ਯੂ. ਕੇ. : ਸਬਜ਼ੀ ਫਾਰਮ ਦੇ 73 ਕੋਰੋਨਾ ਪਾਜ਼ੇਟਿਵ ਕਾਮਿਆਂ ''ਚੋਂ ਤਿੰਨ ਕਾਮੇ ਫਰਾਰ
Tuesday, Jul 14, 2020 - 12:11 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਮਾਲਵਰਨ ਦੇ ਨੇੜੇ ਮੈਥਨ ਵਿਖੇ, ਏ. ਐੱਸ. ਗ੍ਰੀਨ ਐਂਡ ਕੰਪਨੀ ਦੀ ਸਾਈਟ 'ਤੇ 200 ਤੋਂ ਵੱਧ ਕਰਮਚਾਰੀ ਇਕਾਂਤਵਾਸ ਵਿਚ ਹਨ ਜਦਕਿ 73 ਕਾਮਿਆਂ ਦੇ ਵਾਇਰਸ ਦੇ ਸਕਾਰਾਤਮਕ ਟੈਸਟ ਪਾਏ ਗਏ ਸਨ।
ਪੀ. ਐੱਚ. ਈ. ਮਿਡਲੈਂਡਜ਼ ਅਤੇ ਪੁਲਸ ਨੇ ਇੱਥੇ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ ਪਰ ਫਿਰ ਵੀ ਪੁਲਸ ਅਤੇ ਹੇਅਰਫੋਰਡਸ਼ਾਇਰ ਕਾਉਂਟੀ ਕੌਂਸਲ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਤਿੰਨ ਕਾਮੇ ਗਾਇਬ ਹੋ ਗਏ ਹਨ ਅਤੇ ਜਿਨ੍ਹਾਂ ਵਿਚੋਂ ਇੱਕ ਦਾ ਸਕਾਰਾਤਮਕ ਟੈਸਟ ਕੀਤਾ ਗਿਆ ਸੀ। ਫੋਰਸ ਨੇ ਕਿਹਾ ਕਿ ਉਹ ਪਬਲਿਕ ਹੈਲਥ ਇੰਗਲੈਂਡ ਨਾਲ ਪਾਜ਼ੇਟਿਵ ਕਰਮਚਾਰੀ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ। ਪਬਲਿਕ ਹੈਲਥ ਦੇ ਡਾਇਰੈਕਟਰ ਕੈਰਨ ਰਾਈਟ ਨੇ ਕਿਹਾ ਕਿ ਅਸੀਂ ਪੱਛਮੀ ਮਰਸੀਆ ਪੁਲਸ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਹ ਸੁਰੱਖਿਅਤ ਹਨ।