ਯੂਕੇ: ਕੋਵਿਡ-19 ਨਾਲ ਗ੍ਰੇਟਰ ਮੈਨਚੇਸਟਰ ਦੇ ਹਸਪਤਾਲਾਂ ''ਚ ਹੋਈਆਂ 10 ਮੌਤਾਂ

Sunday, Oct 04, 2020 - 05:56 PM (IST)

ਯੂਕੇ: ਕੋਵਿਡ-19 ਨਾਲ ਗ੍ਰੇਟਰ ਮੈਨਚੇਸਟਰ ਦੇ ਹਸਪਤਾਲਾਂ ''ਚ ਹੋਈਆਂ 10 ਮੌਤਾਂ

ਗਲਾਸਗੋ/ਲੰਡਨ( ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਮਹਾਮਾਰੀ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਅਜੇ ਰੁਕ ਨਹੀਂ  ਰਿਹਾ ਹੈ। ਮੌਤਾਂ ਦੇ ਤਾਜਾ ਮਾਮਲਿਆਂ ਵਿੱਚ ਗ੍ਰੇਟਰ ਮੈਨਚੇਸਟਰ ਦੇ ਹਸਪਤਾਲਾਂ ਵਿਚ ਕੋਰੋਨਾਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ 10 ਹੋਰ ਲੋਕਾਂ ਨੇ ਆਪਣੀ ਜਾਨ ਗੁਆਈ ਹੈ। 

ਐਨ.ਐਚ.ਐਸ. ਦੇ ਤਾਜ਼ਾ ਅੰਕੜਿਆਂ ਮੁਤਾਬਕ, ਇਸ ਖੇਤਰ ਦੇ ਹਸਪਤਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਹੁਣ 2,298 ਹੋ ਗਈ ਹੈ। ਬੋਲਟਨ ਐਨ.ਐਚ.ਐਸ. ਫਾਉਂਡੇਸ਼ਨ ਟਰੱਸਟ ਵਿੱਚ ਕੋਵਿਡ ਨਾਲ ਸਬੰਧਤ ਚਾਰ ਮੌਤਾਂ ਦਰਜ ਕੀਤੀਆਂ ਗਈਆਂ ਅਤੇ ਮੈਨਚੇਸਟਰ ਯੂਨੀਵਰਸਿਟੀ ਐਨ.ਐਚ.ਐਸ. ਫਾਊਡੇਸ਼ਨ ਟਰੱਸਟ ਦੁਆਰਾ ਚਲਾਏ ਜਾ ਰਹੇ ਮਾਨਚੈਸਟਰ ਰਾਇਲ ਇਨਫਰਮਰੀ ਅਤੇ ਵਾਈਥਨਸ਼ੈਅ ਹਸਪਤਾਲਾਂ ਵਿੱਚ ਇੱਕ ਮੌਤ ਹੋਈ ਹੈ ਜਦਕਿ ਪੇਨੀਨ ਐਕਿਊਟ ਹਸਪਤਾਲ ਵਿੱਚ ਤਿੰਨ ਮੌਤਾਂ ਦਰਜ ਕੀਤੀਆਂ ਗਈਆਂ ਹਨ। 

ਇਸ ਦੇ ਇਲਾਵਾ ਟੇਮਸਾਈਡ ਅਤੇ ਗਲੋਸੋਪ ਇੰਟੀਗਰੇਟਡ ਕੇਅਰ ਐਨ.ਐਚ.ਐਸ. ਫਾਉਂਡੇਸ਼ਨ ਟਰੱਸਟ ਨੇ ਵੀ ਦੋ ਨਵੀਆਂ ਮੌਤਾਂ ਦਰਜ ਕੀਤੀਆਂ ਹਨ। ਰਾਸ਼ਟਰੀ ਤੌਰ 'ਤੇ, ਹੋਰ 42 ਵਿਅਕਤੀਆਂ ਦੀ ਜਿਨ੍ਹਾਂ ਨੇ ਕੋਰੋਨਾਵਾਇਰਸ ਲਈ ਸਕਾਰਾਤਮਕ ਟੈਸਟ ਕੀਤੇ ਸਨ, ਇੰਗਲੈਂਡ ਦੇ ਹਸਪਤਾਲਾਂ ਵਿਚ ਮੌਤ ਹੋ ਗਈ ਹੈ, ਜਿਸ ਨਾਲ ਹਸਪਤਾਲਾਂ ਵਿਚ ਮੌਤਾਂ ਦੀ ਪੁਸ਼ਟੀ ਕੀਤੀ ਹੋਈ ਗਿਣਤੀ 30,138 ਹੋ ਗਈ ਹੈ।


author

Vandana

Content Editor

Related News