ਤੁਰਕੀ ਦੇ ਰਾਸ਼ਟਰਪਤੀ ਨਾਲ ਪੁਤਿਨ ਦੀ ਮੁਲਾਕਾਤ ਵਿਚਾਲੇ ਰੂਸ ਦਾ ਵੱਡਾ ਐਕਸ਼ਨ ! ਉਡਾ''ਤਾ ਯੂਕ੍ਰੇਨ ਜਾ ਰਿਹਾ ਜਹਾਜ਼

Saturday, Dec 13, 2025 - 02:11 PM (IST)

ਤੁਰਕੀ ਦੇ ਰਾਸ਼ਟਰਪਤੀ ਨਾਲ ਪੁਤਿਨ ਦੀ ਮੁਲਾਕਾਤ ਵਿਚਾਲੇ ਰੂਸ ਦਾ ਵੱਡਾ ਐਕਸ਼ਨ ! ਉਡਾ''ਤਾ ਯੂਕ੍ਰੇਨ ਜਾ ਰਿਹਾ ਜਹਾਜ਼

ਇੰਟਰਨੈਸ਼ਨਲ ਡੈਸਕ : ਰੂਸ-ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਰੂਸ ਨੇ ਕਾਲਾ ਸਾਗਰ 'ਚ ਤੁਰਕੀ ਦੇ ਇਕ ਜ਼ਹਾਜ ਨੂੰ ਮਿਜ਼ਾਈਲ ਹਮਲੇ 'ਚ ਉਡਾ ਦਿੱਤਾ। ਰੂਸ ਨੇ ਇਹ ਹਮਲਾ ਉਦੋਂ ਕੀਤਾ, ਜਦੋਂ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਤੁਰਕੀ ਦੇ ਰਾਸ਼ਟਰਪਤੀ ਏ੍ਰਦੋਗਨ ਤੁਰਕਮੇਨਿਸਤਾਨ 'ਚ ਮੁਲਾਕਾਤ ਕਰ ਰਹੇ ਸਨ। ਇਸ ਜੰਗ 'ਚ ਯੂਕ੍ਰੇਨ ਦੀ ਮਦਦ ਕਰ ਰਹੇ ਤੁਰਕੀ ਨੂੰ ਰੂਸ ਨੇ ਚੰਗਾ ਸਬਕ ਸਿਖਾਉਂਦਿਆਂ ਯੂਕ੍ਰੇਨ ਦੀ ਬੰਦਰਗਾਹ 'ਤੇ ਮਦਦ ਲਈ ਜਾ ਰਹੇ ਜ਼ਹਾਜ ਨੂੰ ਮਿਜ਼ਾਈਲ ਹਮਲੇ ਨਾਲ ਉਡਾ ਦਿੱਤਾ।

ਦਰਅਸਲ ਰੂਸ ਦੇ ਯੂਕ੍ਰੇਨ ਨਾਲ ਚੱਲ ਰਹੇ ਯੁੱਧ 'ਚ ਰੂਸ ਵੱਲੋਂ ਯੂਕ੍ਰੇਨ ਦੇ ਬਿਜਲੀ ਘਰਾਂ, ਪਾਵਰ-ਹਾਊਸ ਸਮੇਤ ਹੋਰ ਬਿਜਲੀ ਟਿਕਾਣਿਆਂ 'ਤੇ ਕੀਤੇ ਗਏ ਹਮਲਿਆਂ ਕਾਰਨ ਯੂਕ੍ਰੇਨ 'ਚ ਬਿਜਲੀ ਸੰਕਟ ਪੈਦਾ ਹੋ ਗਿਆ ਸੀ ਜਿਸ ਕਰ ਕੇ ਤੁਰਕੀ ਦਾ ਮਾਲਵਾਹਕ ਜ਼ਹਾਜ Cenk RoRo ਕੀਵ ਲਈ ਬਿਜਲੀ ਜਨਰੇਟਰ (AKSA) ਲਿਜਾ ਰਿਹਾ ਸੀ। ਤੁਰਕੀ ਦੇ ਕਾਲਾ ਸਾਗਰ ਨੇੜੇ ਰੂਸ ਨੇ ਬੈਲਿਸਟਿਕ ਮਿਜ਼ਾਇਲ ਹਮਲੇ ਨਾਲ ਇਹ ਜ਼ਹਾਜ ਉਡਾ ਦਿੱਤਾ।

ਦੂਜੇ ਪਾਸੇ ਰੂਸ ਦੇ ਲਗਾਤਾਰ ਹਮਲਿਆਂ ਕਾਰਨ ਚਿੰਤਾ 'ਚ ਪਏ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਰੂਸ ਯੂਕ੍ਰੇਨ 'ਚ ਲਗਾਤਾਰ ਹਮਲੇ ਕਰਕੇ ਉਥੇ ਜਨਜੀਵਨ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦਾ ਹੈ। ਜ਼ੇਲੈਂਸਕੀ ਨੇ ਆਪਣੇ ਬਿਆਨ 'ਚ ਕਿਹਾ ਕਿ ਅੱਜ ਰੂਸੀ ਸੈਨਾ ਨੇ ਯੂਕ੍ਰੇਨ ਦੇ ਓਡੇਸਾ ਇਲਾਕੇ 'ਤੇ ਮਿਜ਼ਾਈਲ ਹਮਲਾ ਕੀਤਾ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਇਸ ਹਮਲੇ ਬਾਰੇ ਗੱਲਬਾਤ ਕੀਤੀ ਹੈ। ਜ਼ੇਲੈਂਸਕੀ ਨੇ ਆਪਣੇ ਬਿਆਨ 'ਚ ਕਿਹਾ ਕਿ ਰੂਸ ਆਪਣੀਆਂ ਹਰਕਤਾਂ ਤੋਂ ਹਾਲੇ ਤੱਕ ਬਾਜ਼ ਨਹੀਂ ਆ ਰਿਹਾ।


author

DILSHER

Content Editor

Related News