ਨਾਈਜੀਰੀਆਈ ਲੋਕਾਂ ’ਤੇ ਵੀਜ਼ਾ ਪਾਬੰਦੀ ਲਾਵੇਗਾ ਅਮਰੀਕਾ
Friday, Dec 05, 2025 - 11:16 AM (IST)
ਅਬੂਜਾ- ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਨਾਈਜੀਰੀਆ ’ਚ ਈਸਾਈਆਂ ਖ਼ਿਲਾਫ਼ ਸਮੂਹਿਕ ਕਤਲਾਂ ਅਤੇ ਹਿੰਸਾ ’ਚ ਸ਼ਾਮਲ ਇਸ ਪੱਛਮੀ ਅਫਰੀਕੀ ਦੇਸ਼ ਦੇ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ’ਤੇ ਵੀਜ਼ਾ ਪਾਬੰਦੀ ਲਵੇਗਾ। ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ ਇਹ ਕਾਰਵਾਈ ਪੱਛਮੀ ਅਫਰੀਕੀ ਦੇਸ਼ ’ਚ ਲੰਬੇ ਸਮੇਂ ਤੋਂ ਜਾਰੀ ਮੁਸ਼ਕਿਲ ਸੁਰੱਖਿਆ ਸੰਕਟ ਦਾ ਹਿੱਸਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ’ਚ ਨਾਈਜੀਰੀਆ ’ਚ ਕੱਟੜਪੰਥੀ ਇਸਲਾਮਵਾਦੀਆਂ ਵੱਲੋਂ ‘ਈਸਾਈਆਂ ਦੀ ਹੱਤਿਆ’ ਦਾ ਜ਼ਿਕਰ ਕੀਤਾ ਸੀ। ਪਿਛਲੇ ਮਹੀਨੇ ਟਰੰਪ ਨੇ ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਨੂੰ ਈਸਾਈ ਸ਼ੋਸ਼ਣ ਦੇ ਦਾਅਵਿਆਂ ਦੇ ਮੱਦੇਨਜ਼ਰ ਨਾਈਜੀਰੀਆ ’ਚ ਸੰਭਾਵੀ ਫੌਜੀ ਕਾਰਵਾਈ ਦੀ ਯੋਜਨਾ ਸ਼ੁਰੂ ਕਰਨ ਦਾ ਵੀ ਹੁਕਮ ਦਿੱਤਾ ਸੀ।
