ਮੂਸੇਵਾਲਾ ਵਾਂਗ ਲੱਕੀ ਓਬਰਾਏ ਨੂੰ ਥਾਰ 'ਚ ਬਣਾਇਆ ਨਿਸ਼ਾਨਾ! 44 ਦਿਨ ਪਹਿਲਾਂ ਰਚੀ ਸਾਜਿਸ਼, ਦੁਸ਼ਮਣੀ 'ਚ ਇੰਝ ਬਦਲੀ ਦੋਸਤੀ
Saturday, Feb 07, 2026 - 03:45 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਮਾਡਲ ਟਾਊਨ ਇਲਾਕੇ 'ਚ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਦਾ ਬੀਤੇ ਦਿਨ ਗੁਰਦੁਆਰਾ ਸਾਹਿਬ ਦੇ ਬਾਹਰ ਗੋਲ਼ੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਉਣ ਲੱਗੇ ਸਨ। ਹਮਲਾਵਰਾਂ ਨੇ ਇਸ ਵਾਰਦਾਤ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੀ ਤਰਜ਼ 'ਤੇ ਅੰਜਾਮ ਦਿੱਤਾ, ਜਿੱਥੇ ਲੱਕੀ ਨੂੰ ਉਸ ਦੀ ਥਾਰ ਗੱਡੀ ਦੇ ਅੰਦਰ ਹੀ ਨਿਸ਼ਾਨਾ ਬਣਾਇਆ ਗਿਆ।

ਇਹ ਵੀ ਪੜ੍ਹੋ: ਜਲੰਧਰ: Lucky ਓਬਰਾਏ ਕਤਲ ਕਾਂਡ 'ਚ ਇਕ ਹੋਰ CCTV ਆਈ ਸਾਹਮਣੇ! ਖੁੱਲ੍ਹੇ ਵੱਡੇ ਰਾਜ਼
ਇੰਝ ਬਦਲੀ ਜੋਗਾ ਨਾਲ ਦੋਸਤੀ ਤੋਂ ਦੁਸ਼ਮਣੀ
ਸੂਤਰਾਂ ਅਨੁਸਾਰ ਲੱਕੀ ਓਬਰਾਏ ਅਤੇ ਗੈਂਗਸਟਰ ਜੋਗਾ ਫੋਲੜੀਵਾਲ ਕਦੇ ਬਹੁਤ ਕਰੀਬੀ ਦੋਸਤ ਹੁੰਦੇ ਸਨ ਅਤੇ ਇਕ-ਦੂਜੇ ਦੇ ਜਨਮਦਿਨ 'ਤੇ ਕੇਕ ਕੱਟਦੇ ਸਨ ਪਰ ਖਾਲਸਾ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਪੈਦਾ ਹੋ ਗਈ। ਜਦੋਂ ਲੱਕੀ ਨੇ ਜੋਗਾ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਮਰਜ਼ੀ ਨਾਲ 'ਲਵ' ਨਾਮਕ ਨੌਜਵਾਨ ਨੂੰ ਕਾਲਜ ਦਾ ਪ੍ਰਧਾਨ ਬਣਾਇਆ ਤਾਂ ਇਹ ਦੋਸਤੀ ਪੱਕੀ ਦੁਸ਼ਮਣੀ 'ਚ ਬਦਲ ਗਈ। ਇਸ ਤੋਂ ਬਾਅਦ ਜੋਗਾ ਨੇ ਸੋਨੂੰ ਖੱਤਰੀ ਗੈਂਗ ਨਾਲ ਹੱਥ ਮਿਲਾ ਲਿਆ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਚਲਾ ਗਿਆ।

ਇਹ ਵੀ ਪੜ੍ਹੋ: 'ਆਪ' ਸਰਕਾਰ ਨੇ ਆਪ੍ਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਹੈ ਜਾਂ ਫਿਰ ਗੈਂਗਸਟਰਾਂ ਨੇ : ਸੁਖਜਿੰਦਰ ਰੰਧਾਵਾ
ਸੋਸ਼ਲ ਮੀਡੀਆ 'ਤੇ ਦਿੱਤੀ ਸੀ ਧਮਕੀ, ਕਤਲ ਦੀ ਸਾਜ਼ਿਸ਼ 44 ਦਿਨ ਪਹਿਲਾਂ ਹੀ ਰਚੀ ਗਈ
ਮਿਲੀ ਜਾਣਕਾਰੀ ਮੁਤਾਬਕ ਜੋਗਾ ਫੋਲੜੀਵਾਲ ਨੇ 25 ਦਸੰਬਰ ਨੂੰ ਸੋਸ਼ਲ ਮੀਡੀਆ ਰਾਹੀਂ ਲੱਕੀ ਨੂੰ ਧਮਕੀ ਦਿੱਤੀ ਸੀ ਅਤੇ ਹੁਣ ਇਸ ਕਤਲ ਦੀ ਜ਼ਿੰਮੇਵਾਰੀ ਵੀ ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਲਈ ਗਈ ਹੈ। ਲੱਕੀ ਨੇ 11 ਦਿਨ ਪਹਿਲਾਂ ਹੀ ਆਪਣਾ ਜਨਮਦਿਨ ਮਨਾਇਆ ਸੀ ਅਤੇ ਉਸ ਨੂੰ ਮੌਤ ਤੋਂ ਅੱਧਾ ਘੰਟਾ ਬਾਅਦ ਦੋ ਧਾਰਮਿਕ ਬੱਸਾਂ ਰਵਾਨਾ ਕਰਨੀਆਂ ਸਨ।

