ਸੋਯੂਜ਼ ਰਾਹੀਂ ISS ''ਤੇ ਪੁੱਜੇ ਅਮਰੀਕੀ-ਰੂਸੀ ਚਾਲਕ ਦਲ ਦੇ 3 ਮੈਂਬਰ

Friday, Nov 28, 2025 - 09:33 AM (IST)

ਸੋਯੂਜ਼ ਰਾਹੀਂ ISS ''ਤੇ ਪੁੱਜੇ ਅਮਰੀਕੀ-ਰੂਸੀ ਚਾਲਕ ਦਲ ਦੇ 3 ਮੈਂਬਰ

ਇੰਟਰਨੈਸ਼ਨਲ ਡੈਸਕ- ਅਮਰੀਕੀ-ਰੂਸੀ ਚਾਲਕ ਦਲ ਦੇ 3 ਮੈਂਬਰ ਵੀਰਵਾਰ ਨੂੰ ਰੂਸੀ ਰਾਕੇਟ ਸੋਯੂਜ਼ ਰਾਹੀਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪਹੁੰਚ ਗਏ ਹਨ। ਨਾਸਾ ਦੇ ਪੁਲਾੜ ਯਾਤਰੀ ਕ੍ਰਿਸ ਵਿਲੀਅਮਜ਼ ਅਤੇ ਉਨ੍ਹਾਂ ਦੇ 2 ਰੂਸੀ ਸਾਥੀਆਂ ਸਰਗੇਈ ਮਿਕਾਯੇਵ ਅਤੇ ਸਰਗੇਈ ਕੁਦ-ਸਵੇਰਚਕੋਵ ਨੇ​ ਰੂਸ​ ਵੱਲੋਂ ਕਜ਼ਾਕਿਸਤਾਨ ’ਚ ਕਿਰਾਏ ’ਤੇ ਲਏ ਗਏ ਬੈਕੋਨੂਰ ਲਾਂਚ ਸਾਈਟ ਤੋਂ ਉਡਾਣ ਭਰੀ।

ਤਿੰਨੋਂ ਯਾਤਰੀ ਸਪੇਸ ਸਟੇਸ਼ਨ ’ਤੇ ਲੱਗਭਗ 8 ਮਹੀਨੇ ਬਿਤਾਉਣਗੇ। ਸੋਯੂਜ਼ ਐੱਮ.ਐੱਸ.-28 ਪੁਲਾੜ ਜਹਾਜ਼ ਲਾਂਚ ਹੋਣ ਤੋਂ ਲੱਗਭਗ 3 ਘੰਟੇ ਬਾਅਦ ਸਟੇਸ਼ਨ ’ਤੇ ‘ਡਾਕਿੰਗ’ ਕੀਤੀ।


author

Harpreet SIngh

Content Editor

Related News