ਮੈਕਰੋਂ ਵਪਾਰਕ ਸਬੰਧਾਂ, ਰੂਸ-ਯੂਕ੍ਰੇਨ ਜੰਗ ’ਤੇ ਗੱਲਬਾਤ ਲਈ ਚੀਨ ਪਹੁੰਚੇ
Thursday, Dec 04, 2025 - 04:36 PM (IST)
ਬੀਜਿੰਗ (ਏ.ਪੀ.)- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਬੁੱਧਵਾਰ ਨੂੰ 3 ਦਿਨਾਂ ਦੇ ਸਰਕਾਰੀ ਦੌਰੇ ’ਤੇ ਚੀਨ ਪਹੁੰਚੇ, ਜਿਥੇ ਉਹ ਵਪਾਰ ਅਤੇ ਕੂਟਨੀਤਕ ਗੱਲਬਾਤ ’ਤੇ ਧਿਆਨ ਕੇਂਦ੍ਰਿਤ ਕਰਨਗੇ। ਇਸ ਦੌਰੇ ਦਾ ਉਦੇਸ਼ ਰੂਸ ’ਤੇ ਯੂਕ੍ਰੇਨ ’ਚ ਜੰਗਬੰਦੀ ਲਈ ਦਬਾਅ ਬਣਾਉਣ ’ਚ ਬੀਜਿੰਗ ਦਾ ਸਮਰਥਨ ਮੰਗਣਾ ਹੈ।
ਮੈਕ੍ਰੋਂ ਦੇ ਦਫ਼ਤਰ ਦੇ ਅਨੁਸਾਰ ਫਰਾਂਸੀਸੀ ਰਾਸ਼ਟਰਪਤੀ ਆਰਥਿਕ ਅਤੇ ਵਪਾਰਕ ਮਾਮਲਿਆਂ ’ਚ ਸਹਿਯੋਗ ਦੇ ਅਜਿਹੇ ਏਜੰਡੇ ਦੀ ਵਕਾਲਤ ਕਰਨਗੇ, ਜਿਸ ਦਾ ਉਦੇਸ਼ ‘ਸੰਤੁਲਿਤ, ਟਿਕਾਊ ਅਤੇ ਵਿਕਾਸ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਹੈ। ਫਰਾਂਸ, ਚੀਨੀ ਕੰਪਨੀਆਂ ਤੋਂ ਵਧੇਰੇ ਨਿਵੇਸ਼ ਆਕਰਸ਼ਿਤ ਕਰਨ ਅਤੇ ਫਰਾਂਸੀਸੀ ਐਕਸਪੋਰਟ ਲਈ ਬਾਜ਼ਾਰ ਤੱਕ ਆਸਾਨ ਪਹੁੰਚ ਦੀ ਕੋਸ਼ਿਸ਼ ਕਰ ਰਿਹਾ ਹੈ। ਦੌਰੇ ਦੌਰਾਨ ਊਰਜਾ, ਖੁਰਾਕ ਉਦਯੋਗ ਅਤੇ ਹਵਾਬਾਜ਼ੀ ਖੇਤਰਾਂ ’ਚ ਕਈ ਸਮਝੌਤਿਆਂ ’ਤੇ ਦਸਤਖਤ ਹੋਣ ਦੀ ਉਮੀਦ ਹੈ। ਬੀਜਿੰਗ ਦੇ ਹਵਾਈ ਅੱਡੇ ’ਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
