ਰਹੱਸਮਈ ਤਰੀਕੇ ਨਾਲ ਮਰੀਆਂ ਮੱਛੀਆਂ ਦੇ ਪਾਣੀ ਦੀ ਜਾਂਚ ਸ਼ੁਰੂ

Wednesday, Dec 10, 2025 - 08:28 PM (IST)

ਰਹੱਸਮਈ ਤਰੀਕੇ ਨਾਲ ਮਰੀਆਂ ਮੱਛੀਆਂ ਦੇ ਪਾਣੀ ਦੀ ਜਾਂਚ ਸ਼ੁਰੂ

ਵੈਨਕੂਵਰ, (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜੀ ਸ਼ਹਿਰ ਪ੍ਰਿੰਸ ਜੌਰਜ ਚੋਂ ਲੰਘਦੇ ਮਹਾਕੋ ਦਰਿਆ ਵਿੱਚੋਂ ਰਹੱਸਮਈ ਤਰੀਕੇ ਨਾਲ ਸੈਂਕੜੇ ਮੱਛੀਆਂ ਮਰਨ ਦੀ ਘਟਨਾ ਸਾਹਮਣੇ ਆਉਣ ਮਗਰੋਂ ਇਲਾਕੇ ਦੇ ਲੋਕਾਂ ਵੱਲੋਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਉਕਤ ਮਾਮਲਾ ਲਿਆਂਦਾ ਗਿਆ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਕੁਝ ਸਥਾਨਕ ਲੋਕਾਂ ਅਤੇ ਰਾਹਗੀਰਾਂ ਵੱਲੋਂ ਉਕਤ ਦਰਿਆ ਨੇੜਿਓ ਲੰਘਦਿਆਂ ਦਰਿਆ ਦੇ ਪਾਣੀ ਦਾ ਰੰਗ ਬਦਲਿਆ ਹੋਇਆ ਅਤੇ ਬਦਬੂਦਾਰ ਹੋਇਆ ਮਹਿਸੂਸ ਕੀਤਾ ਗਿਆ। ਜਿਸ ਮਗਰੋਂ ਸਾਰਾ ਮਾਮਲਾ ਵਾਤਾਵਰਨ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਜਿਸ ਉਪਰੰਤ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਪਾਣੀ ਦੇ ਨਮੂਨੇ ਲੈ ਕੇ ਲੋੜੀਂਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਅਧਿਕਾਰੀਆਂ ਵੱਲੋਂ ਆਮ ਲੋਕਾ ਨੂੰ ਦਰਿਆ ਵਿੱਚੋਂ ਮੱਛੀਆਂ ਨਾ ਫੜਨ ਦੀ ਸਲਾਹ ਦਿੱਤੀ ਗਈ ਹੈ।


author

Rakesh

Content Editor

Related News