ਯੂਕ੍ਰੇਨ ਮਗਰੋਂ ਹੁਣ ਇਸ ਦੇਸ਼ ਨੇ ਖਿੱਚੀ ਰੂਸ ਨਾਲ ਜੰਗ ਦੀ ਤਿਆਰੀ ! ਫ਼ੌਜ ਨੂੰ ਲੈ ਕੇ ਕੀਤਾ ਵੱਡਾ ਫ਼ੈਸਲਾ

Saturday, Dec 06, 2025 - 09:16 AM (IST)

ਯੂਕ੍ਰੇਨ ਮਗਰੋਂ ਹੁਣ ਇਸ ਦੇਸ਼ ਨੇ ਖਿੱਚੀ ਰੂਸ ਨਾਲ ਜੰਗ ਦੀ ਤਿਆਰੀ ! ਫ਼ੌਜ ਨੂੰ ਲੈ ਕੇ ਕੀਤਾ ਵੱਡਾ ਫ਼ੈਸਲਾ

ਇੰਟਰਨੈਸ਼ਨਲ ਡੈਸਕ- ਜਰਮਨੀ ਦੀ ਸੰਸਦ ਨੇ ਰੂਸ ਤੋਂ ਵਧਦੇ ਖਤਰੇ ਨੂੰ ਵੇਖਦਿਆਂ ਆਪਣੀਆਂ ਹਥਿਆਰਬੰਦ ਫੋਰਸਾਂ ਵਿਚ ਫੌਜੀ ਜਵਾਨਾਂ ਦੀ ਗਿਣਤੀ ਨੂੰ ਵਧਾਉਣ ਦੀ ਕੋਸ਼ਿਸ਼ ਤਹਿਤ ਸ਼ੁੱਕਰਵਾਰ ਨੂੰ ਇਕ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਇਸ ਯੋਜਨਾ ਵਿਚ ਨੌਜਵਾਨਾਂ ਲਈ ਲਾਜ਼ਮੀ ਇਲਾਜ ਜਾਂਚ ਦੀ ਵੀ ਵਿਵਸਥਾ ਹੈ।

ਉਂਝ ਇਸ ਯੋਜਨਾ ’ਚ ਲਾਜ਼ਮੀ ਫੌਜ ਭਰਤੀ ’ਤੇ ਰੋਕ ਹੈ ਪਰ ਲੋੜ ਪੈਣ ’ਤੇ ਘੱਟ ਤੋਂ ਘੱਟ ਗਿਣਤੀ ’ਚ ਲਾਜ਼ਮੀ ਫੌਜ ਸੇਵਾ ਦੀ ਸੰਭਾਵਨਾ ਦਾ ਬਦਲ ਖੁੱਲ੍ਹਾ ਰੱਖਿਆ ਗਿਆ ਹੈ। ਸੰਸਦ ਦੇ ਹੇਠਲੇ ਸਦਨ ਬੁੰਦੇਸਟਾਗ ’ਚ 272 ਦੇ ਮੁਕਾਬਲੇ 323 ਵੋਟਾਂ ਨਾਲ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ, ਜਦੋਂਕਿ ਇਕ ਮੈਂਬਰ ਨੇ ਵੋਟ ਵੰਡ ਵਿਚ ਹਿੱਸਾ ਨਹੀਂ ਲਿਆ।

ਇਹ ਚਾਂਸਲਰ ਫ੍ਰੈਡਰਿਕ ਮਰਜ ਦੇ ਮੰਤਰੀ ਮੰਡਲ ਵੱਲੋਂ ਅਗਸਤ ’ਚ ਪਾਸ ਕੀਤੇ ਗਏ ਇਕ ਪ੍ਰਾਜੈਕਟ ਦਾ ਸੋਧਿਆ ਹੋਇਆ ਰੂਪ ਹੈ। ਜਰਮਨੀ ਨੇ ਵਰ੍ਹਿਆਂ ਦੀ ਅਣਡਿੱਠਤਾ ਤੋਂ ਬਾਅਦ ਆਪਣੀ ਫੌਜ ਦੇ ਉਪਕਰਣਾਂ ਨੂੰ ਬਿਹਤਰ ਬਣਾਉਣ ਲਈ ਅਰਬਾਂ ਡਾਲਰ ਖਰਚ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਰਕਾਰ ਨੇ ਆਪਣਾ ਧਿਆਨ ਅਧਿਕਾਰਤ ਲੋਕਾਂ ਨੂੰ ਇਸ ਵਿਚ ਸ਼ਾਮਲ ਹੋਣ ਵਾਸਤੇ ਪ੍ਰੇਰਿਤ ਕਰਨ ’ਤੇ ਕੇਂਦ੍ਰਿਤ ਕੀਤਾ ਹੈ।


author

Harpreet SIngh

Content Editor

Related News