'ਜੇਤੀਨਹੋ ਬ੍ਰਾਸੀਲੀਰੋ' ਨੂੰ ਅਨੈਤਿਕ ਨਹੀਂ ਮੰਨਿਆ ਜਾਂਦਾ ਹੈ। ਮਤਲਬ ਫੁੱਟਬਾਲ ਅਤੇ ਸਾਂਬਾ ਦੇ ਦੇਸ਼ ਬ੍ਰਾਜ਼ੀਲ ਵਿਚ 'ਜੇਤੀਨਹੋ ਬ੍ਰਾਸੀਲੀਰੋ' ਰਿਸ਼ਵਤਖੋਰੀ ਦਾ ਦੂਜਾ ਤਰੀਕਾ ਹੈ। 

ਜੇ ਕਿਸੇ ਦਾ ਕੰਮ ਬ੍ਰਾਜ਼ੀਲ ਵਿੱਚ ਫਸਿਆ ਹੋਇਆ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ - 'ਜੇਤੀਨਹੋ ਬ੍ਰਾਸੀਲੀਰੋ' ਭਾਵ ਇੱਕ ਬ੍ਰਾਜ਼ੀਲੀ ਜੁਗਾੜ ਲੱਭੋ। ਜੇਤੀਨਹੋ ਬ੍ਰਾਸੀਲੀਰੋ ਵਿੱਚ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਤਰੀਕੇ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੇਖਕਾ ਲਿਵੀਆ ਬਾਰਬੋਸਾ ਮੁਤਾਬਕ 'ਜੇਤੀਨਹੋ ਬ੍ਰਾਸੀਲੀਰੋ' ਕੰਮ ਕਰਾਉਣ ਦਾ ਬ੍ਰਾਜ਼ੀਲੀ ਜੁਗਾੜ ਹੈ। 'ਜੇਤੀਨਹੋ' ਨਿਯਮਾਂ ਨਾਲ ਲੜਨ ਦੀ ਬਜਾਏ ਜੁਗਾੜ ਲੱਭਣ ਦਾ ਤਰੀਕਾ ਹੈ। ਇਹ ਪੁਰਤਗਾਲੀ ਭਾਸ਼ਾ ਸ਼ਬਦ ਹੈ। ਇਹ ਨਾ ਤਾਂ ਕਾਨੂੰਨੀ ਹੈ ਅਤੇ ਨਾ ਹੀ ਗੈਰ ਕਾਨੂੰਨੀ ਮਤਲਬ ਨਿਯਮਾਂ ਦੇ ਕਰੀਬ ਹੈ। ਇਸ ਵਿਚ ਤੋਹਫੇ ਦੇਣਾ, ਨਿਯਮਾਂ ਨੂੰ ਅਣਡਿੱਠਾ ਕਰਨਾ, ਅਧਿਕਾਰੀ ਨਾਲ ਨਿੱਜੀ ਸੰਬੰਧ ਬਣਾ ਕੇ ਕੰਮ ਕਰਾਉਣਾ ਸ਼ਾਮਲ ਹੈ। ਇਸ ਤਰ੍ਹਾਂ ਲੋਕ ਅਧਿਕਾਰੀਆਂ ਨਾਲ ਬਿਹਤਰ ਸਬੰਧ ਬਣਾ ਕੇ ਅਤੇ ਛੋਟੀਆਂ ਰਿਸ਼ਵਤਾਂ ਦੇ ਕੇ ਕੰਮ ਕਰਵਾ ਲੈਂਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਮੋਸਟ ਵਾਂਟੇਡ ਹੈਪੀ ਪਾਸੀਆ ਦੀ ਜਲਦ ਹੋਵੇਗੀ ਭਾਰਤ ਹਵਾਲਗੀ!

