ਯੂਕੇ: 3,000 ਮੁਰਦਿਆਂ ਨੂੰ ਕਬਰਾਂ ''ਚੋਂ ਕੱਢ ਕੇ ਦਫ਼ਨਾਇਆ ਜਾਵੇਗਾ ਹੋਰ ਜਗ੍ਹਾ

Wednesday, May 05, 2021 - 11:49 AM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) :ਯੂਕੇ ਦੇ ਬਕਿੰਘਮਸ਼ਾਇਰ ਦੀ ਇੱਕ ਚਰਚ ਦੇ ਵਿਹੜੇ ਵਿੱਚ ਦੱਬੀਆਂ ਤਕਰੀਬਨ 3,000 ਲਾਸ਼ਾਂ ਨੂੰ ਬਾਹਰ ਕੱਢਣ ਦੀ ਯੋਜਨਾ ਐਚ ਐਸ 2 ਦੇ ਠੇਕੇਦਾਰਾਂ ਵੱਲੋਂ ਬਣਾਈ ਜਾ ਰਹੀ ਹੈ। ਜੋ ਕਿ ਨਵੀਂ ਤੇਜ਼ ਰਫ਼ਤਾਰ ਰੇਲਵੇ ਲਿੰਕ ਦੇ ਰਾਹ ਵਿੱਚ ਹੈ। ਪੁਰਾਤੱਤਵ ਵਿਗਿਆਨੀਆਂ ਨੇ ਬਕਿੰਘਮਸ਼ਾਇਰ ਦੇ ਸਟੋਕ ਸਟੈਂਡ ਮੈਡੇਵਿਲ ਵਿਖੇ ਓਲਡ ਸੇਂਟ ਮੈਰੀ ਦੀ ਚਰਚ ਵਿੱਚ ਇੱਕ ਜਗ੍ਹਾ ਦੀ ਖੋਦਾਈ ਕੀਤੀ ਅਤੇ ਇਹ ਮੁਰਦਾ ਘਰ 900 ਸਾਲਾਂ ਲਈ ਵਰਤਿਆ ਜਾ ਰਿਹਾ ਸੀ, ਜਿਸ ਦਾ ਆਖਰੀ ਰਿਕਾਰਡ 1908 ਵਿੱਚ ਹੋਇਆ ਸੀ। 

ਪੜ੍ਹੋ ਇਹ ਅਹਿਮ ਖਬਰ- ਸ਼੍ਰੀਲੰਕਾਈ ਨੇਵੀ ਨੇ 86 ਭਾਰਤੀ ਕੀਤੇ ਗ੍ਰਿਫ਼ਤਾਰ, ਲਗਾਏ ਇਹ ਦੋਸ਼

ਇਸ ਕਬਰਸਤਾਨ ਵਿੱਚ ਲੱਗਭਗ 3,000 ਲਾਸ਼ਾਂ ਦੱਬੀਆਂ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਇਸ ਤਰ੍ਹਾਂ ਰੇਲ ਲਿੰਕ ਦੇ ਵਿਕਾਸ ਦੌਰਾਨ ਲਾਸ਼ਾਂ ਕੱਢਣ ਦਾ ਇਹ ਪਹਿਲਾ ਕੰਮ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸਾਲ 2017 ਵਿੱਚ ਅੰਦਾਜ਼ਨ 60,000 ਲਾਸ਼ਾਂ ਈਊਸਟਨ ਸਟੇਸ਼ਨ 'ਤੇ ਇੱਕ ਪੁਰਾਣੇ ਮੁਰਦਾ ਘਰ ਤੋਂ ਬਾਹਰ ਕੱਢੀਆਂ ਗਈਆਂ ਸਨ, ਜਿਹਨਾਂ ਨੂੰ ਦੁਬਾਰਾ ਸਰੀ ਦੇ ਬਰੁਕਵੁੱਡ ਕਬਰਸਤਾਨ ਵਿੱਚ ਦੱਬਿਆ ਗਿਆ। ਇਸ ਪ੍ਰਾਚੀਨ ਚਰਚ ਦਾ ਨਵੀਨੀਕਰਣ 13 ਵੀਂ, 14 ਵੀਂ ਅਤੇ 17 ਵੀਂ ਸਦੀ ਵਿੱਚ ਕੀਤਾ ਗਿਆ ਸੀ। ਇਸ ਨੇ ਕਮਿਊਨਿਟੀ ਵਿੱਚ ਕੇਂਦਰੀ ਭੂਮਿਕਾ ਨਿਭਾਈ ਸੀ।

ਪੜ੍ਹੋ ਇਹ ਅਹਿਮ ਖਬਰ - 4 ਜੁਲਾਈ ਤੱਕ 70 ਫੀਸਦੀ ਅਮਰੀਕੀ ਬਾਲਗਾਂ ਨੂੰ ਕੋਰੋਨਾ ਵੈਕਸੀਨ ਦੇਣ ਦਾ ਟੀਚਾ : ਬਾਈਡੇਨ

ਸੇਂਟ ਮੈਰੀ ਦੀ ਸਾਈਟ ਨੂੰ ਵਿਲੱਖਣ ਮੰਨਿਆ ਜਾਂਦਾ ਹੈ ਅਤੇ ਉਥੇ ਕੰਮ ਕਰ ਰਹੇ 40 ਪੁਰਾਤੱਤਵ ਵਿਗਿਆਨੀਆਂ ਦੀ ਟੀਮ ਨੂੰ ਉਮੀਦ ਹੈ ਕਿ ਖੁਦਾਈ ਉਨ੍ਹਾਂ ਨੂੰ ਇਸ ਪੂਜਾ ਸਥਾਨ ਦੇ ਇਤਿਹਾਸ ਨੂੰ ਸਮਝਣ ਵਿੱਚ ਸਹਾਇਤਾ ਕਰੇਗੀ। ਅਗਲੇ ਛੇ ਮਹੀਨਿਆਂ ਵਿੱਚ, ਪੁਰਾਤੱਤਵ-ਵਿਗਿਆਨੀਆਂ ਦੀ ਇੱਕ ਟੀਮ, ਇੰਜੀਨੀਅਰਾਂ ਦੀ ਸਹਾਇਤਾ ਨਾਲ, ਚਰਚ ਦੇ ਬਾਕੀ ਢਾਂਚੇ ਨੂੰ ਹਟਾ ਦੇਵੇਗੀ ਅਤੇ ਚਰਚ ਦੇ ਵਿਹੜੇ ਵਿੱਚ ਦੱਬੀਆਂ ਲਾਸ਼ਾਂ ਦੀ ਖੋਦਾਈ ਕਰੇਗੀ।


Vandana

Content Editor

Related News