ਅਮਰੀਕਾ-ਰੂਸ ਗੱਲਬਾਤ ’ਚ ਹਿੱਸਾ ਨਹੀਂ ਲਵੇਗਾ ਯੂਕ੍ਰੇਨ : ਜ਼ੇਲੈਂਸਕੀ
Tuesday, Feb 18, 2025 - 10:58 AM (IST)

ਕੀਵ (ਏਜੰਸੀ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਇਸ ਹਫ਼ਤੇ ਜੰਗ ਨੂੰ ਖਤਮ ਕਰਨ ਦੇ ਮੰਤਵ ਨਾਲ ਹੋਣ ਵਾਲੀ ਅਮਰੀਕਾ-ਰੂਸ ਗੱਲਬਾਤ ’ਚ ਹਿੱਸਾ ਨਹੀਂ ਲਵੇਗਾ। ਜ਼ੇਲੇਂਸਕੀ ਨੇ ਕਿਹਾ ਕਿ ਜੇਕਰ ਯੂਕ੍ਰੇਨ ਗੱਲਬਾਤ ’ਚ ਹਿੱਸਾ ਨਹੀਂ ਲੈਂਦਾ ਹੈ ਤਾਂ ਉਹ ਇਸ ਦੇ ਨਤੀਜਿਆਂ ਨੂੰ ਵੀ ਸਵੀਕਾਰ ਨਹੀਂ ਕਰੇਗਾ। ਸੰਯੁਕਤ ਅਰਬ ਅਮੀਰਾਤ ਤੋਂ ਇਕ ਕਾਨਫਰੰਸ ਕਾਲ ’ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਮੰਗਲਵਾਰ ਨੂੰ ਸਾਊਦੀ ਅਰਬ ’ਚ ਹੋਣ ਵਾਲੀ ਗੱਲਬਾਤ ਲਈ ਸੱਦਾ ਨਹੀਂ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਗੱਲਬਾਤ ’ਚ ਯੂਕ੍ਰੇਨੀ ਅਧਿਕਾਰੀਆਂ ਦੀ ਗੈਰ-ਹਾਜ਼ਰੀ ਕਾਰਨ ਕੋਈ ਨਤੀਜਾ ਪ੍ਰਾਪਤ ਨਹੀਂ ਹੋਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਉਹ ਸੋਮਵਾਰ ਨੂੰ ਤੁਰਕੀ ਅਤੇ ਬੁੱਧਵਾਰ ਨੂੰ ਸਾਊਦੀ ਅਰਬ ਜਾਣਗੇ ਪਰ ਅਰਬ ਦੇਸ਼ ਦੀ ਉਨ੍ਹਾਂ ਦੀ ਯਾਤਰਾ ਦਾ ਮੰਗਲਵਾਰ ਨੂੰ ਉੱਥੇ ਹੋਣ ਵਾਲੀ ਅਮਰੀਕਾ-ਰੂਸ ਗੱਲਬਾਤ ਨਾਲ ਕੋਈ ਸਬੰਧ ਹੈ।