ਹੁਣ ਇੰਗਲੈਂਡ ਦਾ ''ਬੈਂਡ'' ਵਜਾਵੇਗੀ ਭਾਰਤੀ ਫੌਜ

Tuesday, Dec 04, 2018 - 02:07 PM (IST)

ਹੁਣ ਇੰਗਲੈਂਡ ਦਾ ''ਬੈਂਡ'' ਵਜਾਵੇਗੀ ਭਾਰਤੀ ਫੌਜ

ਲੰਡਨ (ਏਜੰਸੀ))— ਬ੍ਰਿਟੇਨ ਦੇ ਮਸ਼ਹੂਰ ਸਾਜ਼ ਨਿਰਮਾਤਾਵਾਂ 'ਚ ਸ਼ੁਮਾਰ ਇਕ ਬ੍ਰਿਟਿਸ਼ ਬੈਂਡ ਇੰਸਟੂਮੈਂਟ ਕੰਪਨੀ (ਬੀ. ਬੀ. ਆਈ. ਸੀ. ਓ.) ਦਾ ਬੈਂਡ ਹੁਣ ਭਾਰਤੀ ਫੌਜ ਵਜਾਵੇਗੀ। ਭਾਰਤੀ ਫੌਜ ਵਲੋਂ ਫੌਜੀ ਬੈਂਡ ਨੂੰ 34 ਲੱਖ ਪੌਂਡ ਦਾ ਠੇਕਾ ਦਿੱਤਾ ਗਿਆ ਸੀ ਅਤੇ ਉਸ ਨੇ ਇਸ ਦੀ ਸਪਲਾਈ ਕਰ ਦਿੱਤੀ। ਕੰਪਨੀ ਨੇ ਘੋਸ਼ਣਾ ਕੀਤੀ ਕਿ ਭਾਰਤੀ ਫੌਜ ਰੈਜੀਮੈਂਟਲ ਕੇਂਦਰਾਂ 'ਤੇ ਨਵੇਂ ਬੈਂਡ, ਬੈਗਪਾਈਪ ਬੈਂਡ ਅਤੇ ਹੋਰ ਸਮਾਨ ਦੀ ਸਪਲਾਈ ਦੇ ਸਮਝੌਤੇ ਨੂੰ ਉਨ੍ਹਾਂ ਨੇ ਸਫਲਤਾਪੂਰਵਕ ਪੂਰਾ ਕਰ ਲਿਆ ਹੈ।
ਭਾਰਤੀ ਫੌਜ ਦੀ 47 ਰੈਜੀਮੈਂਟ ਨੂੰ ਲਗਭਗ 15,000 ਸਾਮਾਨਾਂ ਦੀ ਸਪਲਾਈ ਦਾ ਸਮਝੌਤਾ ਤਕਰੀਬਨ 34 ਲੱਖ ਪੌਂਡ 'ਚ ਹੋਣ ਦਾ ਅੰਦਾਜ਼ਾ ਹੈ। ਬ੍ਰਿਟੇਨ ਦੀ ਸਰਕਾਰ ਨੇ ਇਸ ਖਬਰ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਭਾਰਤ-ਬ੍ਰਿਟੇਨ ਦੇ ਸਫਲ ਨਿਰਯਾਤ ਦੀ ਮਿਸਾਲ ਹੈ।


Related News