UAE : ਕਬੂਤਰਬਾਜ਼ੀ ''ਚ ਫਸੇ 64 ਭਾਰਤੀਆਂ ਨੂੰ ਅਪਾਰਟਮੈਂਟ ''ਚੋਂ ਕੱਢਿਆ ਬਾਹਰ

Friday, Apr 23, 2021 - 12:49 AM (IST)

UAE : ਕਬੂਤਰਬਾਜ਼ੀ ''ਚ ਫਸੇ 64 ਭਾਰਤੀਆਂ ਨੂੰ ਅਪਾਰਟਮੈਂਟ ''ਚੋਂ ਕੱਢਿਆ ਬਾਹਰ

ਦੁਬਈ - ਸ਼ਾਰਜਾਹ ਵਿਚ 64 ਭਾਰਤੀਆਂ ਨੂੰ ਇਕ ਅਪਾਰਟਮੈਂਟ ਵਿਚੋਂ ਬਾਹਰ ਕੱਢ ਦਿੱਤਾ ਗਿਆ। ਇਹ ਸਾਰੇ ਬੇਇਮਾਨ ਏਜੰਟਾਂ ਵੱਲੋਂ ਯੂ. ਏ. ਈ. ਭੇਜੇ ਗਏ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਭਾਰਤ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧ ਰੱਖਣ ਵਾਲੇ ਇਨ੍ਹਾਂ ਕਾਮਿਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਏਜੰਟਾਂ ਦੇ ਗਰੁੱਪ ਨੇ ਧੋਖਾ ਦਿੱਤਾ ਹੈ। ਯੂ. ਏ. ਈ. ਬਲੂ-ਕਾਲਰ ਕਾਮਿਆਂ ਦੇ ਰੂਪ ਵਿਚ ਨਿਯੁਕਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਵਿਚੋਂ ਹਰ ਇਕ ਨੇ 1.5 ਲੱਖ ਕੁਪਏ ਦਾ ਭੁਗਤਾਨ ਕੀਤਾ ਸੀ ਪਰ ਨੌਕਰੀਆਂ ਕਦੇ ਨਹੀਂ ਮਿਲੀ।

ਇਹ ਵੀ ਪੜੋ ਹੁਣ ਸਾਊਦੀ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਵੇਗਾ 'ਰਮਾਇਣ' ਤੇ 'ਮਹਾਭਾਰਤ'

ਇਕ ਸਥਾਨਕ ਵਰਕਰ ਵੱਲੋਂ ਜਦ ਉਨ੍ਹਾਂ ਕਾਮਿਆਂ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਬਹੁਤ ਦੁੱਖੀ ਹਨ। ਵਰਕਰ ਨੇ ਆਖਿਆ ਕਿ ਉਸ ਨੇ ਭਾਰਤੀ ਕੌਂਸਲੇਟ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਨਿਰਦੇਸ਼ਾਂ ਮੁਤਾਬਕ ਮੈਂ ਅਤੇ ਮੇਰੇ ਦੋਸਤ ਨੇ ਏਜੰਟਾਂ ਦੇ ਦਫਤਰ ਦਾ ਦੌਰਾ ਕੀਤਾ ਅਤੇ ਸਾਰੇ 64 ਕਾਮਿਆਂ ਦੇ ਪਾਸਪੋਰਟ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਕਾਮਿਆਂ ਨੂੰ ਦੇ ਦਿੱਤੇ। ਅਸੀਂ ਉਦੋਂ ਉਨ੍ਹਾਂ ਦੀ ਕਾਬਲੀਅਤ ਦੇ ਹਿਸਾਬ ਨਾਲ ਇਕ ਲਿਸਟ ਤਿਆਰ ਕੀਤੀ, ਜਿਸ ਨਾਲ ਉਨ੍ਹਾਂ ਨੂੰ ਯੂ. ਏ. ਈ. ਵਿਚ ਨੌਕਰੀ ਪਾਉਣ ਵਿਚ ਮਦਦ ਮਿਲੇਗੀ ਕਿਉਂਕਿ ਉਨ੍ਹਾਂ ਵਿਚੋਂ ਕਈ ਭਾਰਤ ਵਾਪਸ ਨਹੀਂ ਜਾਣਾ ਚਾਹੁੰਦੇ ਸਨ।

ਇਹ ਵੀ ਪੜੋ ਪੁਤਿਨ ਨੂੰ 'ਕੋਰੋਨਾ' ਤੋਂ ਬਚਾਉਣ ਲਈ ਰੂਸ ਨੇ ਅਪਣਾਏ ਇਹ ਅਜੀਬੋ-ਗਰੀਬ ਤਰੀਕੇ, ਪੜ੍ਹੋ ਪੂਰੀ ਖਬਰ


author

Khushdeep Jassi

Content Editor

Related News