ਬ੍ਰਿਟੇਨ: ਪਿਛਲੇ 10 ਸਾਲਾਂ ''ਚ ਸ਼ਰਾਬ ਪੀਣ ਨਾਲ ਹੋਈਆਂ ਸਭ ਤੋਂ ਵਧ ਮੌਤਾਂ

12/10/2018 2:49:04 PM

ਲੰਡਨ(ਏਜੰਸੀ)— ਬ੍ਰਿਟੇਨ 'ਚ ਸ਼ਰਾਬ ਪੀਣ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕੁਝ ਸਾਲਾਂ ਤੋਂ ਲਗਾਤਾਰ ਵਧਦੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਰਾਸ਼ਟਰੀ ਦਫਤਰ ਵਲੋਂ ਜਾਰੀ ਅੰਕੜਿਆਂ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਸਕੋਚ ਅਤੇ ਵਿਸਕੀ ਲਈ ਮਸ਼ਹੂਰ ਸਕਾਟਲੈਂਡ 'ਚ ਸ਼ਰਾਬ ਪੀਣ ਨਾਲ ਸਭ ਤੋਂ ਵਧ ਮੌਤਾਂ ਹੋਈਆਂ। ਸਕਾਟਲੈਂਡ 'ਚ ਹਾਲਾਂਕਿ 2017 'ਚ ਸ਼ਰਾਬ ਕਾਰਨ ਵਧ ਮੌਤਾਂ ਹੋਈਆਂ ਜਦਕਿ 2001 ਦੀ ਤੁਲਨਾ 'ਚ ਮੌਤ ਦਰ 'ਚ 21 ਫੀਸਦੀ ਦੀ ਕਮੀ ਆਈ ਹੈ। ਰਿਪੋਰਟ ਮੁਤਾਬਕ ਸਾਲ 2017 'ਚ ਪੂਰੇ ਬ੍ਰਿਟੇਨ 'ਚ 7,697 ਲੋਕਾਂ ਦੀ ਮੌਤ ਹੋ ਸ਼ਰਾਬ ਕਾਰਨ ਹੋਈ। ਚਿੰਤਾ ਦੀ ਗੱਲ ਇਹ ਹੈ ਕਿ ਬ੍ਰਿਟੇਨ 'ਚ ਪ੍ਰਤੀ ਇਕ ਲੱਖ ਦੀ ਆਬਾਦੀ 'ਤੇ ਸ਼ਰਾਬ ਪੀਣ ਨਾਲ ਹੋਣ ਵਾਲੀ ਮੌਤ ਦਰ 5.6 ਫੀਸਦੀ ਤੋਂ ਵਧ ਕੇ 32 ਫੀਸਦੀ ਜਾ ਪੁੱਜੀ ਹੈ।

ਸਾਲ 2001 'ਚ ਜਦ ਸ਼ਰਾਬ ਕਾਰਨ ਮੌਤਾਂ ਨੂੰ ਰਿਕਾਰਡ ਕਰਨ ਦੀ ਮੌਜੂਦਾ ਵਿਵਸਥਾ ਸ਼ੁਰੂ ਹੋਈ, ਉਸ ਦੇ ਬਾਅਦ ਤੋਂ ਔਰਤਾਂ ਦੀ ਤੁਲਨਾ 'ਚ ਪੁਰਸ਼ਾਂ ਦੀਆਂ ਮੌਤਾਂ ਦੀ ਗਿਣਤੀ 'ਚ ਦੋਗੁਣਾ ਵਾਧਾ ਹੋਇਆ ਹੈ। ਸ਼ਰਾਬ ਪੀਣ ਨਾਲ ਲੀਵਰ ਖਰਾਬ ਹੋਣ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਲੱਗਦੀਆਂ ਹਨ। ਪਿਛਲੇ ਸਾਲ ਮੌਤ ਦਰ 55 ਤੋਂ 59 ਸਾਲਾ ਔਰਤਾਂ ਅਤੇ 60 ਤੋਂ 64 ਸਾਲਾ ਪੁਰਸ਼ਾਂ 'ਚ ਸਭ ਤੋਂ ਜ਼ਿਆਦਾ ਸੀ। ਰਿਪੋਰਟ 'ਚ ਇਹ ਵੀ ਖੁਲਾਸਾ ਹੋਇਆ ਕਿ ਸਾਲ 2001 ਤੋਂ ਹੀ ਸਕਾਟਲੈਂਡ 'ਚ ਸ਼ਰਾਬ ਪੀਣ ਨਾਲ ਸਭ ਤੋਂ ਵਧ ਮੌਤਾਂ ਹੋਈਆਂ ਹਨ ਜਦਕਿ ਮੌਤ ਦੀ ਸਭ ਤੋਂ ਘੱਟ ਦਰ ਇੰਗਲੈਂਡ 'ਚ ਰਹੀ। ਸਾਲ 2017 'ਚ ਸਕਾਟਲੈਂਡ 'ਚ ਪ੍ਰਤੀ 100,000 ਦੀ ਆਬਾਦੀ 'ਤੇ 20.5 ਲੋਕਾਂ ਦੀ ਮੌਤ ਹੋਈ ਜਦ ਕਿ ਇੰਗਲੈਂਡ 'ਚ 11.1 ਮੌਤਾਂ ਹੋਈਆਂ। ਹੈਰਾਨੀ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਲੰਡਨ 'ਚ ਸ਼ਰਾਬ ਪੀਣ ਕਾਰਨ ਔਰਤਾਂ ਦੀ ਮੌਤ ਦਰ ਸਭ ਤੋਂ ਵਧ ਦਰਜ ਕੀਤੀ ਗਈ। ਰਿਪੋਰਟ ਮੁਤਾਬਕ 2001 ਦੀ ਤੁਲਨਾ 'ਚ ਸਾਲ 2017 'ਚ ਸਾਰੇ ਇਲਾਕਿਆਂ 'ਚ ਪੁਰਸ਼ਾਂ ਅਤੇ ਔਰਤਾਂ 'ਚ ਸ਼ਰਾਬ ਪੀਣ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ।


Related News