ਯੂਕੇ: ਨਵੇਂ ਸਾਲ ਦੇ ਪਹਿਲੇ ਦਿਨ ਚਮਕੀ ਕਿਸਮਤ, ਸ਼ਖਸ ਬਣਿਆ ਅਰਬਪਤੀ

1/3/2021 1:37:01 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਦੇ ਇੱਕ ਟਿਕਟ ਧਾਰਕ ਨੇ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਤਕਰੀਬਨ 40 ਮਿਲੀਅਨ ਦਾ ਯੂਰੋ ਮਿਲੀਅਨਜ਼ ਜੈਕਪਾਟ ਜਿੱਤਿਆ ਹੈ। ਇਸ ਲਾਟਰੀ ਦੀ ਟਿਕਟ ਨੇ ਸ਼ੁੱਕਰਵਾਰ ਰਾਤ ਨੂੰ ਡਰਾਅ ਵਿੱਚ ਸਾਰੇ ਪੰਜ ਨਿਯਮਿਤ ਨੰਬਰਾਂ ਅਤੇ ਦੋ ਸਟਾਰਜ਼ ਨਾਲ 39,774,466.40 ਪੌਂਡ ਦਾ ਇਨਾਮ ਜਿੱਤਿਆ। ਕੈਮਲੋਟ ਦੇ ਨੈਸ਼ਨਲ ਲਾਟਰੀ ਸਲਾਹਕਾਰ ਐਂਡੀ ਕਾਰਟਰ ਮੁਤਾਬਕ ਯੂਰੋ ਮਿਲੀਅਨ ਲਾਟਰੀ ਜਿੱਤ ਕੇ ਇਸ ਵਿਅਕਤੀ ਨੇ 2021 ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਜਿੱਤ ਲਈ ਵਿਅਕਤੀ ਆਪਣੇ ਇਨਾਮ ਦਾ ਦਾਅਵਾ ਕਰਨ ਲਈ ਅੱਗੇ ਆਇਆ ਹੈ ਅਤੇ ਲਾਟਰੀ ਕੰਪਨੀ ਦੁਆਰਾ ਟਿਕਟ ਧਾਰਕ ਦੇ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਸ ਟਿਕਟ ਦੇ ਜੇਤੂ ਨੰਬਰ ਦੋ ਸਟਾਰਜ਼ 01 ਅਤੇ 09 ਦੇ ਨਾਲ 16, 28, 32, 44 ਅਤੇ 48 ਸਨ। ਇਸ ਇੱਕ ਵੱਡੀ ਇਨਾਮੀ ਰਾਸ਼ੀ ਦੇ ਇਲਾਵਾ ਦਸ ਹੋਰਾਂ ਟਿਕਟ ਧਾਰਕਾਂ ਨੇ ਯੂਕੇ ਮਿਲੇਨੀਅਰ ਮੇਕਰ ਨਿਊ ਈਅਰ ਡੇਅ ਈਵੈਂਟ ਵਿੱਚ ਪ੍ਰਤੀ ਟਿਕਟ 1 ਮਿਲੀਅਨ ਪੌਂਡ ਦੀ ਰਾਸ਼ੀ ਵੀ ਜਿੱਤੀ ਹੈ।ਜ਼ਿਕਰਯੋਗ ਹੈ ਕਿ 2019 ਵਿੱਚ, ਇੱਕ ਯੂਕੇ ਟਿਕਟ ਧਾਰਕ ਨੇ ਸਾਰਾ ਹੀ 170 ਮਿਲੀਅਨ ਪੌਂਡ ਦਾ ਯੂਰੋ ਮਿਲੀਅਨਜ਼ ਜੈਕਪਾਟ ਜਿੱਤਿਆ ਸੀ, ਜਿਸ ਨਾਲ ਉਹ ਬ੍ਰਿਟੇਨ ਦਾ ਹੁਣ ਤੱਕ ਦਾ ਸਭ ਤੋਂ ਅਮੀਰ ਲਾਟਰੀ ਜੇਤੂ ਬਣ ਗਿਆ ਸੀ।


Vandana

Content Editor Vandana