''''ਕੋਈ ਗੱਲ ਕਰਨ ਲਈ ਵੀ ਨਹੀਂ ਬਚੇਗਾ..!'''', ਪੁਤਿਨ ਨੇ ਯੂਰਪੀ ਦੇਸ਼ਾਂ ਨੂੰ ਦੇ''ਤੀ ਸਿੱਧੀ ਚਿਤਾਵਨੀ
Wednesday, Dec 03, 2025 - 09:13 AM (IST)
ਇੰਟਰਨੈਸ਼ਨਲ ਡੈਸਕ- ਪਿਛਲੇ ਕਈ ਸਾਲਾਂ ਤੋਂ ਯੂਕ੍ਰੇਨ ਨਾਲ ਚੱਲਦੀ ਆ ਰਹੀ ਜੰਗ ਕਾਰਨ ਰੂਸ ਦੇ ਯੂਰਪੀ ਦੇਸ਼ਾਂ ਨਾਲ ਰਿਸ਼ਤਿਆਂ 'ਚ ਵੀ ਕੜਵਾਹਟ ਆ ਗਈ ਹੈ। ਯੂਰਪੀ ਦੇਸ਼ ਜਿੱਥੇ ਖੁੱਲ੍ਹ ਕੇ ਯੂਕ੍ਰੇਨ ਦੇ ਸਮਰਥਨ 'ਚ ਆਏ ਹਨ, ਉੱਥੇ ਹੀ ਰੂਸੀ ਰਾਸ਼ਟਰਪਤੀ ਪੁਤਿਨ ਉਨ੍ਹਾਂ ਦੇ ਅੱਗੇ ਝੁਕਣ ਲਈ ਤਿਆਰ ਨਹੀਂ ਹਨ। ਇਸੇ ਵਧਦੇ ਤਣਾਅ ਵਿਚਾਲੇ ਪੁਤਿਨ ਨੇ ਮੰਗਲਵਾਰ ਨੂੰ ਅਮਰੀਕੀ ਅਧਿਕਾਰੀਆਂ ਨਾਲ ਹੋਣ ਵਾਲੀ ਆਪਣੀ ਮੁਲਾਕਾਤ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਯੂਰਪ ਬਾਰੇ ਇਕ ਵੱਡਾ ਬਿਆਨ ਦਿੱਤਾ ਹੈ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਰਪੀ ਦੇਸ਼ਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਯੂਰਪ ਰੂਸ ਵਿਰੁੱਧ ਜੰਗ ਸ਼ੁਰੂ ਕਰਦਾ ਹੈ, ਤਾਂ ਰੂਸ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪੁਤਿਨ ਨੇ ਕਿਹਾ ਕਿ ਰੂਸ ਯੂਰਪ ਨਾਲ ਜੰਗ ਨਹੀਂ ਚਾਹੁੰਦਾ ਪਰ ਜੇਕਰ ਯੂਰਪ ਜੰਗ ਸ਼ੁਰੂ ਕਰਦਾ ਹੈ, ਤਾਂ ਮਾਮਲਾ ਇੰਨੀ ਜਲਦੀ ਖਤਮ ਹੋ ਜਾਵੇਗਾ ਕਿ ਗੱਲਬਾਤ ਕਰਨ ਵਾਲਾ ਕੋਈ ਨਹੀਂ ਬਚੇਗਾ।
ਪੁਤਿਨ ਨੇ ਦਾਅਵਾ ਕੀਤਾ ਕਿ ਰੂਸ ਯੂਕ੍ਰੇਨ ਵਿਚ ਪੂਰੀ ਤਾਕਤ ਨਾਲ ਜੰਗ ਨਹੀਂ ਲੜ ਰਿਹਾ, ਸਗੋਂ ਸਰਜੀਕਲ ਆਪ੍ਰੇਸ਼ਨਾਂ ਵਰਗੀ ਸੀਮਤ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂਰਪ ਨਾਲ ਸਿੱਧੀ ਜੰਗ ਸ਼ੁਰੂ ਹੁੰਦੀ ਹੈ ਤਾਂ ਸਥਿਤੀ ਵੱਖਰੀ ਹੋਵੇਗੀ ਅਤੇ ਰੂਸ ਪੂਰੀ ਤਾਕਤ ਨਾਲ ਜਵਾਬ ਦੇਵੇਗਾ।