ਬ੍ਰਾਜ਼ੀਲ ਵਿੱਚ 1-2-3 ਕਿੱਸ ਦਾ ਰਿਵਾਜ

ਜਦੋਂ ਪੁਰਤਗਾਲੀਆਂ ਨੇ ਬ੍ਰਾਜ਼ੀਲ 'ਤੇ ਕਬਜ਼ਾ ਕੀਤਾ, ਤਾਂ ਉਹ ਆਪਣੇ ਰਿਵਾਜ ਵੀ ਆਪਣੇ ਨਾਲ ਲੈ ਆਏ। ਇਨ੍ਹਾਂ ਰਿਵਾਜਾਂ ਵਿੱਚੋਂ ਇੱਕ ਰਿਵਾਜ ਬੀਜੀਓ ਸੀ, ਯਾਨੀ ਗੱਲ੍ਹਾਂ 'ਤੇ ਕਿੱਸ ਕਰਨ ਦਾ ਰਿਵਾਜ। ਬ੍ਰਾਜ਼ੀਲ ਦੇ ਅਮੀਰ ਵਰਗ ਅਤੇ ਸ਼ਾਹੀ ਪਰਿਵਾਰਾਂ ਵਿੱਚ ਯੂਰਪੀਅਨ ਕੁਲੀਨ ਵਰਗ ਦੇ ਫੈਸ਼ਨ ਨੂੰ ਅਪਣਾਉਣ ਦਾ ਰੁਝਾਨ ਸੀ, ਜਿਸ ਨੇ ਇਸ ਰਿਵਾਜ ਨੂੰ ਫੈਲਾਇਆ। ਇਸ ਵਿੱਚ ਸਮੱਸਿਆ ਇਹ ਸੀ ਕਿ ਇਹ ਵੱਖ-ਵੱਖ ਰਾਜਾਂ ਵਿੱਚ ਵੱਖਰੇ ਢੰਗ ਨਾਲ ਹੋਣ ਲੱਗਾ। ਉਦਾਹਰਣ ਵਜੋਂ ਸਾਓ ਪੌਲੋ ਵਿੱਚ ਗੱਲ੍ਹ 'ਤੇ ਹਲਕੇ ਕਿੱਸ ਦਾ ਰੁਝਾਨ ਹੈ। ਰੀਓ ਡੀ ਜਨੇਰੀਓ ਵਿੱਚ ਦੋਵਾਂ ਗੱਲ੍ਹਾਂ 'ਤੇ ਕਿੱਸ ਕਰਨ ਦਾ ਰੁਝਾਨ ਹੈ। ਇਸ ਦੇ ਨਾਲ ਹੀ ਬ੍ਰਾਜ਼ੀਲ ਦੇ ਦੱਖਣੀ ਖੇਤਰਾਂ ਜਿਵੇਂ ਕਿ ਮਿਨਾਸ ਗੇਰੇਸ ਵਿੱਚ ਤਿੰਨ ਕਿੱਸ ਦਾ ਚਲਨ ਹੈ। ਸੱਜੇ-ਖੱਬੇ-ਸੱਜੇ ਜਾਂ ਖੱਬੇ-ਸੱਜੇ-ਖੱਬੇ ਵਾਰੀ-ਵਾਰੀ। ਮਰਦ ਆਮ ਤੌਰ 'ਤੇ ਇੱਕ ਦੂਜੇ ਨੂੰ ਕਿੱਸ ਨਹੀਂ ਕਰਦੇ। ਇਹ ਰਿਵਾਜ ਮਰਦ-ਔਰਤਾਂ ਜਾਂ ਔਰਤਾਂ ਵਿਚਕਾਰ ਪ੍ਰਚਲਿਤ ਹੈ।

ਕਾਰਨੀਵਲ ਬਹੁਤ ਮਸ਼ਹੂਰ ਹੈ, 1 ਕਰੋੜ ਲੋਕ ਹੁੰਦੇ ਹਨ ਸ਼ਾਮਲ

ਕਾਰਨੀਵਲ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਸ਼ਹੂਰ ਤਿਉਹਾਰਾਂ ਵਿੱਚੋਂ ਇੱਕ ਹੈ। ਕਾਰਨੀਵਲ ਦੀ ਤਾਰੀਖ ਹਰ ਸਾਲ ਬਦਲਦੀ ਹੈ, ਪਰ ਇਹ ਆਮ ਤੌਰ 'ਤੇ ਫਰਵਰੀ ਜਾਂ ਮਾਰਚ ਵਿੱਚ ਪੈਂਦੀ ਹੈ। ਮੁੱਖ ਕਾਰਨੀਵਲ ਹਫ਼ਤਾ ਸ਼ੁੱਕਰਵਾਰ ਤੋਂ ਮੰਗਲਵਾਰ ਤੱਕ ਚੱਲਦਾ ਹੈ। ਰੀਓ ਕਾਰਨੀਵਲ ਸਭ ਤੋਂ ਮਸ਼ਹੂਰ ਹੈ। ਇਸ ਵਿੱਚ ਆਯੋਜਿਤ ਸਾਂਬਾ ਪਰੇਡ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇਸ ਵਿੱਚ ਸੈਂਕੜੇ ਸਾਂਬਾ ਸਕੂਲ ਸ਼ਾਨਦਾਰ ਥੀਮਾਂ, ਸਜਾਏ ਹੋਏ ਫਲੋਟਾਂ, ਸ਼ਾਨਦਾਰ ਪੁਸ਼ਾਕਾਂ ਅਤੇ ਸੰਗੀਤ ਨਾਲ ਪਰੇਡ ਕਰਦੇ ਹਨ। ਹਰ ਸਾਲ ਦੁਨੀਆ ਭਰ ਤੋਂ ਲੱਖਾਂ ਲੋਕ ਇਸ ਵਿੱਚ ਹਿੱਸਾ ਲੈਂਦੇ ਹਨ ਜਾਂ ਇਸਨੂੰ ਟੀਵੀ 'ਤੇ ਦੇਖਦੇ ਹਨ। ਰੀਓ ਕਾਰਨੀਵਲ ਵਿੱਚ ਹੀ ਹਰ ਰੋਜ਼ 20 ਲੱਖ ਤੱਕ ਲੋਕ ਸੜਕਾਂ 'ਤੇ ਹੁੰਦੇ ਹਨ। ਪੂਰੇ ਬ੍ਰਾਜ਼ੀਲ ਵਿੱਚ 1 ਕਰੋੜ ਤੋਂ ਵੱਧ ਲੋਕ ਕਾਰਨੀਵਲ ਵਿੱਚ ਹਿੱਸਾ ਲੈਂਦੇ ਹਨ। ਲੱਖਾਂ ਵਿਦੇਸ਼ੀ ਸੈਲਾਨੀ ਵੀ ਕਾਰਨੀਵਲ ਦੇਖਣ ਲਈ ਆਉਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News