ਸੀ. ਸੀ. ਟੀ. ਵੀ. 'ਚ ਕੈਦ ਹੋਈ ਵਾਰਦਾਤ
ਪੁਲਸ ਨੂੰ ਮਿਲੀ ਸੀ. ਸੀ. ਟੀ. ਵੀ. ਫੁਟੇਜ ਮੁਤਾਬਕ ਹਮਲਾਵਰ ਸ਼ਾਮ 6.27 ਵਜੇ ਮੌਕੇ 'ਤੇ ਪਹੁੰਚੇ ਅਤੇ ਲਗਭਗ 9 ਮਿੰਟਾਂ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ 7.36 ਵਜੇ ਫ਼ਰਾਰ ਹੋ ਗਏ। ਹਮਲਾਵਰਾਂ ਨੇ ਦੋਵਾਂ ਹੱਥਾਂ ਵਿੱਚ ਪਿਸਤੌਲ ਫੜ ਕੇ ਲੱਕੀ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ।
ਇਹ ਵੀ ਪੜ੍ਹੋ: ਖਹਿਰਾ ਨੇ ਘੇਰੀ 'ਆਪ', ਕਿਹਾ-ਕੱਚੇ ਮੁਲਾਜ਼ਮਾਂ 'ਤੇ 'ਸਟੇਟ ਡਿਵੈਲਪਮੈਂਟ ਟੈਕਸ' ਲਗਾ ਕੇ ਸਰਕਾਰੀ ਖ਼ਜ਼ਾਨਾ ਭਰ ਰਹੀ ਸਰਕਾਰ
ਪੁਲਸ ਦੀ ਕਾਰਵਾਈ
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਲਸ ਨੂੰ ਇਸ ਮਾਮਲੇ 'ਚ ਅਹਿਮ ਸੁਰਾਗ ਮਿਲੇ ਹਨ ਅਤੇ ਮੁਲਜ਼ਮ ਜਲਦ ਹੀ ਪੁਲਸ ਦੀ ਗ੍ਰਿਫ਼ਤ ਵਿੱਚ ਹੋਣਗੇ। ਪੁਲਸ ਲੱਕੀ ਦੇ ਇਕ ਲਾਪਤਾ ਨੌਕਰ ਦੀ ਵੀ ਭਾਲ ਕਰ ਰਹੀ ਹੈ। ਲੱਕੀ ਦੀ ਲਗਾਤਾਰ ਵਧ ਰਹੀ ਸਿਆਸੀ ਤਾਕਤ ਅਤੇ ਲਗਜ਼ਰੀ ਜੀਵਨ ਸ਼ੈਲੀ ਨੂੰ ਵੀ ਇਸ ਹਮਲੇ ਦਾ ਇਕ ਕਾਰਨ ਮੰਨਿਆ ਜਾ ਰਿਹਾ ਹੈ।
ਐੱਫ਼. ਆਈ. ਆਰ. ਦੀ ਕਾਪੀ ਆਈ ਸਾਹਮਣੇ
ਉਥੇ ਹੀ ਸਤਵਿੰਦਰ ਪਾਲ ਸਿੰਘ ਓਬਰਾਏ ਉਰਫ਼ ਲੱਕੀ ਓਬਰਾਏ ਦੇ ਕਤਲ ਦੇ ਮਾਮਲੇ ਵਿਚ ਐੱਫ਼. ਆਈ. ਆਰ. ਦੀ ਕਾਪੀ ਸਾਹਮਣੇ ਆਈ ਹੈ। ਐੱਫ਼. ਆਈ. ਆਰ. ਥਾਣਾ 6 ਮਾਡਲ ਟਾਊਨ, ਜਲੰਧਰ ਵਿਚ ਦਰਜ ਕੀਤੀ ਗਈ ਸੀ। ਪੁਲਸ ਨੇ ਆਈ. ਪੀ. ਸੀ. ਦੀ ਧਾਰਾ 103 (1), 3 (5), 61 (2) ਅਤੇ ਅਸਲਾ ਐਕਟ ਦੀ 25 ਅਤੇ 27 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਜੋਗਰਾਜ ਸਿੰਘ ਉਰਫ਼ ਜੋਗਾ ਪੁੱਤਰ ਅਮਰਜੀਤ ਸਿੰਘ ਅਤੇ ਦਲਬੀਰਾ ਸਮੇਤ ਦੋ ਅਣ-ਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਲੱਕੀ ਓਬਰਾਏ ਕਤਲ ਕਾਂਡ 'ਚ DGP ਦਾ ਵੱਡਾ ਬਿਆਨ! ISI ਨਾਲ ਜੁੜੇ ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
