ਪ੍ਰਵਾਸੀਆਂ ਨੂੰ ICE ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਅਧਿਕਾਰ : ਮਮਦਾਨੀ

Tuesday, Dec 09, 2025 - 03:29 AM (IST)

ਪ੍ਰਵਾਸੀਆਂ ਨੂੰ ICE ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਅਧਿਕਾਰ : ਮਮਦਾਨੀ

ਨਿਊਯਾਰਕ - ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਗਏ ਮੇਅਰ ਜ਼ੋਹਰਾਨ ਮਮਦਾਨੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕਰ ਕੇ ਪ੍ਰਵਾਸੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈ. ਸੀ. ਈ.) ਦੇ ਏਜੰਟਾਂ ਨਾਲ ਗੱਲ ਕਰਨ ਜਾਂ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਅਧਿਕਾਰ ਹੈ। ਇਹ ਵੀਡੀਓ ਫੈਡਰਲ ਏਜੰਟਾਂ ਵੱਲੋਂ ਮੈਨਹਟਨ ’ਚ ਕੀਤੀ  ਗਈ ਛਾਪੇਮਾਰੀ ਦੇ ਕੁਝ ਹੀ ਦਿਨਾਂ ਬਾਅਦ  ਸਾਂਝੀ ਕੀਤੀ ਗਈ। ਮਮਦਾਨੀ ਨੇ ਸ਼ਹਿਰ ਦੇ 30 ਲੱਖ ਪ੍ਰਵਾਸੀਆਂ ਦੀ ਰੱਖਿਆ ਦਾ ਸੰਕਲਪ ਲੈਂਦਿਆਂ ਕਿਹਾ  ਕਿ ਜੇ ਤੁਸੀਂ ਆਪਣੇ ਅਧਿਕਾਰਾਂ ਨੂੰ ਜਾਣਦੇ ਹੋ ਤਾਂ ਅਸੀਂ ਸਾਰੇ ਮਿਲ ਕੇ ਆਈ. ਸੀ. ਈ. ਦਾ ਸਾਹਮਣਾ ਕਰ ਸਕਦੇ ਹਾਂ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕ ਸੰਘੀ ਏਜੰਟਾਂ ਨਾਲ ਗੱਲ ਨਾ ਕਰਨ ਦਾ ਬਦਲ ਚੁਣ ਸਕਦੇ ਹਨ, ਉਨ੍ਹਾਂ ਦੀ ਵੀਡੀਓ ਬਣਾ ਸਕਦੇ ਹਨ ਅਤੇ ਜੇ ਏਜੰਟ ਕੋਲ ਜੱਜ ਵੱਲੋਂ ਦਸਤਖਤ ਕੀਤੇ ਗਏ ਨਿਆਂਇਕ ਵਾਰੰਟ ਨਹੀਂ ਹਨ ਤਾਂ ਨਿੱਜੀ ਜਗ੍ਹਾ ’ਚ ਦਾਖਲ ਹੋਣ ਦੀ ਉਨ੍ਹਾਂ ਦੀ ਬੇਨਤੀ ਨੂੰ ਰੱਦ ਕਰ ਸਕਦੇ ਹਨ।
 


author

Inder Prajapati

Content Editor

Related News