ਬ੍ਰਿਟੇਨ 'ਚ ਮੁੜ ਤਾਲਾਬੰਦੀ ਦੇ ਆਸਾਰ, ਕੋਰੋਨਾ ਪੀੜਤਾਂ ਦੀ ਗਿਣਤੀ ਇੰਨੇ ਲੱਖ ਤੋਂ ਪਾਰ

10/12/2020 11:02:01 AM

ਲੰਡਨ- ਬ੍ਰਿਟੇਨ ਵਿਚ ਪਿਛਲੇ 24 ਘੰਟਿਆਂ ਦੌਰਾਨ ਮਹਾਮਾਰੀ ਕੋਰੋਨਾ ਵਾਇਰਸ ਦੇ 12,872 ਨਵੇਂ ਮਾਮਲਿਆਂ ਦੀ ਪੁਸ਼ਟੀ ਦੇ ਬਾਅਦ ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ 6 ਲੱਖ ਨੂੰ ਪਾਰ ਕਰ ਗਈ ਹੈ। ਇਸ ਦੇ ਬਾਅਦ ਦੇਸ਼ ਵਿਚ ਦੂਜੇ ਰਾਸ਼ਟਰ ਪੱਧਰੀ ਤਾਲਾਬੰਦੀ ਦੀ ਸੰਭਾਵਨਾ ਵੱਧ ਗਈ ਹੈ। 
ਅਧਿਕਾਰਕ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 65 ਹੋਰ ਲੋਕਾਂ ਨੇ ਦਮ ਤੋੜ ਦਿੱਤੇ ਤੇ ਇਸ ਦੇ ਬਾਅਦ ਹੁਣ ਤੱਕ ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 42,825 ਹੋ ਗਈ ਹੈ ਤੇ ਪੀੜਤਾਂ ਦੀ ਕੁੱਲ ਗਿਣਤੀ 6,03,716 ਤੱਕ ਪੁੱਜ ਗਈ ਹੈ। 

ਇਸ ਤੋਂ ਪਹਿਲਾਂ ਐਤਵਾਰ ਨੂੰ ਨਿਊ ਐਂਡ ਅਮਰਜਿੰਗ ਰੈਸਪੀਰੇਟਰੀ ਵਾਇਰਸ ਥਰੈਟਸ ਐਡਵਾਇਜ਼ਰੀ ਗਰੁੱਪ ਦੇ ਪ੍ਰਧਾਨ ਅਤੇ ਬ੍ਰਿਟੇਨ ਸਰਕਾਰ ਦੇ ਸਲਾਹਕਾਰ ਪੀਟਰ ਹਾਰਬੀ ਨੇ ਅਲਰਟ ਕੀਤਾ ਸੀ ਕਿ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਇਕ ਵਾਰ ਫਿਰ ਦੂਜੀ ਰਾਸ਼ਟਰ ਪੱਧਰੀ ਤਾਲਾਬੰਦੀ ਲਾਈ ਜਾ ਸਕਦੀ ਹੈ। ਇਸ ਵਿਚਕਾਰ ਇੰਗਲੈਂਡ ਦੇ ਉਪ ਮੁੱਖ ਮੈਡੀਕਲ ਅਧਿਕਾਰੀ ਜੋਨਾਥਨ ਵਾਨ-ਟੈਮ ਨੇ ਵੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਬ੍ਰਿਟੇਨ ਕੋਰੋਨਾ ਨਾਲ ਇਕ ਵਾਰ ਫਿਰ ਜੂਝਣ ਦੀ ਗੰਭੀਰ ਸਥਿਤੀ ਵਿਚ ਪੁੱਜ ਗਿਆ ਹੈ ਜਿਵੇਂ ਕਿ ਮਹਾਮਾਰੀ ਦੀ ਸ਼ੁਰੂਆਤ ਦੇ ਸਮੇਂ ਸੀ।

ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਵਿਚਕਾਰ ਕੋਰੋਨਾ ਪਾਬੰਦੀਆਂ ਦੀ ਇਕ ਨਵੀਂ 3 ਪੱਧਰ ਪ੍ਰਣਾਲੀ ਦੀ ਰੂਪ-ਰੇਖਾ ਤਿਆਰ ਕਰ ਸਕਦੇ ਹਨ ਤਾਂ ਕਿ ਕੋਰੋਨਾ ਦੀ ਰਫ਼ਤਾਰ ਨੂੰ ਇਕ ਵਾਰ ਫਿਰ ਹੌਲੀ ਕੀਤਾ ਜਾ ਸਕੇ। 


Lalita Mam

Content Editor

Related News