ਈਰਾਨ ਨਾਲ ਟੈਂਕਰਾਂ ਦੀ ਅਦਲਾ-ਬਦਲੀ ਨਹੀਂ ਕਰੇਗਾ ਬ੍ਰਿਟੇਨ

Monday, Jul 29, 2019 - 05:52 PM (IST)

ਈਰਾਨ ਨਾਲ ਟੈਂਕਰਾਂ ਦੀ ਅਦਲਾ-ਬਦਲੀ ਨਹੀਂ ਕਰੇਗਾ ਬ੍ਰਿਟੇਨ

ਲੰਡਨ— ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਖਾੜੀ ਤਣਾਅ ਘੱਟ ਕਰਨ ਲਈ ਜ਼ਬਤ ਕੀਤੇ ਗਏ ਤੇਲ ਟੈਂਕਰਾਂ ਦੀ ਈਰਾਨ ਦੇ ਨਾਲ ਅਦਲਾ-ਬਦਲੀ ਕਰਨ ਦੇ ਵਿਚਾਰ ਨੂੰ ਸੋਮਵਾਰ ਨੂੰ ਖਾਰਿਜ ਕਰ ਦਿੱਤਾ। ਰਾਬ ਨੇ ਬੀਬੀਸੀ ਨੂੰ ਕਿਹਾ ਕਿ ਕੋਈ ਅਦਲਾ-ਬਦਲੀ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਇਹ ਅਦਲਾ-ਬਦਲੀ ਦੇ ਬਾਰੇ 'ਚ ਨਹੀਂ ਹੈ। ਇਹ ਅੰਤਰਰਾਸ਼ਟਰੀ ਕਾਨੂੰਨ ਤੇ ਅੰਤਰਰਾਸ਼ਟਰੀ ਵਿਵਸਥਾ ਦੇ ਨਿਯਮਾਂ ਨੂੰ ਬਰਕਰਾਰ ਰੱਖਣ ਦੇ ਬਾਰੇ 'ਚ ਹੈ। ਇਸੇ 'ਤੇ ਹੀ ਅਸੀਂ ਜ਼ੋਰ ਦੇ ਰਹੇ ਹਾਂ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਅਧਿਕਾਰੀਆਂ ਨੇ ਜੁਲਾਈ ਦੇ ਸ਼ੁਰੂ 'ਚ ਈਰਾਨ ਦੇ ਇਕ ਤੇਲ ਟੈਂਕਰ ਨੂੰ ਫੜ ਲਿਆ ਸੀ ਤੇ ਦੋਸ਼ ਲਾਇਆ ਗਿਆ ਸੀ ਕਿ ਇਹ ਸੀਰੀਆ 'ਚ ਯੂਰਪੀ ਸੰਘ ਵਲੋਂ ਲਗਾਏ ਗਈਆਂ ਪਾਬੰਦੀਆਂ ਦਾ ਉਲੰਘਣ ਕਰ ਰਿਹਾ ਸੀ। ਜਵਾਬੀ ਕਾਰਵਾਈ 'ਚ ਈਰਾਨ ਦੇ ਰਿਵਲਿਊਸ਼ਨਰੀ ਗਾਰਡਸ ਨੇ 19 ਜੁਲਾਈ ਨੂੰ ਹਰਮੁਜ 'ਚ ਬ੍ਰਿਟੇਨ ਦੇ ਝੰਡੇ ਵਾਲੇ ਇਕ ਟੈਂਕਰ ਨੂੰ ਫੜ ਲਿਆ ਸੀ, ਜਿਸ 'ਤੇ ਚਾਲਕ ਦਲ ਦੇ 23 ਮੈਂਬਰ ਸਵਾਰ ਸਨ।


author

Baljit Singh

Content Editor

Related News