ਬ੍ਰਿਟੇਨ ਨੇ J&J ਦੀ ਸਿੰਗਲ ਡੋਜ਼ ਵੈਕਸੀਨ ਨੂੰ ਦਿੱਤੀ ਮਨਜ਼ੂਰੀ
Friday, May 28, 2021 - 09:54 PM (IST)
ਲੰਡਨ-ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਬ੍ਰਿਟੇਨ ਨੇ ਜਾਨਸਨ ਐਂਡ ਜਾਨਸਨ ਦੀ ਸਿੰਗਲ ਭਾਵ ਇਕ ਡੋਜ਼ ਵਾਲੀ ਵੈਕਸੀਨ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਫਾਈਜ਼ਰ, ਐਸਟ੍ਰਾਜ਼ੇਨੇਕਾ ਅਤੇ ਮਾਡਰਨਾ ਦੀ ਵੈਕਸੀਨ ਨੂੰ ਮਨਜ਼ੂਰੀ ਦੇ ਚੁੱਕਿਆ ਹੈ। ਬ੍ਰਿਟੇਨ ਦੀ ਦਵਾਈ ਅਤੇ ਸਿਹਤ ਉਤਪਾਦਨ ਰੈਗੂਲੈਟਰ ਏਜੰਸੀ ਨੇ ਕਿਹਾ ਕਿ ਜਾਨਸਨ ਐਂਡ ਜਾਨਸਨ ਦੀ ਇਸ ਸਿੰਗਲ ਡੋਜ਼ ਵੈਕਸੀਨ ਨੂੰ ਸੁਰੱਖਿਆ, ਗੁਣਵਤਾ ਅਤੇ ਅਸਰ ਦੇ ਮਾਪਦੰਡਾਂ ਮੁਤਾਬਕ ਪਾਇਆ ਗਿਆ ਹੈ।
ਇਹ ਵੀ ਪੜ੍ਹੋ-ਫਰਾਂਸ 'ਚ ਇਕ ਵਿਅਕਤੀ ਨੇ ਤਿੰਨ ਪੁਲਸ ਅਧਿਕਾਰੀਆਂ 'ਤੇ ਚਾਕੂ ਤੇ ਗੋਲੀ ਨਾਲ ਕੀਤਾ ਹਮਲਾ
ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਸਿੰਗਲ ਡੋਜ਼ ਦੀ ਵੈਕਸੀਨ ਹੋਣ ਦੇ ਨਾਤੇ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਆਉਣ ਵਾਲੇ ਦਿਨਾਂ 'ਚ ਅਹਿਮ ਭੂਮਿਕਾ ਨਿਭਾਵੇਗੀ। ਲੋਕਾਂ ਨੂੰ ਟੀਕਾ ਲਵਾਉਣ ਲਈ ਹੋਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਆਖਿਰ ਤੱਕ ਇਕ ਬੂਸਟਰ ਪ੍ਰੋਗਰਾਮ ਸ਼ੁਰੂ ਕਰਨ ਦੀ ਸੰਭਾਵਨਾਵਾਂ ਨੂੰ ਵੀ ਲੱਭ ਰਹੇ ਹਨ। ਜਾਨਸਨ ਐਂਡ ਜਾਨਸਨ ਦੀ ਇਸ ਵੈਕਸੀਨ ਨੂੰ ਅਮਰੀਕਾ ਅਤੇ ਯੂਰਪੀਨ ਯੂਨੀਅਨ 'ਚ ਪਹਿਲਾਂ ਤੋਂ ਹੀ ਮਨਜ਼ੂਰੀ ਮਿਲ ਚੁੱਕੀ ਹੈ। ਇਹ ਵੈਕਸੀਨ ਵੀ ਵਾਇਰਲ ਵੈਕਟਰ ਤਕਨੀਕ 'ਤੇ ਆਧਾਰਿਤ ਹੈ। ਐਸਟ੍ਰਾਜ਼ੇਨੇਕਾ ਦੀ ਤਰ੍ਹਾਂ ਹੀ ਇਸ ਦੇ ਲੈਣ ਤੋਂ ਬਾਅਦ ਖੂਨ ਦੇ ਥੱਕੇ ਜੰਮਣ ਦੇ ਕੁਝ ਮਾਮਲੇ ਸਾਹਮਣੇ ਆਏ ਹਨ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਕੋਰੋਨਾ ਕਾਰਣ ਬ੍ਰਿਟੇਨ ਤੋਂ ਫਰਾਂਸ ਆ ਰਹੇ ਲੋਕਾਂ ਲਈ ਜ਼ਰੂਰੀ ਹੋਇਆ ਇਹ ਨਿਯਮ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।