ਭਾਰਤ-ਬ੍ਰਿਟੇਨ ਦੇ ਵਿਚਾਲੇ ਦਵਾਈਆਂ ''ਤੇ ਰਿਸਰਚ ਲਈ 80 ਲੱਖ ਪੌਂਡ ਦਾ ਨਵਾਂ ਸਮਝੌਤਾ
Tuesday, Jul 28, 2020 - 10:08 PM (IST)
ਲੰਡਨ (ਭਾਸ਼ਾ): ਭਾਰਤ ਤੇ ਬ੍ਰਿਟੇਨ 80 ਲੱਖ ਪੌਂਡ ਦੀ ਰਾਸ਼ੀ ਦੀਆਂ ਪੰਜ ਪਰਿਯੋਜਨਾਵਾਂ ਦੇ ਨਾਲ ਵਿਗਿਆਨ ਤੇ ਰਿਸਰਚ ਦੇ ਖੇਤਰ ਵਿਚ ਆਪਣੇ ਸਹਿਯੋਗ ਨੂੰ ਅੱਗੇ ਵਧਾਉਣਗੇ। ਬ੍ਰਿਟੇਨ ਇਸ ਅੰਤਰਰਾਸ਼ਟਰੀ ਸਹਿਯੋਗ ਦੇ ਲਈ ਬ੍ਰਿਟਿਸ਼ ਰਿਸਰਚ ਅਤੇ ਇਨੋਵੇਸ਼ਨ (ਯੂ.ਏ.ਆਰ.ਆਈ.) ਨਿਧੀ ਤੋਂ 40 ਲੱਖ ਪੌਂਡ ਦੀ ਰਾਸ਼ੀ ਦੇਵੇਗਾ ਤੇ ਭਾਰਤ ਆਪਣੇ ਸੰਸਾਧਨਾਂ ਦੀ ਵਰਤੋਂ ਕਰਕੇ ਇੰਨੀ ਹੀ ਰਾਸ਼ੀ ਦੀ ਯੋਗਦਾਨ ਦੇਵੇਗਾ। ਇਸ ਤਰ੍ਹਾਂ ਨਾਲ ਕੁੱਲ ਯੋਗਦਾਨ 80 ਲੱਖ ਪੌਂਡ ਹੋਵੇਗਾ।
ਬ੍ਰਿਟੇਨ ਦੇ ਵਿਦੇਸ਼ ਮੰਤਰਾਲਾ ਵਿਚ ਦੱਖਣੀ ਏਸ਼ੀਆ ਤੇ ਰਾਸ਼ਟਰਮੰਡਲ ਮਾਮਲਿਆਂ ਦੇ ਮੰਤਰੀ ਤਾਰਿਕ ਅਹਿਮਦ ਨੇ ਮੰਗਲਵਾਰ ਨੂੰ ਇਸ ਨਵੇਂ ਸਮਝੌਤੇ ਦਾ ਐਲਾਨ ਕੀਤਾ। ਅਹਿਮਦ ਨੇ ਕਿਹਾ ਕਿ ਬ੍ਰਿਟੇਨ ਕੋਵਿਡ-19 ਦੇ ਟੀਕੇ ਦੇ ਨਿਰਮਾਣ ਦੇ ਲਈ ਭਾਰਤ ਦੇ ਸੀਰਮ ਇੰਸਟੀਚਿਊਟ ਦੇ ਨਾਲ ਪਹਿਲਾਂ ਹੀ ਸਾਂਝੇਦਾਰੀ ਕਰ ਚੁੱਕਿਆ ਹੈ, ਜੇਕਰ ਕਲੀਨਿਕਲ ਟਰਾਇਲ ਸਫਲ ਹੋਏ ਤਾਂ ਸਾਡੀ ਯੋਜਨਾ ਟੀਕੇ ਨੂੰ ਵਿਕਾਸਸ਼ੀਲ ਦੇਸ਼ਾਂ ਦੇ ਅਰਬਾਂ ਲੋਕਾਂ ਦੇ ਵਿਚਾਲੇ ਵੰਡਣ ਦੀ ਹੈ। ਉਨ੍ਹਾਂ ਕਿਹਾ ਕਿ ਪਰ ਅਸੀਂ ਇਕੱਠੇ ਮਿਲ ਕੇ ਦੁਨੀਆ ਦੀਆਂ ਐਮਰਜੰਸੀ ਸਿਹਤ ਸਮੱਸਿਆਵਾਂ ਦੇ ਹੱਲ ਲਈ ਹੋਰ ਕੁਝ ਕਰ ਸਕਦੇ ਹਾਂ। ਰਿਸਰਚ ਤੇ ਇਨੋਵੇਸ਼ਨ ਦੇ ਖੇਤਰ ਵਿਚ ਸਾਡੀ ਸਾਂਝੇਦਾਰੀ ਨਾਲ ਬ੍ਰਿਟੇਨ, ਭਾਰਤ ਤੇ ਹੋਰ ਦੇਸ਼ਾਂ ਨੂੰ ਲਾਭ ਮਿਲੇਗਾ। ਦੁਨੀਆ ਵਿਚ ਦਵਾਈਆਂ ਦੀ ਸਪਲਾਈ ਦੇ ਖੇਤਰ ਵਿਚ ਭਾਰਤ ਸੁਖਮਜੀਵੀ ਰੋਕੂ ਦਵਾਈਆਂ ਦਾ ਪ੍ਰਮੁੱਖ ਉਤਪਾਦਕ ਹੈ। ਇਸ ਨਿਧੀ ਦੇ ਤਹਿਤ ਪੰਜ ਪਰਿਯੋਜਨਾਵਾਂ ਸਤੰਬਰ ਵਿਚ ਸ਼ੁਰੂ ਹੋਣ ਦੀ ਯੋਜਨਾ ਹੈ, ਜੇਕਰ ਉਨ੍ਹਾਂ ਨੂੰ ਸਮੇਂ 'ਤੇ ਮੰਨਜ਼ੂਰੀ ਮਿਲ ਜਾਵੇ।