ਯੂਕੇ ਦਾ ਪੁਰਤਗਾਲ ਨੂੰ ਝਟਕਾ, ਹਰੀ ਸੂਚੀ ’ਚੋਂ ਹਟਾਇਆ

Friday, Jun 04, 2021 - 03:42 PM (IST)

ਯੂਕੇ ਦਾ ਪੁਰਤਗਾਲ ਨੂੰ ਝਟਕਾ, ਹਰੀ ਸੂਚੀ ’ਚੋਂ ਹਟਾਇਆ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵੱਲੋਂ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਯਾਤਰਾ ਲਈ ਨਵੀਂ ਟ੍ਰੈਫਿਕ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ, ਜਿਸਦੇ ਤਹਿਤ ਪੁਰਤਗਾਲ ਨੂੰ ਕੁੱਝ ਚੋਣਵੇਂ ਦੇਸ਼ਾਂ ਨਾਲ ਹਰੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਪੁਰਤਗਾਲ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਕਾਰਨ ਇਸ ਨੂੰ ਯਾਤਰਾ ਦੀ “ਹਰੀ ਸੂਚੀ” ਤੋਂ ਹਟਾ ਦਿੱਤਾ ਗਿਆ ਹੈ। ਯੂਕੇ ਵੱਲੋਂ ਪੁਰਤਗਾਲ ਨੂੰ ਮਡੇਈਰਾ ਅਤੇ ਅਜ਼ੋਰਸ ਸਮੇਤ ਲਾਲ ਸੂਚੀ ਵਿਚ ਤਬਦੀਲ ਕੀਤਾ ਜਾਵੇਗਾ ਅਤੇ 7 ਹੋਰ ਦੇਸ਼ ਇਹਨਾਂ ਨਾਲ ਲਾਲ ਸੂਚੀ ਵਿਚ ਸ਼ਾਮਲ ਕੀਤੇ ਜਾਣਗੇ।

ਟ੍ਰਾਂਸਪੋਰਟ ਸੈਕਟਰੀ ਗ੍ਰਾਂਟ ਸ਼ੈੱਪਸ ਅਨੁਸਾਰ ਪੁਰਤਗਾਲ ਵਿਚ ਕੋਵਿਡ ਟੈਸਟ ਦੀਆਂ ਸਕਾਰਾਤਮਕ ਦਰਾਂ ਦੇ ਵਧਣ ਦੇ ਨਾਲ ਇਹ ਫੈਸਲਾ ਲਿਆ ਗਿਆ ਹੈ। ਪਬਲਿਕ ਹੈਲਥ ਇੰਗਲੈਂਡ ਵੱਲੋਂ ਵੀਰਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿਚ ਸਭ ਤੋਂ ਪਹਿਲਾਂ ਸਾਹਮਣੇ ਆਏ ਵੇਰੀਐਂਟ ਬ੍ਰਿਟੇਨ ਵਿਚ ਪ੍ਰਮੁੱਖ ਹਨ, ਜਿਸ ਦੇ ਹੁਣ 75% ਕੇਸ ਦਰਜ ਹੋਏ ਹਨ। ਪੁਰਤਗਾਲ ਦੇ ਇਸ ਫੈਸਲੇ ਦੇ ਸਬੰਧ ਵਿਚ ਸਰਕਾਰ ਨੂੰ ਇਹ ਡਰ ਹੈ ਕਿ ਇੱਥੋਂ ਦੀ ਯਾਤਰਾ ਨਾਲ ਮੁਸਾਫਿਰ ਹੋਰ ਵਾਇਰਸ ਦੇ ਰੂਪ ਲਿਆ ਸਕਦੇ ਹਨ। 21 ਜੂਨ ਨੂੰ ਕੋਵਿਡ ਦੀਆਂ ਬਹੁਤ ਸਾਰੀਆਂ ਪਾਬੰਦੀਆਂ ਨੂੰ ਖ਼ਤਮ ਕਰਨ ਲਈ ਸਰਕਾਰ ਦੀ ਸਮਾਂ-ਸਾਰਣੀ ਨੂੰ ਹੋਰ ਖ਼ਤਰੇ ਵਿਚ ਪਾ ਸਕਦੇ ਹਨ। ਹਾਲਾਂਕਿ ਇਹਨਾਂ ਪਾਬੰਦੀਆਂ ਨੂੰ ਖ਼ਤਮ ਕਰਨ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ, ਜਦਕਿ ਇਸ ਬਾਰੇ ਇਕ ਫੈਸਲਾ 14 ਜੂਨ ਤੱਕ ਹੋਣਾ ਹੈ।


author

cherry

Content Editor

Related News