ਯੂ. ਕੇ : ਲੈਸਟਰ ਦੇ ਫਾਲਕਨ ਸਕੂਲ ''ਚ ਕੋਰੋਨਾ ਮਾਮਲਿਆਂ ਦੀ ਹੋਈ ਪੁਸ਼ਟੀ

Saturday, Sep 12, 2020 - 01:29 PM (IST)

ਯੂ. ਕੇ : ਲੈਸਟਰ ਦੇ ਫਾਲਕਨ ਸਕੂਲ ''ਚ ਕੋਰੋਨਾ ਮਾਮਲਿਆਂ ਦੀ ਹੋਈ ਪੁਸ਼ਟੀ

ਲੰਡਨ  (ਰਾਜਵੀਰ ਸਮਰਾ )- ਲੈਸਟਰ ਦੇ ਫਾਲਕਨ ਸਕੂਲ ਵਿਚ ਕੋਰੋਨਾ ਵਾਇਰਸ ਮਾਮਲੇ ਦੀ ਪੁਸ਼ਟੀ ਹੋਣ ਬਾਅਦ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ। ਜ਼ਿਕਰਯੋਗ ਹੈ ਕਿ ਇੰਗਲੈਂਡ ਵਿਚ ਕੁਝ ਦਿਨ ਪਹਿਲਾਂ ਹੀ ਸਕੂਲ ਖੋਲ੍ਹੇ ਗਏ ਹਨ ਜੋ ਕੋਰੋਨਾ ਵਾਇਰਸ ਕਾਰਨ ਮਾਰਚ ਮਹੀਨੇ ਤੋਂ ਬੰਦ ਸਨ। ਫਾਲਕਨ ਪ੍ਰਾਇਮਰੀ ਸਕੂਲ ਵਿਚ ਅੱਜ ਕੋਰੋਨਾ ਵਾਇਰਸ ਦਾ ਮਾਮਲੇ ਆਉਣ ਬਾਅਦ ਸਕੂਲ ਸਟਾਫ ਨੇ ਕੁਝ ਬੱਚਿਆਂ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਇਕ ਕੋਰੋਨਾ ਵਾਇਰਸ ਪਾਜ਼ੀਟਿਵ ਅਧਿਆਪਕ ਤੋਂ ਸੰਪਰਕ ਵਿਚ ਆਏ ਬੱਚਿਆਂ ਨੂੰ ਅਹਿਤਿਆਤ ਵਜੋਂ ਇਕਾਂਤਵਾਸ ਕੀਤਾ ਗਿਆ ਹੈ ਜਦਕਿ ਇਕ ਬੱਚਾ ਵੀ ਕੋਰੋਨਾਵਾਇਰਸ ਪਾਜ਼ੀਟਿਵ ਨਿਕਲਿਆ ਹੈ। ਫਾਲਕਨ ਸਕੂਲ ਦੀ ਹੈੱਡ ਟੀਚਰ ਜਸਬੀਰ ਮਾਨ ਨੇ ਦੱਸਿਆ ਕਿ ਹੰਬਰਸਟੋਨ ਸਥਿਤ ਸਕੂਲ ਜਿੱਥੇ 343 ਬੱਚੇ ਸਿਖਿਆ ਪ੍ਰਾਪਤ ਕਰਦੇ ਹਨ, ਦੇ 4 ਬੱਚਿਆਂ ਨੂੰ ਬੀਮਾਰੀ ਤੋਂ ਪੀੜਤ ਮੰਨਿਆ ਗਿਆ । ਇਹ ਸਬੰਧ ਵਿੱਚ ਮਾਪਿਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਕਤ ਪੀੜਤ ਚਾਰੇ ਬੱਚਿਆਂ ਨੂੰ 22 ਸਤੰਬਰ ਤੱਕ ਆਪੋ-ਆਪਣੇ ਘਰਾਂ ਵਿਚ ਇਕਾਂਤਵਾਸ ਰੱਖਣ ਲਈ ਮਾਪਿਆਂ ਨੂੰ ਆਖ ਦਿੱਤਾ ਗਿਆ ਹੈ ਤਾਂ ਜੋ ਬਾਕੀ ਬੱਚੇ ਸੁਰੱਖਿਆ ਵਿਚ ਰਹਿਣ। 

ਉਨ੍ਹਾਂ ਕਿਹਾ ਕਿ ਇਕ ਸਟਾਫ  ਮੈਂਬਰ ਦਾ ਕੋਰੋਨਾ ਵਾਇਰਸ ਟੈਸਟ ਪਾਜ਼਼ੀਟਿਵ ਨਿਕਲਿਆ ਹੈ ਜਿਸ ਕਾਰਨ ਸਕੂਲ ਸਟਾਫ ਨੇ ਜਰੂਰੀ ਕਦਮ ਚੁੱਕੇ ਹਨ। ਜਸਬੀਰ ਮਾਨ ਮੁਤਾਬਕ ਸਾਰੇ ਸਟਾਫ ਨੂੰ ਆਪਸ ਵਿਚ ਅਤੇ ਬੱਚਿਆਂ ਤੋਂ ਦੋ ਮੀਟਰ ਦੀ ਦੂਰੀ ਰੱਖਣ ਦੀ ਹਿਦਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਚਾਰ ਸਾਲ ਦੇ ਬੱਚਿਆਂ ਅਤੇ ਇਨ੍ਹਾਂ ਨੂੰ ਪੜਾਉਣ ਵਾਲੇ ਸਟਾਫ ਨੂੰ ਘਰਾਂ ਵਿਚ ਰਹਿਣ ਅਤੇ ਸਫਾਈ ਰੱਖਣ ਲਈ ਆਖਿਆ ਗਿਆ ਹੈ।


author

Lalita Mam

Content Editor

Related News