ਜਾਰਜੀਆ ਵਿਰੁੱਧ ਪਾਬੰਦੀਆਂ ਦੀ ਤਿਆਰੀ ਕਰ ਰਿਹੈ ਯੂਕ੍ਰੇਨ
Thursday, Dec 05, 2024 - 03:22 PM (IST)
ਕੀਵ (ਏਜੰਸੀ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਜਾਰਜੀਆ ਦੇ ਚੁਣੇ ਹੋਏ ਅਧਿਕਾਰੀਆਂ ਦੀਆਂ ਕਾਰਵਾਈਆਂ 'ਤੇ ਅਸੰਤੁਸ਼ਟੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਯੂਕ੍ਰੇਨ ਜਾਰਜੀਆ ਖਿਲਾਫ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ: ਵਿਸ਼ਵ ਬੈਂਕ ਨੇ ਮਹਾਰਾਸ਼ਟਰ ਲਈ 18.82 ਕਰੋੜ ਅਮਰੀਕੀ ਡਾਲਰ ਦਾ ਕਰਜ਼ਾ ਕੀਤਾ ਮਨਜ਼ੂਰ
ਜ਼ੇਲੇਂਸਕੀ ਨੇ ਟੈਲੀਗ੍ਰਾਮ 'ਤੇ ਕਿਹਾ, "ਅਸੀਂ ਆਪਣੀ ਕਾਨੂੰਨੀ ਪ੍ਰਤੀਕਿਰਿਆ ਤਿਆਰ ਕਰ ਰਹੇ ਹਾਂ ਅਤੇ ਇਸ ਮਾਮਲੇ ਵਿਚ ਯੂਰਪੀਅਨ ਸਮੇਤ ਹੋਰ ਭਾਈਵਾਲਾਂ ਨਾਲ ਮਿਲ ਕੇ ਜਾਰਜੀਅਨ ਅਧਿਕਾਰੀਆਂ ਦੇ ਵਿਰੁੱਧ ਠੋਸ ਕਾਰਵਾਈ ਕਰਨ ਲਈ ਕੰਮ ਕਰ ਰਹੇ ਹਾਂ। ਮੈਂ ਉਚਿਤ ਪਾਬੰਦੀਆਂ ਦੇ ਫੈਸਲੇ ਨੂੰ ਤਿਆਰ ਕਰਨ ਲਈ ਨਿਰਦੇਸ਼ ਦਿੱਤੇ ਹਨ।" ਜ਼ਿਕਰਯੋਗ ਹੈ ਕਿ ਜ਼ੇਲੇਂਸਕੀ ਦਾ ਕਾਰਜਕਾਲ 20 ਮਈ ਨੂੰ ਖ਼ਤਮ ਹੋ ਗਿਆ ਸੀ, ਹਾਲਾਂਕਿ ਉਨ੍ਹਾਂ ਨੇ ਮਈ ਵਿੱਚ ਰਾਸ਼ਟਰਪਤੀ ਚੋਣਾਂ ਰੱਦ ਕਰਵਾ ਦਿੱਤੀਆਂ ਸਨ।
ਇਹ ਵੀ ਪੜ੍ਹੋ: ਟਰੰਪ ਨੇ ਇਰਾਕ ਯੁੱਧ 'ਚ ਹਿੱਸਾ ਲੈ ਚੁੱਕੇ ਸਾਬਕਾ ਫ਼ੌਜੀ ਦੀ ਮਿਲਟਰੀ ਸਕੱਤਰ ਵਜੋਂ ਕੀਤੀ ਚੋਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8